Punjab

ਬੁਰੀ ਖ਼ਬਰ: ਜੰਮੂ-ਕਸ਼ਮੀਰ ‘ਚ ਸ਼ਹੀਦ ਹੋਇਆ ਪੰਜਾਬ ਦਾ ਇਕ ਹੋਰ ਜਵਾਨ

ਲੌਂਗੋਵਾਲ ਦੇ ਨੇੜਲੇ ਪਿੰਡ ਲੋਹਾਖੇੜਾ ਦੇ ਵਾਸੀ ਅਤੇ ਜੰਮੂ ਕਸ਼ਮੀਰ ਵਿੱਚ ਫ਼ੌਜ ਦੀ ਡਿਊਟੀ ਨਿਭਾ ਰਹੇ ਫ਼ੌਜੀ ਜਵਾਨ ਕਰਨੈਲ ਸਿੰਘ ਦੇ ਬੰਬ ਧਮਾਕੇ ਵਿੱਚ ਸ਼ਹੀਦ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਗਸੀਰ ਸਿੰਘ ਜੱਗੀ ਅਤੇ ਅਕਾਲੀ ਆਗੂ ਜਗਦੇਵ ਸਿੰਘ ਲੋਹਾਖੇੜਾ ਨੇ ਦੱਸਿਆ ਕਿ ਫ਼ੌਜ ਦੇ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਕਾਲ ਰਾਹੀ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਗਰੀਬਾਂ ਦੀ ਮਦਦ ਕਰਨ ਲਈ ਇਸ ਸ਼ਖ਼ਸ ਨੇ ਕੱਢਿਆ ਨਵਾਂ ਢੰਗ

ਫ਼ੌਜੀ ਜਵਾਨ ਕਰਨੈਲ ਸਿੰਘ ਦੇ ਸ਼ਹੀਦ ਹੋ ਜਾਣ ਦੀ ਖ਼ਬਰ ਜਿਵੇਂ ਹੀ ਇਲਾਕੇ ਅੰਦਰ ਫੈਲੀ ਤਾਂ ਸਮੁੱਚਾ ਮਾਹੌਲ ਗਮਗੀਨ ਹੋ ਗਿਆ। ਜੰਮੂ ਕਸ਼ਮੀਰ ਵਿਖੇ ਅੱਤਵਾਦੀਆਂ ਵੱਲੋਂ ਕੀਤੀ ਗਈ ਬੰਮਬਾਰੀ ਦੌਰਾਨ ਸ਼ਹੀਦ ਹੋਏ ਫ਼ੌਜੀ ਕਰਨੈਲ ਸਿੰਘ ਸਿੰਘ ਦਾ ਲਗਭਗ ਦੋ ਸਾਲ ਪਹਿਲਾ ਹੀ ਵਿਆਹ ਹੋਇਆ ਸੀ।

ਇਹ ਵੀ ਪੜ੍ਹੋ: ਮੱਛੀ ਨੇ ਬਜ਼ੁਰਗ ਬੀਬੀ ਦੇ ਕੀਤੇ ਵਾਰੇ-ਨਿਆਰੇ, ਹੋਈ ਰਾਤੋਂ ਰਾਤ ਅਮੀਰ

ਉਸ ਦਾ ਇਕ ਪੁੱਤਰ ਵੀ ਹੈ। ਤਿੰਨ ਭੈਣਾਂ ਅਤੇ ਦੋ ਭਰਾਵਾਂ ‘ਚੋਂ ਸਭ ਤੋਂ ਛੋਟੇ ਪੁੱਤਰ ਕਰਨੈਲ ਸਿੰਘ ਦੇ ਸ਼ਹੀਦ ਹੋਣ ਬਾਰੇ ਜਦੋਂ ਉਸ ਦੇ ਪਿਤਾ ਭੂਰਾ ਸਿੰਘ, ਮਾਤਾ ਅਮਰਜੀਤ ਕੌਰ ਨੂੰ ਪਤਾ ਲੱਗਾ ਤਾਂ ਪੂਰਾ ਪਰਿਵਾਰ ਭੁੱਬਾਂ ਮਾਰ ਰੋਇਆ। ਬਚਪਨ ਤੋਂ ਹੀ ਫ਼ੌਜੀ ਅਫ਼ਸਰ ਬਣਨ ਦੀ ਰੀਂਝ ਰੱਖਣ ਵਾਲਾ ਸ਼ਹੀਦ ਫ਼ੌਜੀ ਕਰਨੈਲ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਪਿੰਡ ਲੋਹਖੇੜਾ ਦੇ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ।

Click to comment

Leave a Reply

Your email address will not be published. Required fields are marked *

Most Popular

To Top