News

ਬੇਅਦਬੀ ਮਾਮਲੇ ’ਤੇ ਫੂਲਕਾ ਨੇ ਨਵਜੋਤ ਸਿੱਧੂ ਨੂੰ ਦਿੱਤੀ ਨਸੀਹਤ, ਕਹੀ ਵੱਡੀ ਗੱਲ

ਪੰਜਾਬ ਵਿੱਚ ਚੋਣਾਂ ਆਉਂਦਿਆਂ ਹੀ ਬੇਅਦਬੀਆਂ ਦਾ ਮੁੱਦਾ ਮੁੜ ਤੋਂ ਭਖਣਾ ਸ਼ੁਰੂ ਹੋ ਗਿਆ ਹੈ। ਚੋਣਾਂ ਤੋਂ ਪਹਿਲਾਂ ਹਾਈਕੋਰਟ ਨੇ ਬੇਅਦਬੀ ਮਾਮਲਿਆਂ ਦੀ ਰਿਪੋਰਟ ਨੂੰ ਖਾਰਿਜ਼ ਕਰ ਮਾਮਲੇ ਨੂੰ ਮੁੜ ਤੋਂ ਹਵਾ ਦੇ ਦਿੱਤੀ ਹੈ। ਅਕਾਲੀ ਦਲ ਹਾਈਕੋਰਟ ਦੇ ਫੈਸਲੇ ਨੂੰ ਸਹੀ ਦੱਸ ਰਿਹਾ ਹੈ। ਜਦਕਿ ਦੂਜੇ ਪਾਸੇ ਵਿਰੋਧੀ ਬੇਅਦਬੀਆਂ ਲਈ ਅਕਾਲੀ ਦਲ ਦੀ ਸਾਬਕਾ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੇ ਹਨ।

Senior Advocate H S Phoolka, The Voice Of 1984 Riot Victims, Gets Padma  Award

ਉਧਰ ਸੀਨੀਅਰ ਵਕੀਲ ਐੱਚ.ਐੱਸ.ਫੂਲਕਾ ਨੇ ਵੀ ਮਾਮਲੇ ਵਿੱਚ ਚੁੱਭੀ ਮਾਰ ਦਿੱਤੀ ਹੈ। ਫੂਲਕਾ ਪਿਛਲੇ ਕੁੱਝ ਦਿਨਾਂ ਤੋਂ ਕਾਂਗਰਸੀਆਂ ਖਾਸ ਕਰ ਨਵਜੋਤ ਸਿੱਧੂ ਨੂੰ ਇਸ ਮਾਮਲੇ ਉੱਪਰ ਕਾਰਵਾਈ ਦੀਆਂ ਵੰਗਾਰਾ ਪਾ ਰਹੇ ਹਨ ਅਤੇ ਅੱਜ ਤੜਕੇ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਹੱਥ ਵਿੱਚ ਫੜ ਕੇ ਬੇਅਦਬੀ ਮਾਮਲੇ ਤੇ ਫੂਲਕਾ ਨੇ ਵੱਡੇ ਖੁਲਾਸੇ ਕਰ ਦਿੱਤੇ ਹਨ।

ਫੂਲਕਾ ਮੁਤਾਬਕ ਕਮਿਸ਼ਨ ਰਿਪੋਰਟ ਵਿੱਚ ਸਾਫ਼ ਕਿਹਾ ਗਿਆ ਹੈ ਕਿ ਬਹਿਬਲ ਕਲਾਂ ਬੇਅਦਬੀ ਮਾਮਲੇ ਤੋਂ ਬਾਅਦ ਲੱਗੇ ਧਰਨੇ ਨੂੰ ਚੁਕਵਾਉਣ ਲਈ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹੁਕਮ ਦਿੱਤੇ ਸੀ। ਫੂਲਕਾ ਨੇ ਜਸਟਿਸ ਰਣਜੀਤ ਸਿੰਘ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਬਾਦਲ ਸਰਕਾਰ ਬੇਅਦਬੀਆਂ ਦਾ ਸਾਰਾ ਦੋਸ਼ ਸਿੱਖ ਪ੍ਰਚਾਰਕਾਂ ਭਾਈ ਪੰਥਪ੍ਰੀਤ ਸਿੰਘ, ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਅਤੇ ਭਾਈ ਹਰਜਿੰਦਰ ਸਿੰਘ ਮਾਝੀ ਦੇ ਸਿਰ ਪਾਉਣ ਦਾ ਪਲਾਨ ਬਣਾਈ ਬੈਠੀ ਸੀ।

ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋ ਸਕੀ। ਸੀਨੀਅਰ ਵਕੀਲ ਫੂਲਕਾ ਨੇ ਬਰਗਾੜੀ ਕਾਂਡ ਦੌਰਾਨ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋ ਸਿੱਖ ਨੌਜਵਾਨਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਮਾਮਲੇ ਵਿੱਚ ਵੀ ਵੱਡੇ ਖੁਲਾਸੇ ਕੀਤੇ ਹਨ। ਫੂਲਕਾ ਮੁਤਾਬਕ ਤਤਕਾਲੀ ਬਾਦਲ ਸਰਕਾਰ ਇਨ੍ਹਾਂ ਨੌਜਵਾਨਾਂ ਉੱਪਰ ਬੇਦਅਬੀਆਂ ਦੇ ਕੇਸ ਪਾਉਣਾ ਚਾਹੁੰਦੀ ਸੀ।

ਜਿਸ ਲਈ ਪੁਲਿਸ ਵੱਲੋਂ ਇਨ੍ਹਾਂ ਦੋਵਾਂ ਨੌਵਜਾਨਾਂ ਉੱਪਰ ਅੰਨ੍ਹੇਵਾਹ ਤਸ਼ੱਦਦ ਵੀ ਕੀਤਾ ਗਿਆ। ਫੂਲਕਾ ਨੇ ਇਲਜ਼ਾਮ ਲਾਇਆ ਕਿ ਉਹ ਕਰੀਬ ਢਾਈ ਸਾਲ ਪਹਿਲਾਂ ਵਿਧਾਨ ਸਭਾ ਵਿੱਚ ਹੀ ਮੰਗ ਕਰ ਚੁੱਕੇ ਹਨ ਕਿ ਉਸ ਸਮੇਂ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਡੀ.ਜੀ.ਪੀ. ਉੱਪਰ ਜਾਂਚ ਬਿਠਾਈ ਜਾਵੇ।

ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਉਸ ਸਮੇਂ ਝੋਲੀਆਂ ਅੱਡ-ਅੱਡ ਕੇ ਜਾਂਚ ਮੰਗਣ ਵਾਲੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਬੋਲਣਾ ਚਾਹੀਦਾ ਸੀ ਤਾਂ ਹੀ ਪੁਲਿਸ ਅਧਿਕਾਰੀ ਵੱਡੇ ਲੀਡਰਾਂ ਉੱਪਰ ਕਾਰਵਾਈ ਕਰਨ ਲਈ ਮਜ਼ਬੂਰ ਹੁੰਦੇ ਹਨ।

ਫੂਲਕਾ ਨੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੁੰ ਵੰਗਾਰਦਿਆਂ ਕਿਹਾ ਕਿ ਉਹ ਸਿਰਫ ਗਰਜਣ ਨਹੀਂ ਸਗੋਂ ਇਹ ਵੇਲਾ ਵਰਸਣ ਦਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਹੈ ਕਿ ਸਿੱਧੂ ਅੱਗੇ ਹੋ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਵਾਉਣ ਦਾ ਕੰਮ ਕਰਨ। ਉਨ੍ਹਾਂ ਨੇ ਜਸਟਿਸ ਮਹਿਤਾਬ ਸਿੰਘ ਗਿੱਲ ਤੇ ਜਸਟਿਸ ਰਣਜੀਤ ਸਿੰਘ ਦੇ ਨਾਵਾਂ ਦੀ ਸਿਫਾਰਸ਼ ਕੀਤੀ ਹੈ।

Click to comment

Leave a Reply

Your email address will not be published. Required fields are marked *

Most Popular

To Top