ਬੁਰੇ ਫ਼ਸੇ ਰਾਮਦੇਵ, ਦੇਸ਼ ਧ੍ਰੋਹ ਦੀ ਸ਼ਿਕਾਇਤ ਦਰਜ, 7 ਜੂਨ ਨੂੰ ਸੁਣਵਾਈ

ਐਡਵੋਕੇਟ ਗਿਆਨ ਪ੍ਰਕਾਸ਼ ਨੇ ਐਲੋਪੈਥੀ ਡਾਕਟਰਾਂ ਖ਼ਿਲਾਫ਼ ਟਿੱਪਣੀਆਂ ਕਰਨ ਉਤੇ ਰਾਮਦੇਵ ਖਿਲ਼ਾਫ ਮਹਾਮਾਰੀ ਐਕਟ ਤੋਂ ਇਲਾਵਾ ਧੋਖਾਧੜੀ ਅਤੇ ਦੇਸ਼ ਧ੍ਰੋਹ ਦੀਆਂ ਧਾਰਾਵਾਂ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ। ਇਸ ਮਾਮਲੇ ਦੀ ਸੁਣਵਾਈ 7 ਜੂਨ ਨੂੰ ਹੋਵੇਗੀ।

ਸ਼ਿਕਾਇਤ ਪੱਤਰ ਵਿੱਚ ਵਕੀਨ ਨੇ ਇਲਜ਼ਾਮ ਲਾਇਆ ਕਿ 21 ਮਈ ਨੂੰ ਰਾਮਦੇਵ ਨੇ ਨਾ ਸਿਰਫ ਵੱਖ-ਵੱਖ ਟੈਲੀਵਿਜ਼ਨ ਚੈਨਲਾਂ ਤੇ ਐਲੋਪੈਥੀ ਮੈਡੀਕਲ ਸਾਇੰਸ ਬਾਰੇ ਗਲਤ ਟਿੱਪਣੀਆਂ ਕੀਤੀਆਂ ਸਨ ਨਾਲ ਹੀ ਉਸ ਨੇ ਕੋਰੋਨਾ ਨਾਲ ਡਾਕਟਰਾਂ ਦੀ ਮੌਤ ਦਾ ਵੀ ਮਜ਼ਾਕ ਉਡਾਇਆ ਸੀ। ਇਸ ਦੇ ਨਾਲ ਹੀ ਲੋਕਾਂ ਵਿੱਚ ਟੀਕਾਕਰਨ ਨੂੰ ਲੈ ਕੇ ਚੱਲ ਰਹੇ ਭੰਬਲਭੂਸੇ ਨੂੰ ਹੱਲਾਸ਼ੇਰੀ ਦਿੱਤੀ ਗਈ ਹੈ।
ਇਸ ਸ਼ਿਕਾਇਤ ਨੂੰ ਸਵੀਕਾਰਦਿਆਂ ਅਦਾਲਤ ਨੇ ਸੁਣਵਾਈ ਲਈ 7 ਜੂਨ ਨਿਧਾਰਤ ਕੀਤੀ ਹੈ। ਮੰਗਲਵਾਰ ਨੂੰ ਰਾਮਦੇਵ ਦੇ ਐਲੋਪੈਥ ਬਾਰੇ ਕਥਿਤ ਵਿਵਾਦਿਤ ਬਿਆਨ ਤੇ ਡਾਕਟਰਾਂ ਨੇ ਕਾਲੇ ਬੈਜ ਪਾ ਕੇ ਕੰਮ ਕੀਤਾ। ਡਾਕਟਰਾਂ ਨੇ ਰਾਮਦੇਵ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਐਲੋਪੈਥੀ ਦੇ ਡਾਕਟਰਾਂ ਨੇ ਕੋਰੋਨਾ ਦੇ ਇਸ ਸਮੇਂ ਵਿੱਚ ਇਕ ਮਹੱਤਵਪੂਰਨ ਯੋਗਦਾਨ ਪਾਇਆ ਹੈ।
