ਬੀਬੀ ਜਗੀਰ ਕੌਰ ਦੇ ਐਸਜੀਪੀਸੀ ਚੋਣ ਲੜਨ ਨੂੰ ਲੈ ਕੇ ਸੁਖਪਾਲ ਖਹਿਰਾ ਦਾ ਵੱਡਾ ਬਿਆਨ

 ਬੀਬੀ ਜਗੀਰ ਕੌਰ ਦੇ ਐਸਜੀਪੀਸੀ ਚੋਣ ਲੜਨ ਨੂੰ ਲੈ ਕੇ ਸੁਖਪਾਲ ਖਹਿਰਾ ਦਾ ਵੱਡਾ ਬਿਆਨ

ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਹਾਲਾਂਕਿ ਐਸਜੀਪੀਸੀ ਦੇ ਸਾਰੇ ਮੈਂਬਰਾਂ ਨੂੰ ਪ੍ਰਧਾਨਗੀ ਦੀ ਚੋਣ ਲੜਨ ਦਾ ਅਧਿਕਾਰ ਹੈ ਪਰ ਬੀਬੀ ਜਗੀਰ ਕੌਰ ਨੂੰ ਮੇਰੇ ਦੋ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।

Bibi Jagir Kaur elected SGPC chief for the third time

ਉਹਨਾਂ ਕਿਹਾ ਕਿ ਪਹਿਲਾਂ ਬਾਦਲਾਂ ਦੇ ਲਿਫਾਫੇ ਕਲਚਰ ਦੀ ਨਿਖੇਧੀ ਕਰਨ ਲਈ ਉਸ ਨੂੰ 25 ਸਾਲ ਕਿਉਂ ਲੱਗ ਗਏ? ਦੂਜਾ ਕੀ ਉਹ ਐਸਜੀਪੀਸੀ ਨੂੰ ਅਸਿੱਧੇ ਤੌਰ ਤੇ ਉਹਨਾਂ ਨੂੰ ਸੌਂਪਣ ਲਈ ਭਾਜਪਾ ਦੀ ਖੇਡ ਖੇਡ ਰਹੀ ਹੈ? ਦੱਸ ਦਈਏ ਕਿ ਬੀਬੀ ਜਗੀਰ ਕੌਰ ਵੀ ਚੋਣਾਂ ਦੇ ਮੈਦਾਨ ਵਿੱਚ ਉਤਰ ਆਏ ਹਨ। ਉਹਨਾਂ ਨੇ ਚੋਣਾਂ ਲੜਨ ਦੀ ਗੱਲ ਆਖੀ ਹੈ।

ਬੀਬੀ ਜਗੀਰ ਦਾ ਕਹਿਣਾ ਹੈ ਕਿ ਇਸ ਵਾਰ ਲਿਫਾਫਆ ਕਲਚਰ ਦੀ ਬਜਾਏ ਮੈਂਬਰਾਂ ਦੀ ਰਾਇ ਜਾਣਨੀ ਚਾਹੀਦੀ ਹੈ। ਉਹਨਾਂ ਕਿਹਾ ਕਿ, ਲੋਕਾਂ ਵਿੱਚ ਚਰਚਾ ਹੈ ਕਿ ਆਖਰੀ ਸਮੇਂ ਤੇ ਆ ਕੇ ਲਿਫਾਫੇ ਵਿੱਚੋਂ ਪ੍ਰਧਾਨ ਕੱਢ ਲਿਆ ਜਾਂਦਾ ਹੈ। ਇਸ ਚਰਚਾ ਨੂੰ ਖ਼ਤਮ ਕਰਨ ਲਈ ਉਹ ਮੈਂਬਰਾਂ ਨੂੰ ਚੋਣ ਲੜਨ ਦਾ ਸੱਦਾ ਦੇਣ।

ਇਸ ਲਈ ਹਾਊਸ ਦੇ ਮੈਂਬਰ ਜਿਸ ਨੂੰ ਚਾਹੁਣ ਪ੍ਰਧਾਨ ਚੁਣ ਲੈਣ। ਇਸ ਨਾਲ ਲੋਕਾਂ ਦੀ ਇਹ ਧਾਰਨਾ ਖ਼ਤਮ ਹੋ ਜਾਵੇਗੀ ਕਿ ਲਿਫ਼ਾਫ਼ੇ ਚੋਂ ਪ੍ਰਧਾਨ ਕੱਢ ਲਿਆ ਜਾਂਦਾ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਉਹ ਆਪ ਵੀ ਚੋਣ ਲੜਨ ਲਈ ਤਿਆਰ ਹਨ। ਦੱਸ ਦਈਏ ਕਿ ਐਸਜੀਪੀਸੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਅਤੇ ਕਾਰਜਕਾਰਨੀ ਕਮੇਟੀ ਦੀ ਚੋਣ ਸਬੰਧੀ ਸਾਲਾਨਾ ਜਨਰਲ ਇਜਲਾਸ 9 ਨਵੰਬਰ ਨੂੰ ਹੋਵੇਗਾ।

Leave a Reply

Your email address will not be published.