News

ਬੰਗਾਲ ’ਚ ਭਾਜਪਾ ਦੀਆਂ ਵਧੀਆਂ ਮੁਸ਼ਕਿਲਾਂ, 30 ਤੋਂ ਵੱਧ ਭਾਜਪਾ ਵਿਧਾਇਕ ਟੀਐਮਸੀ ਦੇ ਸੰਪਰਕ ’ਚ?

ਜਦੋਂ ਦੀਆਂ ਪੱਛਮੀ ਬੰਗਾਲ ਵਿੱਚ ਚੋਣਾਂ ਖਤਮ ਹੋਈਆਂ ਹਨ ਉਸ ਸਮੇਂ ਤੋਂ ਹੀ ਭਾਜਪਾ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਪੱਛਮੀ ਬੰਗਾਲ ਵਿੱਚ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਲੀਡਰਾਂ ਦੀ ਘਰ ਵਾਪਸੀ ਰੋਕਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਬੰਗਾਲ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਸ਼ੁਭੇਂਦੂ ਅਧਿਕਾਰੀ ਨੇ ਸੋਮਵਾਰ ਸ਼ਾਮ ਰਾਜ ਭਵਨ ਵਿੱਚ ਪਾਰਟੀ ਦੇ ਵਿਧਾਇਕਾਂ ਦੇ ਵਫ਼ਦ ਨਾਲ ਰਾਜਪਾਲ ਜਗਦੀਪ ਧਨਖੜ ਨਾਲ ਮੁਲਾਕਾਤ ਕੀਤੀ।

To win West Bengal election, BJP increased COVID-19 cases across country: Mamata  Banerjee | West Bengal News

ਇਸ ਦੌਰਾਨ ਲਗਭਗ 24 ਵਿਧਾਇਕਾਂ ਨੇ ਬੈਠਕ ਤੋਂ ਅਪਣੇ ਆਪ ਨੂੰ ਦੂਰ ਕਰ ਲਿਆ। ਮੀਡੀਆ ਰਿਪੋਰਟਾਂ ਮੁਤਾਬਕ ਭਾਜਪਾ ਆਗੂਆਂ ਦੀ ਬੈਠਕ ਦਾ ਉਦੇਸ਼ ਰਾਜਪਾਲ ਨੂੰ ਸੂਬੇ ਵਿੱਚ ਵਾਪਰ ਰਹੀਆਂ ਬਹੁਤ ਸਾਰੀਆਂ ਹਿੰਸਕ ਤੇ ਗਲਤ ਘਟਨਾਵਾਂ ਬਾਰੇ ਦੱਸਣਾ ਤੇ ਹੋਰ ਮਹੱਤਵਪੂਰਨ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਕਰਨਾ ਸੀ, ਪਰ 74 ਚੋਂ 24 ਵਿਧਾਇਕ ਸ਼ੁਭੇਂਦੂ ਨਾਲ ਨਹੀਂ ਆਏ।

ਅਜਿਹੇ ਵਿੱਚ ਪਾਰਟੀ ਤੋਂ ਰਿਵਰਸ ਮਾਈਗ੍ਰੇਸ਼ਨ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਹਨ। ਇਸ ਦਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸਾਰੇ ਭਾਜਪਾ ਵਿਧਾਇਕ ਸ਼ੁਭੇਂਦੂ ਨੂੰ ਮੁੱਖ ਆਗੂ ਵਜੋਂ ਸਵੀਕਾਰ ਨਹੀਂ ਕਰਨਾ ਚਾਹੁੰਦੇ। ਰਿਪੋਰਟਾਂ ਮੁਤਾਬਕ ਭਾਜਪਾ ਦੇ ਕਈ ਵਿਧਾਇਕ ਤ੍ਰਿਣਮੂਲ ਦੇ ਸੰਪਰਕ ਵਿੱਚ ਹਨ। ਕਿਆਸਰਾਈਆਂ ਲਾਈਆਂ ਜਾ ਰਹੀਆਂ ਹਨ ਕਿ ਭਾਜਪਾ ਦੇ ਕਈ ਵਿਧਾਇਕ ਤ੍ਰਿਣਮੂਲ ਕਾਂਗਰਸ ਵਿੱਚ ਵਾਪਸ ਚਲੇ ਜਾਣਗੇ।

ਪਿਛਲੇ ਹਫ਼ਤੇ ਮੁਕੁਲ ਰਾਏ ਤ੍ਰਿਣਮੂਲ ਕਾਂਗਰਸ ਵਿੱਚ ਵਾਪਸ ਆ ਗਏ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਰਾਜੀਵ ਬੈਨਰਜੀ, ਦੀਪੇਂਦੁ ਵਿਸ਼ਵਾਸ ਤੇ ਸ਼ੁਭਰਾਂਸ਼ੁ ਰਾਏ ਸਮੇਤ ਕਈ ਹੋਰ ਆਗੂਆਂ ਦੀ ਵੀ ਘਰ ਵਾਪਸੀ ਹੋ ਸਕਦੀ ਹੈ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੀ ਕਿਹਾ ਸੀ ਕਿ ਪਾਰਟੀ ਉਨ੍ਹਾਂ ਲੋਕਾਂ ਦੇ ਮਾਮਲੇ ‘ਤੇ ਵਿਚਾਰ ਕਰੇਗੀ, ਜਿਹੜੇ ਮੁਕੁਲ ਦੇ ਨਾਲ ਤ੍ਰਿਣਮੂਲ ਛੱਡ ਗਏ ਸਨ ਅਤੇ ਵਾਪਸ ਆਉਣਾ ਚਾਹੁੰਦੇ ਸਨ।

ਟੀਐਮਸੀ ਸੂਤਰਾਂ ਅਨੁਸਾਰ 30 ਤੋਂ ਵੱਧ ਵਿਧਾਇਕ ਉਨ੍ਹਾਂ ਦੇ ਸੰਪਰਕ ‘ਚ ਹਨ। ਰਾਏ ਤੋਂ ਪਹਿਲਾਂ ਸੋਨਾਲੀ ਗੁਹਾ ਅਤੇ ਦੀਪੇਂਦੁ ਵਿਸ਼ਵਾਸ ਵਰਗੇ ਆਗੂਆਂ ਨੇ ਖੁੱਲ੍ਹ ਕੇ ਕਿਹਾ ਸੀ ਕਿ ਉਹ ਪਾਰਟੀ ‘ਚ ਵਾਪਸ ਆਉਣਾ ਚਾਹੁੰਦੇ ਹਨ।

Click to comment

Leave a Reply

Your email address will not be published.

Most Popular

To Top