ਬੁਰੀ ਖ਼ਬਰ: ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀਆਂ ਇੱਕੋ ਸਮੇਂ ਮਿਲੀਆਂ ਲਾਸ਼ਾਂ

 ਬੁਰੀ ਖ਼ਬਰ: ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀਆਂ ਇੱਕੋ ਸਮੇਂ ਮਿਲੀਆਂ ਲਾਸ਼ਾਂ

ਜ਼ਿੰਦਗੀ ਕਿਹੜੇ ਮੋੜ ਤੇ ਰੁਕ ਜਾਵੇ ਇਹ ਕਿਸੇ ਨੂੰ ਨਹੀਂ ਪਤਾ। ਪਰ ਕੁਝ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਨੇ ਜਿਹਨਾਂ ਬਾਰੇ ਸੁਣ ਕੇ ਵਿਸ਼ਵਾਸ ਹੀ ਨਹੀਂ ਹੁੰਦਾ ਕਿ ਅਜਿਹਾ ਕੁਝ ਵੀ ਹੋ ਸਕਦਾ ਹੈ। ਅਜਿਹਾ ਹੀ ਮਾਮਲਾ ਹਰਿਆਣਾ ਦੇ ਅੰਬਾਲਾ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਇੱਕੋ ਸਮੇਂ ਮੌਤ ਹੋ ਗਈ। ਇਸ ਵਿੱਚ ਦੋ ਬੱਚੇ ਵੀ ਸ਼ਾਮਲ ਸਨ।

ਅੰਬਾਲਾ ਸ਼ਹਿਰ ਦੇ ਨਾਲ ਲਗਦੇ ਪਿੰਡ ਬਲਾਣਾ ਦਾ ਇਹ ਮਾਮਲਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਤ ਭੋਜਨ ਖਾ ਕੇ ਇਹ ਪਰਿਵਾਰ ਸੋ ਗਿਆ ਸੀ ਤੇ ਸਵੇਰੇ ਇਹਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਦੇ 5 ਜੀਆਂ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਇੱਕ ਮੈਂਬਰ ਨੇ ਫਾਹਾ ਲੈ ਲੇ ਖੁਦਕੁਸ਼ੀ ਕਰ ਲਈ।

ਫਾਹਾ ਲਾਉਣ ਵਾਲੇ ਵਿਅਕਤੀ ਤੋਂ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ, ਇਸ ਵਿੱਚ ਉਸ ਨੇ ਆਪਣੀ ਕੰਪਨੀ ਦੇ ਮਾਲਕ ਨੂੰ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਹੈ। ਫਾਹਾ ਲੈਣ ਵਾਲਾ ਵਿਅਕਤੀ ਯਮੁਨਾਨਗਰ ਜ਼ਿਲ੍ਹੇ ਵਿੱਚ ਦੋ ਪਹੀਆ ਵਾਹਨ ਕੰਪਨੀ ਵਿੱਚ ਕੰਮ ਕਰਦਾ ਸੀ। ਹੁਣ ਇਸ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

Leave a Reply

Your email address will not be published.