News

ਬੱਸ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਰੋਡਵੇਜ਼ ਨੇ ਲਿਆ ਵੱਡਾ ਫ਼ੈਸਲਾ

ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ ਕਰਕੇ ਅੱਜ ਪੂਰੇ ਪੰਜਾਬ ਵਿੱਚ ਪ੍ਰਦਰਸ਼ਨ ਕਰਦੇ ਹੋਏ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਬੱਸ ਸਟੈਂਡ ਦੇ ਗੇਟ ਬੰਦ ਕਰਨ ਦਾ ਐਲਾਨ ਕੀਤਾ ਸੀ। ਪਰ ਇਸ ਤੋਂ ਪਹਿਲਾਂ ਹੀ ਸਰਕਾਰ ਨੇ ਉਨ੍ਹਾਂ ਨੂੰ ਮੀਟਿੰਗ ਲਈ ਸਮਾਂ ਦੇ ਦਿੱਤਾ ਹੈ ਜਿਸ ਦੇ ਚੱਲਦਿਆਂ ਉਨ੍ਹਾਂ ਨੇ ਹੜਤਾਲ ਦਾ ਅੱਜ ਦਾ ਪ੍ਰੋਗਰਾਮ ਹਾਲ ਦੀ ਘੜੀ ਰੋਕ ਲਿਆ ਹੈ।

Punjab-Roadways-Contractual-On-Strike-Demanding-Regularisation |  ContentGarden

ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮ ਨੇ ਅੱਜ ਲਾਏ ਜਾ ਰਹੇ ਧਰਨਿਆਂ ਨੂੰ ਰੱਦ ਕਰ ਦਿੱਤਾ ਹੈ। ਸਰਕਾਰ ਨੇ ਮੀਟਿੰਗ ਲਈ ਸੱਦਿਆ ਹੈ। ਅੱਜ ਪੂਰੇ ਪੰਜਾਬ ਵਿੱਚ ਪ੍ਰਦਰਸ਼ਨ ਕਰਦੇ ਹੋਏ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਬੱਸ ਸਟੈਂਡ ਦੇ ਗੇਟ ਬੰਦ ਕਰਨ ਦਾ ਐਲਾਨ ਕੀਤਾ ਸੀ।

ਪਰ ਇਸ ਤੋਂ ਪਹਿਲਾਂ ਹੀ ਸਰਕਾਰ ਨੇ ਉਹਨਾਂ ਨੂੰ ਬੈਠਕ ਲਈ ਸਮਾਂ ਦੇ ਦਿੱਤ ਹੈ, ਜਿਸ ਦੇ ਚਲਦਿਆਂ ਉਹਨਾਂ ਹੜਤਾਲ ਦਾ ਪ੍ਰੋਗਰਾਮ ਹਾਲ ਦੀ ਘੜੀ ਲਈ ਰੋਕ ਦਿੱਤਾ ਹੈ। ਦੱਸ ਦਈਏ ਕਿ 14 ਸਤੰਬਰ ਨੂੰ ਇਕਰਾਰਨਾਮੇ ਪੂਰਾ ਕਰਨ ਲਈ ਸਰਕਾਰ ਵੱਲੋਂ 8 ਦਿਨਾਂ ਦਾ ਸਮਾਂ ਮੰਗਿਆ ਗਿਆ ਸੀ। ਇਹ ਫ਼ੈਸਲਾ 15 ਸਤੰਬਰ ਨੂੰ ਤਨਖਾਹ ਵਿੱਚ 30 ਫ਼ੀਸਦੀ ਵਾਧੇ ਦੇ ਵਾਅਦੇ ਨੂੰ ਪੂਰਾ ਕਰਨ ਲਈ ਲਿਆ ਗਿਆ ਸੀ।

ਇਸ ਦੇ ਨਾਲ ਹੀ ਹੜਤਾਲ ਦੇ ਦਿਨਾਂ ਲਈ ਬਿਨਾਂ ਕਟੌਤੀ ਦੇ ਤਨਖਾਹ ਦੇਣ ਦਾ ਐਲਾਨ ਕੀਤਾ ਗਿਆ ਸੀ। ਯੂਨੀਅਨ ਵੱਲੋਂ 23 ਸਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਸੀ। ਇਹ ਇਕਰਾਰਨਾਮਾ ਕੈਪਟਨ ਸਰਕਾਰ ਵੇਲੇ ਕੀਤਾ ਗਿਆ ਸੀ। ਪਰ ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਦੀ ਸਿਆਸਤ ਵਿੱਚ ਆਪਣੀ ਕੁਰਸੀ ਗੁਆਉਣੀ ਪਈ।

Click to comment

Leave a Reply

Your email address will not be published.

Most Popular

To Top