ਬੈਂਕ ਨਾਲ ਸਬੰਧਤ ਕੰਮ ਕਰ ਲਓ ਜਲਦੀ ਖ਼ਤਮ, ਨਹੀਂ ਤਾਂ ਇੰਨੇ ਦਿਨ ਕਰਨਾ ਪਵੇਗਾ ਇੰਤਜ਼ਾਰ

ਜੇ ਤੁਹਾਡੇ ਬੈਂਕ ਦੇ ਕੋਈ ਕੰਮ ਰਹਿੰਦੇ ਹਨ ਤਾਂ ਜਲਦੀ ਖ਼ਤਮ ਕਰ ਲਓ। ਦਰਅਸਲ ਇਸ 27 ਮਾਰਚ ਤੋਂ 4 ਅਪ੍ਰੈਲ ਤਕ ਕੇਵਲ 2 ਹੀ ਵਰਕਿੰਗ ਡੇਜ਼ ਹਨ। ਇਸ ਤੋਂ ਬਾਅਦ ਤੁਹਾਨੂੰ 4 ਅਪ੍ਰੈਲ ਤਕ ਇੰਤਜ਼ਾਰ ਕਰਨਾ ਪਵੇਗਾ। ਭਾਰਤ ਵਿੱਚ ਦੂਜੇ ਸ਼ਨੀਵਾਰ ਅਤੇ ਹੋਲੀ ਦੇ ਤਿਉਹਾਰ ਦੇ ਚਲਦੇ 27-29 ਮਾਰਚ ਤੋਂ ਤਿੰਨ ਦਿਨ ਤਕ ਬੈਂਕ ਲਗਾਤਾਰ ਬੰਦ ਰਹਿਣਗੇ।

ਮਿਲੀ ਜਾਣਕਾਰੀ ਮੁਤਾਬਕ ਪਟਨਾ ਵਿੱਚ ਬੈਂਕ ਬ੍ਰਾਂਚਾ ਲਗਾਤਾਰ 4 ਦਿਨ ਤਕ ਬੰਦ ਰਹਿਣਗੀਆਂ ਕਿਉਂ ਕਿ 30 ਮਾਰਚ ਨੂੰ ਭਾਰਤੀ ਰਿਜ਼ਰਵ ਬੈਂਕ ਦੀਆਂ ਛੁੱਟੀਆਂ ਦੀ ਲਿਸਟ ਦੇ ਮੁਤਾਬਕ ਇਕ ਛੁੱਟੀ ਵੀ ਹੈ। ਹਾਲਾਂਕਿ 31 ਮਾਰਚ ਦੀ ਛੁੱਟੀ ਨਹੀਂ ਹੈ ਪਰ ਮਹੀਨੇ ਦੀ ਆਖਰੀ ਤਰੀਕ ਦੇ ਚਲਦੇ ਕਸਟਮਰਸ ਡੀਲ ਨਹੀਂ ਕੀਤੇ ਜਾ ਸਕਦੇ।
2 ਅਪ੍ਰੈਲ ਨੂੰ ਗੁੱਡ ਫ੍ਰਾਈਡੇ ਹੈ, ਇਸ ਲਈ ਦੇਸ਼ਭਰ ਵਿੱਚ ਬੈਂਕ ਬੰਦ ਰਹਿਣਗੇ। ਕਈ ਸੂਬਿਆਂ ਵਿੱਚ ਸਥਾਨਕ ਫੈਕਟਰ ਦੇ ਚਲਦੇ ਬੈਂਕ ਛੁੱਟੀਆਂ ਅਲੱਗ-ਅਲੱਗ ਹੁੰਦੀਆਂ ਹਨ। ਇਹ ਇਕ ਖਾਸ ਖੇਤਰ ਜਾਂ ਸੂਬੇ ਮੁਤਾਬਕ ਹੋ ਸਕਦੀਆਂ ਹਨ। ਆਰਬੀਆਈ ਕੈਲੰਡਰ ਮੁਤਾਬਕ ਚਾਰ ਐਤਵਾਰ ਅਤੇ ਦੋ ਸ਼ਨੀਵਾਰ ਤੋਂ ਇਲਾਵਾ ਦੇਸ਼ਭਰ ਵਿੱਚ ਗਜੇਟੇਡ ਛੁੱਟੀ ਤੇ ਬੈਂਕ ਬੰਦ ਰਹਿਣਗੇ।
27 ਮਾਰਚ-ਆਖਰੀ ਸ਼ਨੀਵਾਰ
28 ਮਾਰਚ-ਐਤਵਾਰ
29 ਮਾਰਚ-ਹੋਲੀ ਦੀ ਛੁੱਟੀ
30 ਮਾਰਚ-ਪਟਨਾ ਬ੍ਰਾਂਚ ਵਿੱਚ ਛੁੱਟੀ, ਬਾਕੀ ਖੁੱਲ੍ਹੇ ਰਹਿਣਗੇ
31 ਮਾਰਚ-ਵਿੱਤੀ ਸਾਲ ਦੇ ਆਖਰੀ ਦਿਨ ਦੀ ਛੁੱਟੀ
1 ਅਪ੍ਰੈਲ-ਅਕਾਉਂਟਸ ਕਲੋਜਿੰਗ ਦਾ ਦਿਨ
2 ਅਪ੍ਰੈਲ-ਗੁੱਡ ਫ੍ਰਾਈਡੇ
3 ਅਪ੍ਰੈਲ-ਸ਼ਨੀਵਾਰ ਨੂੰ ਵਰਕਿੰਗ ਡੇ ਹੈ
4 ਅਪ੍ਰੈਲ-ਐਤਵਾਰ ਹੈ
