Fashion

‘ਬੇਕਿੰਗ ਸੋਡਾ’ ਨਾਲ ਚਿਹਰਾ ਬਣੇਗਾ ਚਮਕਦਾਰ, ਕਿੱਲ-ਮੁਹਾਸੇ ਵੀ ਹੋਣਗੇ ਦੂਰ

ਚਮੜੀ ਦੀ ਦੇਖਭਾਲ ਕਰਨ ਲਈ ਬੇਕਿੰਗ ਸੋਡਾ ਵੀ ਵਰਤਿਆ ਜਾ ਸਕਦਾ ਹੈ। ਸਾਇੰਟੀਫਿਕ ਭਾਸ਼ਾ ਵਿੱਚ ਇਸ ਨੂੰ ਕਾਰਬੋਨੇਟ ਵੀ ਕਿਹਾ ਜਾਂਦਾ ਹੈ। ਇਸ ਵਿੱਚ ਪਾਏ ਜਾਣ ਵਾਲੇ ਐਂਟੀ-ਸੈਪਟਿਕ, ਐਂਟੀ-ਇੰਫਲਾਮੈਟੇਰੀ ਅਤੇ ਐਂਟੀ-ਬੈਕਟੀਰੀਅਲ ਗੁਣ ਚਮੜੀ ਲਈ ਬਹੁਤ ਫ਼ਾਇਦੇਮੰਦ ਹੁੰਦੇ ਹਨ।

Know how to use baking soda for glowing and acne free skin.- जानिए एक्ने  फ्री ग्लोइंग स्किन के लिए कैसे करना है बेकिंग सोडा का इस्तेमाल।

ਇਸ ਦੀ ਵਰਤੋਂ

ਕਿੱਲ-ਮੁਹਾਸੇ

ਇਸ ਵਿੱਚ ਐਂਟੀ-ਫੰਗਲ, ਐਂਟੀ ਸੈਪਟਿਕ ਅਤੇ ਐਂਟੀ-ਇੰਫਲਾਮੈਟੇਰੀ ਗੁਣ ਪਾਏ ਜਾਂਦੇ ਹਨ। ਇਹ ਪੋਸ਼ਕ ਤੱਤ ਚਮੜੀ ਤੋਂ ਕਿੱਲ-ਮੁਹਾਸੇ ਦੂਰ ਕਰਨ ਵਿੱਚ ਮਦਦ ਕਰਦੇ ਹਨ। ਤੁਸੀਂ ਬੇਕਿੰਗ ਸੋਡੇ ਵਿੱਚ ਨਿੰਬੂ ਦਾ ਰਸ ਮਿਲਾ ਕੇ 5-10 ਮਿੰਟ ਲਈ ਚਿਹਰੇ ਤੇ ਲਾਓ। ਚਿਹਰੇ ਵਿਚ ਮੌਜੂਦ ਕਿੱਲ-ਮੁਹਾਸੇ ਘੱਟ ਹੋ ਜਾਣਗੇ।

use baking soda for flawless skin - बेकिंग सोडा का यूं करें इस्तेमाल, असर  देखकर खुली रह जाएंगी आंखें 1

ਡੈੱਡ ਸੈਲਸ

ਵਧਦੀ ਉਮਰ ਦਾ ਅਸਰ ਸਕਿਨ ਤੇ ਪੈਣ ਲੱਗਦਾ ਹੈ। ਚਮੜੀ ਰੁੱਖੀ ਹੋਣ ਦੇ ਨਾਲ-ਨਾਲ ਡੈੱਡ ਸੈਲਸ ਵੀ ਖਤਮ ਹੋਣ ਲਗਦੇ ਹਨ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਗੁਲਾਬ ਜਲ ਵਿੱਚ ਬੇਕਿੰਗ ਸੋਡਾ ਮਿਲਾ ਕੇ ਲਾ ਸਕਦੇ ਹੋ। 15 ਮਿੰਟ ਤੋਂ ਬਾਅਦ ਚਿਹਰਾ ਤਾਜ਼ੇ ਪਾਣੀ ਨਾਲ ਧੋ ਲਓ। ਡੈਡ ਸੈਲਸ ਤੋਂ ਇਲਾਵਾ ਤੁਸੀਂ ਸਨਬਰਨ ਅਤੇ ਟੈਨਿੰਗ ਤੋਂ ਵੀ ਰਾਹਤ ਪਾ ਸਕਦੇ ਹੋ।

ਚਮਕਦਾਰ ਚਮੜੀ

ਚਮਕਦਾਰ ਚਮੜੀ ਪਾਉਣ ਲਈ ਬੇਕਿੰਗ ਸੋਡਾ ਦੀ ਵਰਤੋਂ ਕੀਤੀ ਜਾ ਸਕਦੀ ਹੈ। ਤੁਸੀਂ ਬੇਕਿੰਗ ਸੋਡੇ ਵਿੱਚ ਪਾਣੀ ਮਿਲਾ ਕੇ ਚਿਹਰੇ ਤੇ ਲਾਓ। 15-20 ਮਿੰਟ ਤੋਂ ਬਾਅਦ ਚਿਹਰਾ ਧੋ ਲਓ। ਇਸ ਪੈਕ ਦੀ ਵਰਤੋਂ ਕਰਨ ਨਾਲ ਤੁਹਾਡੇ ਚਿਹਰੇ ਦੀ ਚਮਕ ਵੀ ਬਣੀ ਰਹੇਗੀ।

ਵਾਲ ਹੋਣਗੇ ਮਜ਼ਬੂਤ

ਖਰਾਬ ਖਾਣ-ਪੀਣ ਦੇ ਕਾਰਨ ਵਾਲ ਕਮਜ਼ੋਰ ਹੋ ਕੇ ਟੁੱਟਣ ਲਗਦੇ ਹਨ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਵਾਲਾਂ ਵਿੱਚ ਬੇਕਿੰਗ ਸੋਡੇ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਕਿਸੇ ਵੀ ਤੇਲ ਵਿੱਚ ਥੋੜਾ ਬੇਕਿੰਗ ਸੋਡਾ ਮਿਲਾ ਕੇ ਹੇਅਰ ਮਾਸਕ ਤਿਆਰ ਕਰ ਸਕਦੇ ਹੋ ਅਤੇ ਬਾਅਦ ਵਿੱਚ ਵਾਲਾਂ ਤੇ ਲਾਓ।

ਨਹੁੰਆਂ ਨੂੰ ਚਮਕਾਏ

ਹੱਥਾਂ ਤੇ ਪੈਰਾਂ ਦੇ ਨਹੁੰਆਂ ਨੂੰ ਸਾਫ਼ ਕਰਨ ਲਈ ਬੇਕਿੰਗ ਸੋਡੇ ਦੀ ਵਰਤੋਂ ਕਰ ਸਕਦੇ ਹੋ। ਬੇਕਿੰਗ ਸੋਡਾ ਪਾਣੀ ਵਿੱਚ ਪਾ ਕੇ ਘੋਲ ਤਿਆਰ ਕਰ ਲਓ। ਰੋਜ਼ ਆਪਣੇ ਨਹੁੰਆਂ ਨੂੰ ਉਸ ਵਿੱਚ ਡਿਪ ਕਰੋ। ਇਸ ਨਾਲ ਨਹੁੰਆਂ ਦਾ ਪੀਲਾਪਣ ਦੂਰ ਹੋ ਜਾਵੇਗਾ ਅਤੇ ਚਮਕਦਾਰ ਵੀ ਬਣਦੇ ਹਨ।

Click to comment

Leave a Reply

Your email address will not be published.

Most Popular

To Top