News

ਬ੍ਰਿਟੇਨ ਤੋਂ ਆਈ ਫਲਾਈਟ ’ਚ ਪੰਜ ਕੋਰੋਨਾ ਪਾਜ਼ੀਟਿਵ, ਕਈ ਦੇਸ਼ਾਂ ’ਚ ਫਲਾਈਟ ’ਤੇ ਲੱਗੀ ਪਾਬੰਦੀ

ਯੂਨਾਇਟਿਡ ਕਿੰਗਡਮ ਵਿੱਚ ਹੁਣ ਇਕ ਨਵਾਂ ਕੋਰੋਨਾ ਵਾਇਰਸ ਸਾਹਮਣੇ ਆਇਆ ਹੈ। ਹਾਲਾਂਕਿ ਵਿਸ਼ਵ ਦੇ 30 ਤੋਂ ਵੱਧ ਦੇਸ਼ਾਂ ਨੇ ਯੂਕੇ ਜਾਣ ਤੇ ਆਉਣ ਵਾਲੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਅਜਿਹੇ ਵਿੱਚ ਜ਼ਿਆਦਾ ਖ਼ਤਰਨਾਕ ਹੋਣ ਦੇ ਮੱਦੇਨਜ਼ਰ ਭਾਰਤ ਵਿੱਚ ਵੀ ਹਵਾਈ ਅੱਡਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਤੇ ਯੂਕੇ ਤੋਂ ਆਉਣ ਵਾਲੇ ਯਾਤਰੀ ਆਰਟੀ-ਪੀਸੀਆਰ ਕੋਵਿਡ-19 ਟੈਸਟ ਕਰਾਉਣ ਜਾ ਰਹੇ ਹਨ।

ਸਰਕਾਰ ਨੇ ਮੰਗਲਵਾਰ (22 ਦਸੰਬਰ) ਤੋਂ ਅੱਧੀ ਰਾਤ ਤੋਂ 31 ਦਸੰਬਰ ਤੱਕ ਯੂਕੇ ਤੋਂ ਸਾਰੀਆਂ ਯੂਕੇ ਦੀਆਂ ਉਡਾਣਾਂ ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਹੈ। ਸੋਮਵਾਰ ਦੀ ਰਾਤ ਨੂੰ ਬ੍ਰਿਟੇਨ ਦੀ ਰਾਜਧਾਨੀ ਲੰਡਨ ਤੋਂ ਦਿੱਲੀ ਲਈ ਉਡਾਣ ਭਰ ਰਹੇ ਪੰਜ ਵਿਅਕਤੀ ਕੋਰੋਨਾ ਟੈਸਟ ਵਿੱਚ ਪੌਜ਼ੇਟਿਵ ਪਾਏ ਗਏ।

ਹਾਲਾਂਕਿ, ਇਹ ਸਪੱਸ਼ਟ ਨਹੀਂ ਕਿ ਕੀ ਇਹ ਲੋਕ ਨਵੇਂ COVID-19 ਦੇ ਸ਼ਿਕਾਰ ਹਨ ਜਾਂ ਨਹੀਂ। ਦਿੱਲੀ ਏਅਰਪੋਰਟ ‘ਤੇ ਕੋਵਿਡ-19 ਦੇ ਨੋਡਲ ਅਧਿਕਾਰੀ ਨੇ ਦੱਸਿਆ ਕਿ ਨਮੂਨਿਆਂ ਨੂੰ ਲੈਬਾਰਟਰੀ ਟੈਸਟ ਲਈ ਭੇਜਿਆ ਹੈ ਤੇ ਸੰਕਰਮਿਤ ਯਾਤਰੀਆਂ ਨੂੰ ਇੱਕ ਵੱਖਰੇ ਕੇਂਦਰ ‘ਤੇ ਲਿਜਾਇਆ ਗਿਆ ਹੈ।

ਉਨ੍ਹਾਂ ਕਿਹਾ, ‘ਬੀਤੀ ਰਾਤ ਲੰਡਨ ਤੋਂ ਦਿੱਲੀ ਹਵਾਈ ਅੱਡੇ ‘ਤੇ ਪਹੁੰਚਣ ‘ਤੇ 266 ਯਾਤਰੀਆਂ ਤੇ ਚਾਲਕ ਅਮਲੇ ਦੇ ਪੰਜ ਮੈਂਬਰ ਕੋਵਿਡ-19 ਪੌਜ਼ੇਟਿਵ ਪਾਏ ਗਏ। ਉਨ੍ਹਾਂ ਦੇ ਨਮੂਨੇ ਜਾਂਚ ਲਈ ਐਨਸੀਡੀਸੀ ਨੂੰ ਭੇਜੇ ਗਏ ਤੇ ਉਨ੍ਹਾਂ ਨੂੰ ਇੱਕ ਵੱਖਰੇ ਕੇਂਦਰ ‘ਤੇ ਭੇਜ ਦਿੱਤਾ ਗਿਆ ਹੈ।

ਕੱਲ੍ਹ ਸ਼ਾਮ ਨੂੰ ਕੇਂਦਰੀ ਸ਼ਹਿਰੀ ਹਵਾਬਾਜ਼ੀ ਵਿਭਾਗ ਨੇ ਬ੍ਰਿਟੇਨ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਦਾ ਲਾਜ਼ਮੀ ਕੋਵਿਡ-19 ਟੈਸਟ ਕਰਾਉਣ ਲਈ ਕਿਹਾ ਗਿਆ ਹੈ। ਵਿਭਾਗ ਨੇ ਯੂਕੇ ਦੇ ਹਾਲਾਤ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਯੂਕੇ ਤੋਂ ਆਉਣ ਵਾਲੇ ਯਾਤਰੀਆਂ ਦਾ ਆਰਟੀ-ਪੀਸੀਆਰ ਟੈਸਟ ਲਾਜ਼ਮੀ ਹੋਵੇਗਾ।

Click to comment

Leave a Reply

Your email address will not be published. Required fields are marked *

Most Popular

To Top