News

ਬੇਰੁਜ਼ਗਾਰ ਅਧਿਆਪਕਾਂ ਨੇ ਸੰਗਰੂਰ ਬਰਨਾਲਾ ਰੋਡ ਕੀਤਾ ਜਾਮ, ਕਾਲੇ ਚੋਲੇ ਪਾ ਘੇਰਿਆ ਮੋਤੀ ਮਹਿਲ

ਪਟਿਆਲਾ ਦਾ ਵਾਈ.ਪੀ.ਐੱਸ. ਗਰਾਂਊਂਡ, ਜਿਥੇ ਬੇਰੁਜ਼ਗਾਰ ਮਾਸਟਰਾਂ ਨੂੰ ਰੋਜ਼ ਡਾਗਾਂ ਪੈਂਦੀਆਂ ਹਨ। ਵਾਈ.ਪੀ.ਐੱਸ. ਚੌਂਕ ਤੋਂ ਡਾਂਗਾ ਖਾ ਕੇ ਇਹੀ ਮਾਸਟਰ ਮਾਸਟਰਨੀਆਂ ਸੰਗਰੂਰ ਸਿੱਖਿਆ ਮੰਤਰੀ ਦੇ ਸ਼ਹਿਰ ਪਹੁੰਚ ਜਾਂਦੇ ਹਨ। ਸੰਗਰੂਰ ਦੇ ਸਿਵਲ ਹਸਪਤਾਲ ਦੀਆਂ ਤਸਵੀਰਾਂ ਹਨ ਜਿੱਥੇ ਕਰੀਬ 48 ਘੰਟਿਆਂ ਤੋਂ ਬੀ.ਐੱਡ .ਟੈੱਟ ਪਾਸ ਅਧਿਆਪਕ ਪਾਣੀ ਦੀ ਟੈਂਕੀ ਤੇ ਚੜ੍ਹ ਕੇ ਸਰਕਾਰ ਤੋਂ ਨੌਕਰੀਆਂ ਦੀਆਂ ਮੰਗ ਕਰ ਰਹੇ ਹਨ।

ਦੂਜੇ ਪਾਸੇ ਨਵੀਂ ਬਣੀ ਪੀ.ਟੀ.ਆਈ. ਯੂਨੀਅਨ ਨੇ ਬਰਨਾਲਾ ਸੰਗਰੂਰ ਰੋਡ ਜਾਮ ਕਰ ਕੇ ਪੰਜਾਬ ਸਰਕਾਰ ਤੋਂ ਪ੍ਰਾਇਮਰੀ ਸਕੂਲਾਂ ਵਿੱਚ ਪੀ.ਟੀ. ਅਧਿਆਪਕਾਂ ਦੀ ਭਰਤੀ ਕਰਨ ਦੀ ਮੰਗ ਕੀਤੀ ਹੈ। ਇਸ ਦੌਰਾਨ ਸੰਗਰੂਰ ਬਰਨਾਲਾ ਰੋਡ ਜਾਮ ਕਰੀਂ ਬੈਠੇ ਬੇਰੁਜ਼ਗਾਰ ਪੀ.ਟੀ. ਅਧਿਆਪਕਾਂ ਨੇ ਪ੍ਰਾਇਮਰੀ ਸਕੂਲਾਂ ਵਿੱਚ 5000 ਹਜ਼ਾਰ ਪੀਟੀ. ਅਧਿਆਪਕਾਂ ਦੀ ਭਰਤੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਇਸ ਭਰਤੀ ਤੇ ਪ੍ਰਪੋਜ਼ਲ ਵੀ ਬਣਾ ਦਿੱਤਾ ਗਿਆ ਹੈ।

ਜਦਕਿ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਜ਼ਾਨਾ ਖਾਲੀ ਦੀ ਗੱਲ ਆਖ ਭਰਤੀਆਂ ਨੂੰ ਟਾਲ ਰਹੇ ਹਨ। ਦੂਜੇ ਪਾਸੇ ਪਾਣੀ ਵਾਲੀ ਟੈਂਕੀ ਤੇ ਚੜ੍ਹੇ ਬੀ.ਐੱਡ. ਟੈੱਟ ਪਾਸ ਅਧਿਆਪਕਾਂ ਦੇ ਸਾਥੀ ਅਧਿਆਪਕਾਂ ਨੇ ਸਰਕਾਰ ਕੋਲੋਂ 9 ਹਜ਼ਾਰ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਪੋਸਟਾਂ ਦੀ ਮੰਗ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਹ ਕਰੀਬ 8 ਮਹੀਨੇ ਤੋਂ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰੀ ਬੈਠੇ ਹਨ ਪਰ ਇਸ ਦੇ ਬਾਜਵੂਦ ਵੀ ਸਿੱਖਿਆ ਮੰਤਰੀ ਅਤੇ ਸਰਕਾਰ ਉਨ੍ਹਾਂ ਦੀ ਸਾਰ ਲੈਣ ਨੂੰ ਤਿਆਰ ਨਹੀਂ।

ਦੱਸ ਦਈਏ ਕਿ ਬੇਰੁਜ਼ਗਾਰ ਈ.ਟੀ.ਟੀ. ਪਾਸ, ਬੀ.ਐੱਡ ਪਾਸ ਅਤੇ ਪੀ.ਟੀ. ਪਾਸ ਅਧਿਆਪਕ ਲੰਮੇ ਸਮੇਂ ਤੋਂ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਦੇ ਰਾਹ ਪਏ ਹੋਏ ਹਨ ਅਤੇ ਹਰ ਵਾਰੀ ਗੱਲ ਟੈਂਕੀਆਂ ਟਾਵਰਾਂ ਤੇ ਚੜ੍ਹਨ ਤੇ ਆ ਕੇ ਮੁੱਕਦੀ ਹੈ। ਇਹ ਵੀ ਦੱਸ ਦਈਏ ਕਿ ਇਸ ਤੋਂ ਪਹਿਲਾਂ ਪਟਿਆਲਾ ਵਿੱਚ ਸੁਰਿੰਦਰਪਾਲ ਸਿੰਘ ਨੌਜਵਾਨ 135 ਦਿਨਾਂ ਤੱਕ ਮੋਬਾਇਲ ਟਾਵਰ ਤੇ ਧਰਨਾ ਲਾਈ ਬੈਠਾ ਰਿਹਾ ਸੀ ਜਿਸ ਤੋਂ ਬਾਅਦ ਮਜ਼ਬੂਰਨ ਸਰਕਾਰ ਨੂੰ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਪਿਆ ਸੀ। ਹੁਣ ਦੇਖਣਾ ਹੋਵੇਗਾ ਕਿ ਟੈਂਕੀ ਤੇ ਚੜ੍ਹੇ ਇਸ ਨੌਜਵਾਨ ਨੂੰ ਭਰਤੀ ਦੇ ਨੋਟਿਫੀਕੇਸ਼ਨ ਲਈ ਕਿੰਨੇ ਦਿਨ ਸੰਘਰਸ਼ ਕਰਨਾ ਪੈਂਦਾ ਹੈ।

Click to comment

Leave a Reply

Your email address will not be published.

Most Popular

To Top