ਬੰਗਾਲ-ਅਸਮ ’ਚ ਤੀਜੇ ਪੜਾਅ ਦੀਆਂ ਚੋਣਾਂ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ

ਪੱਛਮੀ ਬੰਗਾਲ ਅਤੇ ਅਸਮ ਦੇ ਤੀਜੇ ਪੜਾਅ ਦੀਆਂ ਚੋਣਾਂ ਲਈ ਅੱਜ ਪ੍ਰਚਾਰ ਦਾ ਆਖਰੀ ਦਿਨ ਹੈ। ਬੰਗਾਲ ਵਿੱਚ ਤੀਜੇ ਪੜਾਅ ਲਈ 3 ਜ਼ਿਲ੍ਹਿਆਂ ਦੀਆਂ 31 ਵਿਧਾਨ ਸਭਾ ਸੀਟਾਂ ’ਤੇ 6 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਲਈ ਅੱਜ ਸ਼ਾਮ ਨੂੰ ਚੋਣ ਪ੍ਰਚਾਰ ਖ਼ਤਮ ਹੋ ਜਾਵੇਗਾ।

ਅਸਮ ਵਿੱਚ ਵੀ ਆਖਰੀ ਪੜਾਅ ਲਈ 40 ਵਿਧਾਨ ਸਭਾ ਸੀਟਾਂ ’ਤੇ ਹੋਣ ਵਾਲੀਆਂ ਚੋਣਾਂ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ। ਕੇਰਲ, ਤਮਿਲਨਾਡੂ ਅਤੇ ਪੁਡੁਚੇਰੀ ਵਿੱਚ ਵੀ 6 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਲਈ ਪ੍ਰਚਾਰ ਦਾ ਆਖਰੀ ਦਿਨ ਹੈ। 6 ਅਪ੍ਰੈਲ ਨੂੰ ਕੇਰਲ ਦੀਆਂ ਸਾਰੀਆਂ 140, ਤਮਿਲਨਾਡੂ ਦੀਆਂ 234 ਅਤੇ ਪੁਡੁਚੇਰੀ ਦੀਆਂ 30 ਸੀਟਾਂ ’ਤੇ ਵੋਟਿੰਗ ਹੋਵੇਗੀ।
ਦਸ ਦਈਏ ਕਿ ਪੱਛਮ ਬੰਗਾਲ ਵਿੱਚ 2016 ਵਿਧਾਨ ਸਭਾ ਚੋਣਾਂ ਵਿੱਚ ਟੀਐਮਸੀ ਨੇ ਸਭ ਤੋਂ ਜ਼ਿਆਦਾ 211 ਸੀਟਾਂ ਜਿੱਤ ਕੇ ਸਰਕਾਰ ਬਣਾਈ ਸੀ। ਉੱਥੇ ਹੀ ਕਾਂਗਰਸ ਨੇ 44, ਲੈਫਟ ਨੇ 26 ਅਤੇ ਭਾਜਪਾ ਨੇ ਸਿਰਫ 3 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਜਦਕਿ ਹੋਰ ਦਸ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।

ਇੱਥੇ 148 ਸੀਟਾਂ ਹਨ। ਉੱਥੇ ਹੀ ਅਸਮ ਵਿੱਚ 126 ਵਿਧਾਨ ਸਭਾ ਸੀਟਾਂ ਹਨ। ਫਿਲਹਾਲ ਇੱਥੇ ਐਨਡੀਏ ਦੀ ਸਰਕਾਰ ਹੈ ਅਤੇ ਸਰਵਾਨੰਦ ਸੋਨੋਵਾਲ ਮੁੱਖਮੰਤਰੀ ਹਨ। ਪਿਛਲੀਆਂ ਚੋਣਾਂ ਵਿੱਚ ਭਾਜਪਾ ਨੇ 89 ਸੀਟਾਂ ’ਤੇ ਚੋਣ ਲੜੀ ਸੀ ਅਤੇ 60 ਸੀਟਾਂ ਜਿੱਤੀਆਂ ਸਨ।
ਇਸੇ ਤਰ੍ਹਾਂ ਤਮਿਲਨਾਡੂ ਵਿੱਚ ਵਿਧਾਨ ਸਭਾ ਦੀਆਂ 234 ਸੀਟਾਂ ਹਨ। ਪਿਛਲੀਆਂ ਚੋਣਾਂ ਵਿੱਚ AIADMK ਨੇ 136 ਸੀਟਾਂ ਜਿੱਤੀਆਂ ਸਨ। ਪੁਡੁਚੇਰੀ ਵਿੱਚ ਵਿਧਾਨ ਸਭਾ ਦੀਆਂ 30 ਸੀਟਾਂ ਹਨ ਅਤੇ ਕੁੱਝ ਦਿਨ ਪਹਿਲਾਂ ਹੀ ਇੱਥੇ ਕਾਂਗਰਸ-ਡੀਐਮਕੇ ਗਠਜੋੜ ਦੀ ਸਰਕਾਰ ਹਾਰ ਗਈ ਸੀ।
