ਬ੍ਰੇਨ ਹੈਲਥ ਸਮੇਤ ਇਨ੍ਹਾਂ ਰੋਗਾਂ ਤੋਂ ਨਿਜ਼ਾਤ ਦਿਵਾਉਂਦਾ ਹੈ ‘ਅਖਰੋਟ’

 ਬ੍ਰੇਨ ਹੈਲਥ ਸਮੇਤ ਇਨ੍ਹਾਂ ਰੋਗਾਂ ਤੋਂ ਨਿਜ਼ਾਤ ਦਿਵਾਉਂਦਾ ਹੈ ‘ਅਖਰੋਟ’

ਅਖਰੋਟ ਨੂੰ ਵਿਟਾਮਿਨਸ ਦਾ ਰਾਜਾ ਵੀ ਕਿਹਾ ਜਾਂਦਾ ਹੈ। ਅਖਰੋਟ ‘ਚ ਪ੍ਰੋਟੀਨ ਤੋਂ ਇਲਾਵਾ ਕੈਨਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਕਾਪਰ, ਸੇਨੇਨਿਯਮ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਹ ਵਾਲਾਂ ਅਤੇ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

Premium kashmiri walnuts akhrot without shell – Kashmirvilla

ਅਖਰੋਟ ‘ਚ ਪਾਇਆ ਜਾਣ ਵਾਲਾ ਓਮੇਗਾ-3 ਫੈਟੀ ਐਸਿਡ ਸਰੀਰ ਨੂੰ ਅਸਥਮਾ, ਆਰਥਰਾਈਟਸ, ਸਕਿਨ ਦੀਆਂ ਸਮੱਸਿਆਵਾਂ, ਐਗਜ਼ੀਮਾ ਅਤੇ ਸੋਰਾਇਸਿਸ ਵਰਗੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ।

ਡਾਈਜੇਸ਼ਨ

ਅਖਰੋਟ ‘ਚ ਫਾਇਬਰਸ ਦੀ ਭਰਪੂਰ ਮਾਤਰਾ ਹੁੰਦੀ ਹੈ। ਡਾਈਜੇਸ਼ਨ ਨੂੰ ਠੀਕ ਰੱਖਣ ਲਈ ਹਰ-ਰੋਜ ਫਾਇਬਰ ਖਾਣਾ ਜ਼ਰੂਰੀ ਹੈ। ਅਖਰੋਟ ‘ਚ ਪ੍ਰੋਟੀਨਸ ਦੀ ਕੋਈ ਘਾਟ ਨਹੀਂ ਹੁੰਦੀ, ਇਸੇ ਲਈ ਇਸ ਦਾ ਸੇਵਨ ਕਰਨਾ ਫ਼ਾਇਦੇਮੰਦ ਹੈ।

Sit Down While You Eat. It Makes A Big Difference. | Max Hospital

ਵਧੀਆ ਨੀਂਦ

ਅਖਰੋਟ ‘ਚ ਮੇਲਾਨਿਨ ਨਾਮਕ ਕੰਪਾਊਂਡ ਮੌਜੂਦ ਹੁੰਦਾ ਹੈ, ਜਿਸ ਦਾ ਸੇਵਨ ਕਰਨ ਨਾਲ ਨੀਂਦ ਚੰਗੀ ਆਉਂਦੀ ਹੈ। ਚੰਗੀ ਨੀਂਦ ਲੈਣ ਲਈ ਆਪਣੀ ਡਾਇਟ ‘ਚ ਅਖਰੋਟ ਨੂੰ ਜ਼ਰੂਰ ਸ਼ਾਮਲ ਕਰੋਂ, ਜਿਸ ਨਾਲ ਤੁਹਾਨੂੰ ਲਾਭ ਮਿਲੇਗਾ।

Frontiers in Sleep

ਬ੍ਰੇਨ ਹੈਲਥ

ਅਖਰੋਟ ‘ਚ ਓਮੇਗਾ-3 ਫੈਟੀ ਐਸਿਡਸ ਹੁੰਦਾ ਹੈ। ਜੋ ਸਾਡੇ ਦਿਮਾਗ ਨੂੰ ਸਿਹਤਮੰਦ ਰੱਖਦਾ ਹੈ। ਮੈਮਰੀ ਅਤੇ ਬ੍ਰੇਨ ਹੈਲਥ ਲਈ ਅਖਰੋਟ ਦੀ ਵਰਤੋਂ ਕਰਨਾ ਬਹੁਤ ਬੇਮਿਸਾਲ ਹੈ।

ਵਾਲਾਂ ਨੂੰ ਮਜ਼ਬੂਤ

ਅਖਰੋਟ ‘ਚ ਫੈਟੀ ਐਸਿਡਸ, ਸੇਲੇਨਿਯਮ, ਜਿੰਕ ਅਤੇ ਬਾਯੋਟਿਨ ਦੀ ਭਰਪੂਰ ਮਾਤਰਾ ਪਾਈ ਜਾਂਦਾ ਹੈ। ਅਖਰੋਟ ਖਾਣ ਨਾਲ ਵਾਲ ਮਜ਼ਬੂਤ ਹੁੰਦੇ ਹਨ ਅਤੇ ਉਨ੍ਹਾਂ ‘ਚ ਸ਼ਾਇਨ ਆਉਂਦੀ ਹੈ।

ਬਲੱਡ ਪ੍ਰੈਸ਼ਰ ਘੱਟ ਕਰਨ ਲਈ

ਅਖਰੋਟ ਓਮੇਗਾ-3 ਫੈਟੀ ਐਸਿਡਸ ਦਾ ਸਰੋਤ ਹੈ। ਇਸ ਨੂੰ ਖਾਣ ਨਾਲ ਕਾਰਡਿਰਯੋਵੈਸਕੂਲਰ ਸਿਸਟਮ ਠੀਕ ਰਹਿੰਦਾ ਹੈ। ਰਿਸਰਚ ਦੇ ਹਿਸਾਬ ਨਾਲ ਹਰ-ਰੋਜ ਕੁਝ ਅਖਰੋਟ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਰਹਿਣ ਲੱਗਦਾ ਹੈ।

ਕੋਲੇਸਟ੍ਰੋਲ

ਹਰ-ਰੋਜ ਅਖਰੋਟ ਦਾ ਸੇਵਨ ਕਰਨ ਨਾਲ ਹਾਈ ਕੋਲੇਸਟ੍ਰੋਲ ਘੱਟ ਹੁੰਦਾ ਹੈ। ਅਖਰੋਟ ‘ਚ ਓਮੇਗਾ-3 ਫੈਟੀ ਐਸਿਡਸ ਅਤੇ ਫਾਇਬਰਸ ਦੀ ਮਾਤਰਾ ਵੱਧ ਹੁੰਦੀ ਹੈ।

ਕੈਂਸਰ ਦਾ ਰਿਸਕ ਘੱਟ ਕਰਨ ਵਿੱਚ ਮਦਦਗਾਰ

ਅਖਰੋਟ ਦਾ ਸੇਵਨ ਕਰਨ ਨਾਲ ਕੈਂਸਰ ਦਾ ਰਿਸਕ ਘੱਟ ਹੁੰਦਾ ਹੈ। ਸੂਤਰਾਂ ਦੀ ਮੰਨੀਏ ਤਾਂ ਹਰ-ਰੋਜ ਅਖਰੋਟ ਖਾਣ ਨਾਲ ਪ੍ਰੋਸਟੇਟ ਕੈਂਸਰ ਹੋਣ ਦਾ ਖਤਰਾ ਟਲ ਸਕਦਾ ਹੈ। ਜਾਨਵਰਾਂ ‘ਤੇ ਰਿਸਰਚ ਕਰਨ ‘ਤੇ ਪਤਾ ਲੱਗਾ ਕਿ ਅਖਰੋਟ ਖਾਣ ਨਾਲ ਬ੍ਰੇਸਟ ਕੈਂਸਰ ਦਾ ਰਿਸਕ ਵੀ ਘੱਟ ਜਾਂਦਾ ਹੈ।

ਹੱਡੀਆਂ ਮਜ਼ਬੂਤ

ਅਖਰੋਟ ‘ਚ ਅਲਫਾ ਲਿਨੋਲੇਨਿਕ ਐਸਿਡ ਵੱਡੀ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਤੁਹਾਡੀਆਂ ਨੂੰ ਹੱਡੀਆਂ ਨੂੰ ਮਜਬੂਤ ਬਣਾਉਂਦਾ ਹੈ। ਅਖਰੋਟ ‘ਚ ਪਾਏ ਜਾਣ ਵਾਲੇ ਓਮੇਗਾ-3 ਫੈਟੀ ਐਸਿਡ ਨਾਲ ਇੰਨਫਲੇਮੇਸ਼ਨ ਘੱਟ ਹੁੰਦੀ ਹੈ।

Leave a Reply

Your email address will not be published.