News

ਬੱਚੇ ਆਨਲਾਈਨ ਪੜ੍ਹਾਈ ਲਈ ਇੰਟਰਨੈਟ ਨਾ ਹੋਣ ’ਤੇ ਜੰਗਲ ਪਾਰ ਟਿੱਲੇ ’ਤੇ ਬੈਠ ਕਰਦੇ ਨੇ ਪੜ੍ਹਾਈ

ਜਦੋਂ ਤੋਂ ਦੇਸ਼ ਵਿੱਚ ਕੋਰੋਨਾ ਆਇਆ ਤਾਂ ਪੁਰਾਣਾ ਹਰ ਸਿਸਟਮ ਮੰਨੋ ਠੱਪ ਹੋ ਗਿਆ ਹੈ। ਦਫਤਰਾਂ ਦੇ ਕੰਮ ਘਰਾਂ ਤੋਂ ਹੋਣ ਲੱਗੇ, ਅੱਧੀ ਰਾਤ ਤੱਕ ਖੁੱਲ੍ਹਣ ਵਾਲੀਆਂ ਦੁਕਾਨਾਂ ਕੁੱਝ ਘੰਟੇ ਖੁੱਲ੍ਹਣ ਲੱਗੀਆਂ। ਪਰ ਇਸ ਵਿਚਾਲੇ ਜਿਹੜੀ ਸਭ ਤੋਂ ਵੱਡੀ ਦਿੱਕਤ ਸੀ ਜਾਂ ਹਾਲੇ ਵੀ ਹੈ ਉਹ ਇਹ ਹੈ ਕਿ ਬੱਚਿਆਂ ਨੂੰ ਆਨਲਾਇਨ ਜਮਾਤਾਂ ਲਾਉਣੀਆਂ ਪੈ ਰਹੀਆਂ ਹਨ। ਬੱਚੇ ਕਰੀਬ ਦੋ ਸਾਲ ਤੋਂ ਮੋਬਾਇਲ ਫੋਨਸ ਤੇ ਹੀ ਆਪਣੀ ਪੜ੍ਹਾਈ ਕਰ ਰਹੇ ਨੇ ਅਤੇ ਪੇਪਰ ਦੇ ਰਹੇ ਹਨ।

ਸ਼ਹਿਰਾਂ ਵਿਚ ਜਾਂ ਸ਼ਹਿਰ ਨੇ ਨੇੜਲੇ ਪਿੰਡਾਂ ਵਿੱਚ ਸਭ ਠੀਕ ਠਾਕ ਚੱਲ ਰਿਹਾ ਹੈ। ਪਰ ਅਸਲ ਮੁਸ਼ਕਿਲ ਕੰਢੀ ਖੇਤਰ ਜਾਂ ਅਜਿਹੇ ਇਲਾਕਿਆਂ ਵਿੱਚ ਆ ਰਹੀ ਹੈ ਜਿੱਥੇ ਮੋਬਾਇਲ ਦੀ ਰੇਂਜ ਆਉਂਦੀ ਹੀ ਨਹੀਂ। ਹੁਸ਼ਿਆਰਪੁਰ ਦੇ ਹਲਕਾ ਸ਼ਾਮਚੁਰਾਸੀ ‘ਚ ਪੈਂਦੇ ਪਿੰਡ ਪਟਿਆਲ ਵਿੱਚ ਜਿੱਥੇ ਬੱਚੇ ਆਪਣੀ ਪੜ੍ਹਾਈ ਕਰਨ ਲਈ ਕਰੀਬ ਡੇਢ ਕਿਲੋਮੀਟਰ ਦੂਰ ਜੰਗਲੀ ਜਾਨਵਰਾਂ ਨਾਲ ਭਰੇ ਜੰਗਲ ਨੂੰ ਪਾਰ ਕਰ ਇੱਕ ਉੱਚੇ ਟਿੱਲੇ ’ਤੇ ਜਾਂਦੇ ਹਨ।

ਜਦਕਿ ਬੱਚਿਆਂ ਦਾ ਇਹ ਕਹਿਣਾ ਕਿ ਉਨ੍ਹਾਂ ਨੂੰ ਜੰਗਲ ਵਿੱਚ ਤਾਂ ਜੰਗਲੀ ਜਾਨਵਰਾਂ ਤੋਂ ਡਰ ਲੱਗਦਾ ਹੀ ਹੈ। ਨਾਲ ਹੀ ਪੜਾਈ ਵਾਲੇ ਟਿੱਲੇ ਵੀ ਹਰ ਸਮੇਂ ਤੇਂਦੂਆ ਆਦਿ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ। ਜਿਸ ਕਾਰਨ ਬੱਚੇ ਅਤੇ ਉਨ੍ਹਾਂ ਦੇ ਮਾਪੇ ਹੁਣ ਸਰਕਾਰਾਂ ਨੂੰ ਕੋਸ ਰਹੇ ਹਨ। ਪਿੰਡ ਦੀ ਕਾਂਗਰਸੀ ਸਰਪੰਚ ਤੋਂ ਜਦੋਂ ਇਸ ਮਾਮਲੇ ਤੇ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਬੜਾ ਹੀ ਅਜੀਬੋ ਗਰੀਬ ਬਿਆਨ ਦਿੱਤਾ ਹੈ।

ਕਾਂਗਰਸੀ ਸਰਪੰਚ ਮੁਤਾਬਕ ਇਹ ਉਹਨਾਂ ਦੇ ਆਪਣੇ ਬੱਚੇ ਪਿੰਡ ਵਿੱਚ ਹੀ ਪੜ੍ਹਦੇ ਹਨ ਜਦਕਿ ਇਹ ਕਿਸੇ ਹੋਰ ਮੁਹੱਲੇ ਦੇ ਬੱਚੇ ਹਨ। ਹਾਲਾਂਕਿ ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਉਨ੍ਹਾਂ ਮੰਨਿਆ ਕਿ ਬੱਚਿਆਂ ਦੀ ਜਾਨ ਨੂੰ ਖ਼ਤਰਾ ਹੈ। ਹੁਣ ਜਦੋਂ ਸਰਕਾਰਾਂ ਵੱਲੋਂ ਡਿਜੀਟਲ ਇੰਡੀਆ, ਮੇਕ ਇੰਨ ਇੰਡੀਆ, ਪੰਜਾਬ ਕੈਲੀਫੋਰਨੀਆ, ਪੰਜਾਬ ਪੈਰਿਸ ਵਰਗੇ ਦਾਅਵੇ ਕੀਤੇ ਜਾਂਦੇ ਨੇ ਤਾਂ ਅਜਿਹੇ ‘ਚ ਇਨ੍ਹਾਂ ਲੋਕਾਂ ਨੂੰ ਅੱਗੇ ਕੌਣ ਲੈ ਕੇ ਆਵੇਗਾ?

ਕੀ ਇਹ ਬੱਚੇ ਕਦੇ ਜਾਣ ਸਕਣਗੇ ਕਿ ਇਹ ਕਿਹੋ ਜਿਹਾ ਹੈ ਡਿਜੀਟਲ ਇੰਡੀਆ, ਜਿਨ੍ਹਾਂ ਨੂੰ ਹਾਲੇ ਤੱਕ ਪੜ੍ਹਨ ਲਈ ਮੋਬਾਇਲ ਦੀ ਰੇਂਜ ਤੱਕ ਨਹੀਂ ਮਿਲ ਰਹੀ ਅਤੇ ਸਭ ਤੋਂ ਵੱਡੀ ਗੱਲ ਕੀ ਹੋਵੇਗਾ ਇਨ੍ਹਾਂ ਬੱਚਿਆਂ ਦਾ ਭਵਿੱਖ ਜਿਨ੍ਹਾਂ ਦੀਆਂ ਕਈ ਕਈ ਦਿਨ ਜਮਾਤਾਂ ਤੱਕ ਨਹੀਂ ਲੱਗ ਰਹੀਆਂ।  

Click to comment

Leave a Reply

Your email address will not be published.

Most Popular

To Top