News

ਬੰਗਾਲ ‘ਚ ਭਾਜਪਾ ਦੇ ਦੋ ਵਿਧਾਇਕਾਂ ਨੇ ਛੱਡੀ ਪਾਰਟੀ, ਦਿੱਤਾ ਅਸਤੀਫ਼ਾ

ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ’ਚ ਭਾਜਪਾ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ। ਹੁਣ ਫਿਰ ਬੰਗਾਲ ਵਿੱਚ ਭਾਜਪਾ ਦੇ ਵਿਧਾਇਕਾਂ ਦੀ ਗਿਣਤੀ 77 ਤੋਂ 75 ਹੋ ਗਈ ਹੈ। ਦੋ ਵਿਧਾਇਕਾਂ ਨੇ ਪਾਰਟੀ ਦੀਆਂ ਹਦਾਇਤਾਂ ’ਤੇ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਦੋਵੇਂ ਸੰਸਦ ਮੈਂਬਰ ਹਨ।

Nishith-Jagannath resigned after going to the assembly – The Times of Bengal

ਇਹ ਵਿਧਾਨ ਸਭਾ ਚੋਣ ਜਿੱਤੇ ਹਨ ਤੇ ਵਿਧਾਇਕ ਬਣੇ ਹਨ ਪਰ ਇਹਨਾਂ ਦਾ ਸੰਸਦ ਮੈਂਬਰ ਬਣੇ ਰਹਿਣਾ ਪਾਰਟੀ ਨੂੰ ਵਧੇਰੇ ਫ਼ਾਇਦੇਮੰਦ ਲੱਗ ਰਿਹਾ ਹੈ। ਕੂਚ ਬਿਹਾਰ ਦੇ ਸੰਸਦ ਮੈਂਬਰ ਨਿਸ਼ੀਥ ਪ੍ਰਮਾਣਿਕ ਜ਼ਿਲ੍ਹੇ ਦੇ ਦਿਨਹਾਟਾ ਤੋਂ ਵਿਧਾਇਕ ਚੁਣੇ ਗਏ ਹਨ। ਇਸੇ ਤਰ੍ਹਾਂ ਰਾਣਾਘਾਟ ਦੇ ਭਾਜਪਾ ਐਮਪੀ ਜਗਨਨਾਥ ਸਰਕਾਰ ਨਦੀਆ ਜ਼ਿਲ੍ਹੇ ਸ਼ਾਂਤੀਪੁਰ ਤੋਂ ਜਿੱਤ ਕੇ ਵਿਧਾਇਕ ਬਣੇ ਹਨ।

ਪ੍ਰਮਾਣਿਕ ਨੇ ਕਿਹਾ ਕਿ ਅਸੀਂ ਪਾਰਟੀ ਦੇ ਫ਼ੈਸਲੇ ਦੀ ਪਾਲਣਾ ਕੀਤੀ ਹੈ। ਪਾਰਟੀ ਨੇ ਫ਼ੈਸਲਾ ਕੀਤਾ ਹੈ ਕਿ ਸਾਨੂੰ ਅਪਣੀਆਂ ਵਿਧਾਨ ਸਭਾ ਸੀਟਾਂ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਕੂਚ ਬਿਹਾਰ ਦੇ ਸੰਸਦ ਮੈਂਬਰ ਨੇ ਰਾਜ ਵਿੱਚ ਚੋਣਾਂ ਤੋਂ ਬਾਅਦ ਵਾਪਰੀ ਹਿੰਸਾ ਬਾਰੇ ਕਿਹਾ ਕਿ, ਕੂਚ ਬਿਹਾਰ ਦੇ ਲੋਕਾਂ ਨੇ ਤ੍ਰਿਣਮੂਲ ਕਾਂਗਰਸ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ, ਇਸ ਲਈ ਉਹ ਹਿੰਸਾ ਦਾ ਸਹਾਰਾ ਲੈ ਰਹੇ ਹਨ।

ਤ੍ਰਿਣਮੂਲ ਸੰਸਦ ਮੈਂਬਰ ਡੈਰੇਕ ਓ. ਬ੍ਰਾਇਨ ਨੇ ਕਿਹਾ, ‘ਭਾਜਪਾ ਨੇ ਬੰਗਾਲ ਚੋਣਾਂ ਵਿੱਚ ਚਾਰ ਲੋਕ ਸਭਾ ਮੈਂਬਰ ਤੇ ਇੱਕ ਰਾਜ ਸਭਾ ਮੈਂਬਰ ਨੂੰ ਮੈਦਾਨ ’ਚ ਉਤਾਰਿਆ ਸੀ। ਉਨ੍ਹਾਂ ਵਿੱਚੋਂ ਤਿੰਨ ਚੋਣ ਹਾਰ ਗਏ ਤੇ ਦੋ ਜਿੱਤੇ। ਇਨ੍ਹਾਂ ਦੋ ਜੇਤੂ ਵਿਧਾਇਕਾਂ ਨੇ ਅੱਜ ਅਸਤੀਫ਼ਾ ਵੀ ਦੇ ਦਿੱਤਾ।’

Click to comment

Leave a Reply

Your email address will not be published. Required fields are marked *

Most Popular

To Top