ਬੁਰੀ ਖ਼ਬਰ: ਵਿਦਿਆਰਥੀਆਂ ਨਾਲ ਭਰੀ ਪਲਟੀ ਬੱਸ, 15 ਬੱਚੇ ਜ਼ਖਮੀ
By
Posted on

ਫਰੀਦਕੋਟ ਵਿੱਚ ਸਕੂਲੀ ਬੱਚਿਆਂ ਨਾਲ ਭਰੀ ਬੱਸ ਪਲਟਣ ਦਾ ਮਾਮਲਾ ਸਾਹਮਣੇ ਆਇਆ ਹੈ। ਫਰੀਦਕੋਟ ਪਿੰਡ ਹਰੀਨੋ ਨੇੜੇ ਬੱਚਿਆਂ ਨਾਲ ਭਰੀ ਬੱਸ ਪਲਟ ਗਈ। ਇਸ ਹਾਦਸੇ ਵਿੱਚ 15 ਬੱਚੇ ਜ਼ਖ਼ਮੀ ਹੋਏ ਹਨ।

ਜ਼ਖ਼ਮੀ ਬੱਚਿਆਂ ਨੂੰ ਸਿਵਲ ਹਸਪਤਾਲ ਕੋਟਕਪੂਰਾ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ ਸਰਕਾਰੀ ਸਕੂਲ ਕੋਹਾਰਵਾਲਾ ਦੇ 10ਵੀਂ ਜਮਾਤ ਦੇ 30 ਬੱਚੇ ਪ੍ਰੀਖਿਆ ਦੇਣ ਲਈ ਰੋਡੀ ਕਪੂਰਾ ਜਾ ਰਹੇ ਸਨ ਕਿ ਅਚਾਨਕ ਹਾਦਸਾ ਵਾਪਰ ਗਿਆ।
