News

ਬੋਰਵੈਲ ’ਚ ਡਿੱਗੇ ਬੱਚੇ ਨਹੀਂ ਬਚ ਸਕੀ ਜਾਨ, ਬੋਰਵੈਲ ਦੇ ਮਾਲਕ ’ਤੇ ਐਫਆਈਆਰ ਦਰਜ

ਹੁਸ਼ਿਆਰਪੁਰ ਦੇ ਪਿੰਡ ਬੈਰਮਪੁਰ ‘ਚ ਬੋਰਵੈੱਲ ‘ਚ ਡਿੱਗੇ ਬੱਚੇ ਨੂੰ ਬਾਹਰ ਤਾਂ ਕੱਢ ਲਿਆ ਗਿਆ ਪਰ ਉਸ ਨੂੰ ਬਚਾਇਆ ਨਾ ਜਾ ਸਕਿਆ। ਲੋਕਾਂ ਵੱਲੋਂ ਰੀਤਿਕ ਦੀ ਮੌਤ ਲਈ ਸਿੱਧੇ ਤੌਰ ‘ਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਬੋਰਵੈੱਲ ਮਾਲਕ ‘ਤੇ ਪੁਲਿਸ ਪ੍ਰਸ਼ਾਸਨ ਵੱਲੋਂ ਪਰਚਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

ਦੱਸ ਦਈਏ ਕਿ 6 ਸਾਲਾ ਬੱਚੇ ਰੀਤਿਕ ਦੀ 300 ਫੁੱਟ ਡੂੰਘੇ ਬੋਰਵੈੱਲ ‘ਚ ਡਿਗਣ ਨਾਲ ਮੌਤ ਹੋ ਗਈ। ਇਹ ਹਾਦਸਾ ਬੀਤੇ ਕੱਲ੍ਹ ਕਰੀਬ 10 ਵਜੇ ਵਾਪਰਿਆ, ਜਦੋਂ ਬੱਚਾ ਅਵਾਰਾ ਕੁੱਤੇ ਤੋਂ ਬਚਣ ਲਈ ਬੋਰਵੈੱਲ ‘ਚ ਜਾ ਡਿੱਗਿਆ। ਉਸ ਨੂੰ ਬਚਾਉਣ ਲਈ ਐਨ. ਡੀ. ਆਰ. ਐਫ. ਦੀ ਟੀਮ ਨੂੰ ਬੁਲਾਇਆ ਗਿਆ, ਜਿਸ ਨੇ ਸਖ਼ਤ ਮਿਹਨਤ ਤੋਂ ਬਾਅਦ ਸ਼ਾਮ ਦੇ ਕਰੀਬ 6 ਵਜੇ ਬੱਚੇ ਨੂੰ ਬਾਹਰ ਕੱਢ ਲਿਆ।

ਇਸ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਲ ਕਰ ਦਿੱਤਾ। ਦੱਸ ਦਈਏ ਕਿ ਮ੍ਰਿਤਕ ਬੱਚੇ ਦਾ ਪਰਿਵਾਰ ਝੁੱਗੀਆਂ ‘ਚ ਰਹਿ ਰਿਹਾ ਹੈ, ਜਦਕਿ ਇਹ ਪਰਿਵਾਰ ਬੈਰਮਪੁਰ ਦੇ ਖੇਤਾਂ ‘ਚ ਕੰਮ ਕਰ ਰਿਹਾ ਸੀ ਤਾਂ ਇਸ ਦੌਰਾਨ ਇਕ ਅਵਾਰਾ ਕੁੱਤਾ ਬੱਚੇ ਦੇ ਪਿੱਛੇ ਪੈ ਗਿਆ, ਜਿਸ ਤੋਂ ਬਚਣ ਲਈ ਉਹ ਖੇਤਾਂ ‘ਚ ਜ਼ਮੀਨ ਤੋਂ 3 ਫੁੱਟ ਉੱਚੀ ਬੋਰ ਦੀ ਪਾਈਪ ‘ਤੇ ਚੜ੍ਹ ਗਿਆ।

ਕੁੱਤੇ ਦੇ ਵੱਢਣ ਦੇ ਡਰ ਤੋਂ ਉਹ ਸੰਭਲ ਨਹੀਂ ਸਕਿਆ ਤੇ ਬੋਰੀ ਨਾਲ ਢਕੇ ਹੋਏ 300 ਫੁੱਟ ਡੁੰਘੇ ਬੋਰਵੈੱਲ ‘ਚ ਜਾ ਡਿੱਗਿਆ। ਸਾਥੀ ਬੱਚਿਆਂ ਨੇ ਇਸ ਬਾਰੇ ਉਸ ਦੇ ਮਾਤਾ ਪਿਤਾ ਨੂੰ ਦੱਸਿਆ। ਘਟਨਾ ਦਾ ਪਤਾ ਲਗਦਿਆਂ ਹੀ ਇਲਾਕਾ ਵਾਸੀ ਬੱਚੇ ਨੂੰ ਬਚਾਉਣ ਲਈ ਪਹੁੰਚ ਗਏ।

ਹਾਲਾਂਕਿ ਬੱਚੇ ਨੂੰ ਬਚਾਉਣ ਲਈ ਕਰੀਬ 8 ਘੰਟੇ ਰੈਸਕਿਊ ਕੀਤਾ ਗਿਆ ਪਰ ਬੱਚੇ ਦੀ ਜਾਨ ਨਾ ਬੱਚ ਸਕੀ। ਇਸ ਤੋਂ ਬਾਅਦ ਲੋਕਾਂ ‘ਚ ਸਰਕਾਰਾਂ ਪ੍ਰਤੀ ਗੁੱਸਾ ਵੀ ਪਾਇਆ ਜਾ ਰਿਹਾ ਹੈ। ਸਰਕਾਰ ਵਲੋਂ ਮ੍ਰਿਤਕ ਬੱਚੇ ਦੇ ਪਰਿਵਾਰ  ਨੂੰ 2 ਲੱਖ ਰੁਪਏ ਦੀ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਗਿਆ ਹੈ।

Click to comment

Leave a Reply

Your email address will not be published.

Most Popular

To Top