ਬੰਬੀਹਾ ਗਰੁੱਪ ਦੇ ਗੈਂਗਸਟਰ ਦਾ ਤੋੜਿਆ ਘਰ, ਗੈਂਗ ਨੇ ਖੱਟਰ ਸਰਕਾਰ ਨੂੰ ਦਿੱਤੀ ਧਮਕੀ

 ਬੰਬੀਹਾ ਗਰੁੱਪ ਦੇ ਗੈਂਗਸਟਰ ਦਾ ਤੋੜਿਆ ਘਰ, ਗੈਂਗ ਨੇ ਖੱਟਰ ਸਰਕਾਰ ਨੂੰ ਦਿੱਤੀ ਧਮਕੀ

ਗੈਂਗਸਟਰ ਬੰਬੀਹਾ ਗਰੁੱਪ ਨੇ ਇਸ ਵਾਰ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਨੂੰ ਧਮਕੀ ਦਿੱਤੀ ਹੈ। ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਧਮਕੀ ਦਿੰਦੇ ਹੋਏ ਬੰਬੀਹਾ ਗਰੁੱਪ ਵੱਲੋਂ ਇੱਕ ਫੇਸਬੁੱਕ ਪੋਸਟ ਪਾਈ ਗਈ ਹੈ, ਜਿਸ ਵਿੱਚ ਲਿਖਿਆ ਹੈ ਕਿ ਸਾਡੇ ਸਾਥੀ ਦਲੇਰ ਦਾ ਘਰ ਤੋੜ ਦਿੱਤਾ ਗਿਆ ਹੈ।

ਇਹ ਘਰ 30 ਸਾਲ ਪੁਰਾਣਾ ਸੀ, ਇਸ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਸੀ। ਉਸ ਦੇ ਪਰਿਵਾਰ ਦੀ ਕੀ ਹਾਲਤ ਹੋਵੇਗੀ। ਅਸੀਂ ਇਸ ਦਾ ਬਦਲਾ ਜ਼ਰੂਰ ਲਵਾਂਗੇ। ਉਹਨਾਂ ਅੱਗੇ ਲਿਖਿਆ ਕਿ ਹੁਣ ਜੋ ਤੁਸੀਂ ਕਰਨਾ ਸੀ ਕਰ ਲਿਆ ਹੈ, ਹੁਣ ਅਸੀਂ ਕਰਾਂਗੇ।

ਇਹ ਠੀਕ ਨਹੀਂ ਕੀਤਾ, ਅਸੀਂ ਦੱਸਾਂਗੇ ਕਿਸੇ ਦੇ ਘਰ ਕਿਵੇਂ ਤੋੜੇ ਜਾਂਦੇ ਹਨ। ਗੈਂਗਸਟਰ ਨੇ ਕਿਹਾ ਕਿ ਘਰ ਨਾਲ ਦਲੇਰ ਦਾ ਕੋਈ ਲੈਣਾ ਦੇਣਾ ਨਹੀਂ ਸੀ। ਦੱਸ ਦਈਏ ਕਿ ਸਰਕਾਰ ਵੱਲੋਂ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਖਿਲਾਫ਼ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ।

Leave a Reply

Your email address will not be published.