News

ਬੰਗਾਲ ਦੇ ਮੁੱਖ ਸਕੱਤਰ ਦੀ ਏਸੀ ਦੀ ਰਿਪੋਰਟ, ਮਮਤਾ ’ਤੇ ਹਮਲੇ ਦਾ ਕਿਤੇ ਵੀ ਜ਼ਿਕਰ ਨਹੀਂ

ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਦੇ ਨੰਦੀਗ੍ਰਾਮ ਵਿੱਚ ਸੱਟ ਲੱਗਣ ਦਾ ਮਾਮਲਾ ਚੋਣ ਕਮਿਸ਼ਨ ਤੱਕ ਪਹੁੰਚ ਗਿਆ ਹੈ। ਕਮਿਸ਼ਨ ਨੇ ਨੰਦੀਗ੍ਰਾਮ ਦੀ ਘਟਨਾ ਨੂੰ ਲੈ ਕੇ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਤੋਂ 48 ਘੰਟਿਆਂ ਅੰਦਰ ਰਿਪੋਰਟ ਮੰਗੀ ਸੀ। ਜਿਸ ’ਤੇ ਅੱਜ ਬੰਗਾਲ ਦੇ ਮੁੱਖ ਸਕੱਤਰ ਨੇ ਚੋਣ ਕਮਿਸ਼ਨ ਨੂੰ  ਰਿਪੋਰਟ ਸੌਂਪੀ ਹੈ। ਰਿਪੋਰਟ ਮੁਤਾਬਕ ਮਮਤਾ ਬੈਨਰਜੀ ਦੇ ਪੈਰ ’ਤੇ ਸੱਟ ਕਾਰ ਦੇ ਦਰਵਾਜ਼ੇ ਕਾਰਨ  ਲੱਗੀ ਸੀ।

West Bengal elections: Mamata Banerjee claims she was attacked by four men  | Op-eds – Gulf News

ਹਾਲਾਂਕਿ ਰਿਪੋਰਟ ਵਿੱਚ ਇਹ ਗੱਲ ਸਾਫ਼ ਤੌਰ ’ਤੇ ਕਹੀ ਗਈ ਹੈ ਕਿ ਕਾਰ ਦਾ ਦਰਵਾਜ਼ਾ ਬੰਦ ਹੋਣ ਕਾਰਨ ਮਮਤਾ ਦਾ ਖੱਬਾ ਪੈਰ ਉਸ ਵਿੱਚ ਫਸ ਗਿਆ। ਰਿਪੋਰਟ ਵਿੱਚ ਸੜਕ ’ਤੇ ਭਾਰੀ ਭੀੜ  ਜਮ੍ਹਾਂ ਹੋਣ ਦਾ ਵੀ ਜ਼ਿਕਰ ਹੈ। ਰਿਪੋਰਟ ਵਿੱਚ ਇਹ ਵੀ ਨਹੀਂ ਲਿਖਿਆ ਗਿਆ ਹੈ ਕਿ ਕੁਝ ਲੋਕਾਂ ਨੇ ਜਾਣ ਬੁੱਝ ਕੇ ਮਮਤਾ ਦੀ ਕਾਰ ਦਾ ਦਰਵਾਜ਼ਾ ਬੰਦ ਕੀਤਾ ਸੀ।

ਕਾਰ ਦੇ ਕੋਲ ਲੋਹੇ ਦੇ ਖੰਭੇ ਹੋਣ ਦਾ ਜ਼ਿਕਰ ਹੈ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਕੀ ਉਸੇ ਖੰਭੇ ਨਾਲ ਰਗੜ ਕਾਰਨ ਦਰਵਾਜ਼ਾ ਬੰਦ ਹੋਇਆ ਜਾਂ ਫਿਰ ਕੋਈ ਹੋਰ ਵਜ੍ਹਾ ਰਹੀ। ਭਾਜਪਾ ਦੇ ਪ੍ਰਤੀਨਿਧੀਮੰਡਲ ਵਿੱਚ ਸ਼ਾਮਲ ਭੁਪੇਂਦਰ ਯਾਦਵ ਨੇ ਮੀਡੀਆ ਨੂੰ ਕਿਹਾ ਕਿ ਨੰਦੀਗ੍ਰਾਮ ਸੰਵੇਦਨਸ਼ੀਲ ਵਿਧਾਨ ਸਭਾ ਹੈ। ਇਸ ਦੇ ਲਈ ਖ਼ਾਸ ਆਬਜ਼ਰਵਰ ਹੋਣਾ ਚਾਹੀਦਾ ਹੈ।

ਵੋਟਾਂ ਤੋਂ ਪਹਿਲਾਂ ਸਭ ਕੁੱਝ ਸਾਫ਼ ਹੋਣਾ ਚਾਹੀਦਾ ਹੈ ਅਤੇ ਫਿਰ ਹੀ ਚੋਣਾਂ ਹੋਣੀਆਂ ਚਾਹੀਦੀਆਂ ਹਨ। ਦਸ ਦਈਏ ਕਿ ਮਮਤਾ ਬੈਨਰਜੀ ਨੇ 10 ਮਾਰਚ ਨੂੰ ਨੰਦੀਗ੍ਰਾਮ ਸੀਟ ਤੋਂ ਨਾਮਜ਼ਦਗੀ ਕੀਤੀ ਸੀ। ਇਸ ਤੋਂ ਬਾਅਦ ਸ਼ਾਮ 6 ਵਜੇ ਤੋਂ ਬਾਅਦ ਉਹਨਾਂ ’ਤੇ ਹਮਲਾ ਹੋ ਗਿਆ। ਉਹਨਾਂ ਨੂੰ ਗੰਭੀਰ ਸੱਟਾਂ ਵੀ ਲੱਗੀਆਂ। ਉਹਨਾਂ ਨੂੰ ਹਸਪਤਾਲ ਤੋਂ ਸ਼ੁੱਕਰਵਾਰ ਨੂੰ ਛੁੱਟੀ ਮਿਲੀ।  

Click to comment

Leave a Reply

Your email address will not be published. Required fields are marked *

Most Popular

To Top