News

ਬੰਗਲਾਦੇਸ਼ ‘ਚ ਕੈਮੀਕਲ ਵਾਲੇ ਕੰਟੇਨਰਾਂ ਦੇ ਡਿਪੂ ‘ਚ ਭਿਆਨਕ ਅੱਗ, 39 ਦੀ ਮੌਤ, 500 ਜ਼ਖਮੀ

ਬੰਗਲਾਦੇਸ਼ ਦੇ ਚਟਗਾਂਵ ਜ਼ਿਲ੍ਹੇ ਵਿੱਚ ਇੱਕ ਨਿਜੀ ਕੰਟੇਨਰ ਡਿਪੋ ਵਿੱਚ ਭਿਆਨਕ ਅੱਗ ਲੱਗਣ ਕਾਰਨ ਲਗਭਗ 39 ਲੋਕਾਂ ਦੀ ਮੌਤ ਹੋ ਗਈ। 10 ਪੁਲਿਸ ਅਧਿਕਾਰੀਆਂ ਸਮੇਤ ਕਰੀਬ 500 ਲੋਕ ਜ਼ਖ਼ਮੀ ਹੋ ਗਏ। ਸ਼ਨੀਵਾਰ ਰਾਤ ਕਰੀਬ 10.30 ਵਜੇ ਸੀਤਾਕੁੰਡਾ ‘ਚ ਨੀਦਰਲੈਂਡ-ਬੰਗਲਾਦੇਸ਼ ਦੀ ਸਾਂਝੀ ਕੰਪਨੀ ਬੀ.ਐੱਮ. ਕੰਟੇਨਰ ਡਿਪੋ ਲਿਮਟਿਡ ‘ਚ ਅੱਗ ਲੱਗ ਗਈ।

ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਕਾਰਨ 40 ਮਿੰਟ ਵਿੱਚ ਵੀ ਇੱਕ ਵੱਡਾ ਧਮਾਕਾ ਹੋ ਗਿਆ ਅਤੇ ਵਿਸਫੋਟਕ ਰਸਾਇਣਾਂ ਦੀ ਮੌਜੂਦਗੀ ਕਾਰਨ ਅੱਗ ਇੱਕ ਕੰਟੇਨਰ ਤੋਂ ਦੂਜੇ ਕੰਟੇਨਰ ਵਿੱਚ ਫੈਲ ਗਈ। ਫਾਇਰ ਸਰਵਿਸਿਜ਼ ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਕੰਪਨੀ ਦਾ ਕੋਈ ਮਾਲਕ ਜਾਂ ਡਾਇਰੈਕਟਰ ਉਪਲਬਧ ਨਹੀਂ ਹੈ।

ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਕਿਸ ਤਰ੍ਹਾਂ ਦਾ ਰਸਾਇਣ ਸਟੋਰ ਕੀਤਾ ਗਿਆ ਸੀ ਜਾਂ ਕਿੰਨੇ ਡੱਬੇ ਮੌਜੂਦ ਸਨ। ਅਧਿਕਾਰੀਆਂ ਨੇ ਕਿਹਾ ਕਿ ਅੱਗ ਅਜੇ ਵੀ ਲੱਗੀ ਹੋਈ ਹੈ ਜਿਸ ਨੂੰ ਪੂਰੀ ਤਰ੍ਹਾਂ ਬੁੱਝਣ ਵਿੱਚ 24 ਘੰਟੇ ਹੋਰ ਸਕਦੇ ਹਨ। ਪਿੰਡ ਵਾਸੀਆਂ ਨੇ ਦੱਸਿਆ ਕਿ ਲਗਭਗ 29 ਫਾਇਰ ਬ੍ਰਿਗੇਡ ਅੱਗ ਬੁਝਾਉਣ ਵਿੱਚ ਲੱਗੀਆਂ ਹੋਈਆਂ ਹਨ। ਜ਼ਖ਼ਮੀ ਲੋਕਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।

Click to comment

Leave a Reply

Your email address will not be published.

Most Popular

To Top