News

ਬੱਸ ‘ਚ ਮੁਫ਼ਤ ਸਫਰ ਨੂੰ ਲੈ ਕੇ ਔਰਤ ਨੇ ਬੱਸ ਕੰਡਕਟਰ ਨਾਲ ਕੀਤੀ ਹੱਥੋਪਾਈ, ਵੀਡੀਓ ਆਈ ਸਾਹਮਣੇ

ਪਿਛਲੀ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੀਆਂ ਸਰਕਾਰੀ ਬੱਸਾਂ ਦਾ ਔਰਤਾਂ ਦਾ ਸਫ਼ਰ ਮੁਫ਼ਤ ਕਰ ਦਿੱਤਾ ਗਿਆ ਸੀ। ਇਸ ਨੂੰ ਲੈ ਕੇ ਡਰਾਈਵਰਾਂ ਅਤੇ ਕੰਡਕਟਰਾਂ ਵੱਲੋਂ ਇਲਜ਼ਾਮ ਲਾਏ ਜਾਂਦੇ ਰਹੇ ਨੇ ਸਫ਼ਰ ਨੂੰ ਲੈ ਕੇ ਔਰਤਾਂ ਨਾਲ ਝਗੜਾ ਹੁੰਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਅੰਮ੍ਰਿਤਸਰ ਬੱਸ ਸਟੈਂਡ ਵਿੱਚ ਸਾਹਮਣੇ ਆਇਆ, ਜਿੱਥੇ ਇੱਕ ਬੱਸ ਦੇ ਕੰਡਕਟਰ ਨਾਲ ਇੱਕ ਬੱਸ ਸਵਾਰ ਔਰਤ ਦਾ ਝਗੜਾ ਹੋ ਗਿਆ।

ਇਸ ਬਾਰੇ ਬੱਸ ਕੰਡਕਟਰ ਨੇ ਦੱਸਿਆ ਕਿ ਉਹ ਬੱਸ ਵਿੱਚ ਸਵਾਰ ਔਰਤਾਂ ਦੀ ਟਿਕਟ ਬੱਸ ਵਿੱਚ ਸਵਾਰ ਹੋਣ ਤੋਂ ਪਹਿਲਾਂ ਹੀ ਕੱਟ ਰਿਹਾ ਸੀ, ਜਦੋਂ ਇੱਕ ਔਰਤ ਨੇ ਉਸ ਨੂੰ ਤਰਨਤਾਰਨ ਦੀ ਟਿਕਟ ਬਾਰੇ ਪੁੱਛਿਆ, ਤਾਂ ਉਸ ਨੇ ਔਰਤ ਨੂੰ ਟਿਕਟ ਲਈ ਲਾਈਨ ਵਿੱਚ ਆਉਣ ਲਈ ਕਿਹਾ,  ਪਰ ਉਕਤ ਔਰਤ ਵੱਲੋਂ ਉਸ ਨਾਲ ਬਤਮੀਜ਼ੀ ਕਰਨੀ ਸ਼ੁਰੂ ਕਰਨ ਦਿੱਤੀ ਗਈ ਅਤੇ ਉਸ ਦੇ ਔਰਤ ਵੱਲੋਂ ਥੱਪੜ ਵੀ ਮਰਿਆ ਗਿਆ।

ਜਦੋਂ ਬੱਸ ਕੰਡਕਟਰ ਨੇ ਔਰਤ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਔਰਤ ਵੱਲੋਂ ਉਸ ਦਾ ਫੋਨ ਤੋੜ ਦਿੱਤਾ ਗਿਆ। ਬੱਸ ਕੰਡਕਟਰ ਨੇ ਇਸ ਮਾਮਲੇ ਸੰਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਉਸ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਇਸ ਮਾਮਲੇ ਬਾਰੇ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਸ਼ਿਕਾਇਤਾਂ ਉਹਨਾਂ ਨੂੰ ਪ੍ਰਾਪਤ ਹੋ ਚੁੱਕੀਆਂ ਹਨ, ਜਿਹਨਾਂ ਦੀ ਜਾਂਚ ਉਹਨਾ ਵੱਲੋ ਕੀਤੀ ਜਾ ਰਹੀ ਹੈ ਅਤੇ ਜਾਂਚ ਪੂਰੀ ਕਰਨ ਤੋਂ ਬਾਅਦ ਹੀ ਅਗਲੀ ਕਰਵਾਈ ਕੀਤੀ ਜਾਵੇਗੀ।

ਇਸ ਤੋਂ ਪਹਿਲਾਂ ਵੀ ਬੱਸ ਵਿੱਚ ਮੁਫ਼ਤ ਸਫ਼ਰ ਨੂੰ ਲੈ ਕੇ ਔਰਤਾਂ ਦੇ ਇਸ ਤਰ੍ਹਾਂ ਬੱਸ ਮੁਲਾਜ਼ਮਾਂ ਨਾਲ ਝਗੜੇ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਮਾਮਲੇ ਵਿੱਚ ਵੀ ਬੱਸ ਮੁਲਾਜ਼ਮ ਵੱਲੋਂ ਔਰਤ ਤੇ ਗੰਭੀਰ ਇਲਜਾਜ਼ ਲਾਏ ਜਾ ਰਹੇ ਹਨ ਪਰ ਇਸ ਮਾਮਲੇ ਦੀ ਅਸਲ ਸੱਚਾਈ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ।

Click to comment

Leave a Reply

Your email address will not be published.

Most Popular

To Top