ਬੰਗਾਲ ਚੋਣਾਂ ਲਈ ਭਾਜਪਾ ਦੀ ਚੌਥੀ ਸੂਚੀ ਜਾਰੀ, ਉਮੀਦਵਾਰਾਂ ਦੇ ਨਾਮ ਐਲਾਨੇ

ਪੱਛਮੀ ਬੰਗਾਲ ਵਿੱਚ ਤੀਜੇ ਪੜਾਅ ਦੀਆਂ 31 ਵਿੱਚੋਂ 27 ਸੀਟਾਂ ਅਤੇ ਚੌਥੇ ਪੜਾਅ ਦੀਆਂ 44 ਸੀਟਾਂ ਵਿੱਚੋਂ 36 ਸੀਟਾਂ ’ਤੇ ਐਤਵਾਰ ਨੂੰ ਭਾਜਪਾ ਨੇ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਭਾਜਪਾ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਮੁਤਾਬਕ ਅਰਥਸ਼ਾਸਤਰੀ ਅਸ਼ੋਕ ਲਾਹਿੜੀ ਅਲੀਪੁਰਦੁਆਰ ਤੋਂ ਚੋਣਾਂ ਲੜਨਗੇ, ਡੋਮਜੂਰ ਤੋਂ ਰਾਜੀਵ ਬੈਨਰਜੀ ਅਤੇ ਸਿੰਗੂਰ ਤੋਂ ਰਵਿੰਦਰਨਾਥ ਭੱਟਾਚਾਰੀਆ ਚੋਣਾਂ ਲੜਨਗੇ।
.jpg)
ਸਵਪਨ ਦਾਸ ਗੁਪਤਾ ਤਾਰਕੇਸ਼ਵਰ ਵਿਧਾਨ ਸਭਾ ਸੀਟ ਤੋਂ, ਸੰਸਦ ਨਿਸ਼ੀਥ ਪ੍ਰਮਾਣਿਕ ਦਿਨਹਾਟਾ ਤੋਂ ਅਤੇ ਕੇਂਦਰੀ ਮੰਤਰੀ ਬਾਬੁਲ ਸੁਪਰਿਓ ਟਾਲੀਗੰਜ ਵਿਧਾਨ ਸਭਾ ਸੀਟ ਤੋਂ ਚੋਣਾਂ ਲੜਨਗੇ। ਭਾਜਪਾ ਅਤੇ ਟੀਐਮਸੀ ਅਪਣੀ-ਅਪਣੀ ਰਣਨੀਤੀ ਤਹਿਤ ਚੋਣ ਪ੍ਰਚਾਰ ਕਰ ਰਹੀਆਂ ਹਨ। ਦਸ ਦਈਏ ਕਿ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ ਕੁੱਲ 192 ਉਮੀਦਵਾਰ ਮੈਦਾਨ ਵਿੱਚ ਹਨ।

ਪਰ ਚੋਣ ਕਮਿਸ਼ਨ ਵੱਲੋਂ ਰਸਮੀ ਤੌਰ ’ਤੇ ਐਲਾਨ ਨਹੀਂ ਕੀਤਾ ਗਿਆ। ਜੈਪੁਰ ਸੀਟ ’ਤੇ ਤ੍ਰਿਣਮੂਲ ਕਾਂਗਰਸ ਉਮੀਦਵਾਰ ਉਜਵਲ ਕੁਮਾਰ ਨੇ ਨਾਮਜ਼ਦਗੀ ਨੂੰ ਕੋਲਕਾਤਾ ਹਾਈਕੋਟ ਦੀ ਬੈਂਚ ਨੇ ਸ਼ੁੱਕਰਵਾਰ ਨੂੰ ਖਾਰਿਜ ਨਹੀਂ ਕੀਤਾ ਹੁੰਦਾ ਤਾਂ ਉਮੀਦਵਾਰਾਂ ਦੇ ਮਾਮਲੇ ਚ ਜੈਪੁਰ ਪਹਿਲੇ ਪੜਾਅ ਵਿੱਚ ਪਹਿਲੇ ਨੰਬਰ ਤੇ ਹੋਣਾ ਸੀ। ਦੂਜੇ ਸਥਾਨ ’ਤੇ ਛਾਤਨਾ, ਗੋਪੀਵਲਭਪੁਰ ਅਤੇ ਸਾਲਬੋਨੀ ਸੀਟਾਂ ਹਨ, ਜਿੱਥੇ 9-9 ਉਮੀਦਵਾਰ ਮੈਦਾਨ ਵਿੱਚ ਹਨ।
ਕਾਂਥੀ ਉੱਤਰ, ਬਿਨਪੁਰ ਅਤੇ ਬਲਰਾਮਪੁਰ ਤੋਂ ਅੱਠ-ਅੱਠ ਉਮੀਦਵਾਰ ਮੈਦਾਨ ਵਿੱਚ ਨਿੱਤਰੇ ਹਨ। ਦਸ ਦਈਏ ਕਿ ਬੰਗਾਲ ਦੇ ਪੰਜ ਜ਼ਿਲ੍ਹਿਆਂ ਦੀਆਂ 30 ਵਿਧਾਨ ਸਭਾ ਸੀਟਾਂ ਲਈ ਵੋਟ ਪੈਣਗੀਆਂ। ਇਹਨਾਂ ਵਿੱਚ ਪੁਰੂਲਿਆ, ਪੂਰਬ ਅਤੇ ਪੱਛਮ ਮੋਦਿਨੀਪੁਰ, ਝਾੜਗ੍ਰਾਮ ਅਤੇ ਬਾਂਕੁੜਾ ਜ਼ਿਲ੍ਹੇ ਹਨ।
ਪਹਿਲੇ ਪੜਾਅ ਵਿੱਚ ਨਾਮਜ਼ਦਗੀ ਦਾਖਲ ਕਰਾਉਣ ਦੀ ਆਖਰੀ ਤਰੀਕ 9 ਮਾਰਚ ਸੀ ਅਤੇ 10 ਮਾਰਚ ਨੂੰ ਨਾਮਜ਼ਦਗੀ ਦੀ ਜਾਂਚ ਕੀਤੀ ਗਈ ਸੀ। ਨਾਮਜ਼ਦਗੀ ਵਾਪਸ ਲੈਣ ਦੀ ਆਖਰੀ ਤਰੀਕ 12 ਮਾਰਚ ਸੀ। ਬੰਗਾਲ ਵਿੱਚ ਇਸ ਵਾਰ 8 ਪੜਾਵਾਂ ਵਿੱਚ ਚੋਣਾਂ ਹੋਣਗੀਆਂ।
