Punjab

ਬੀਬਾ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ’ਤੇ ਖੇਤੀ ਬਿੱਲਾਂ ਨੂੰ ਲੈ ਕੇ ਲਾਏ ਵੱਡੇ ਇਲਜ਼ਾਮ

ਪੰਜਾਬ ਵਿੱਚ ਖੇਤੀ ਬਿੱਲਾਂ ਦੇ ਪਾਸ ਹੋਣ ਤੋਂ ਬਾਅਦ ਇਹ ਮਾਮਲਾ ਹੋਰ ਵੀ ਭੱਖ ਗਿਆ ਹੈ। ਉੱਥੇ ਹੀ ਸਿਆਸੀਆਂ ਪਾਰਟੀਆਂ ਅਪਣਾ ਵਾਹ ਲਾਅ ਰਹੀਆਂ ਹਨ। ਐਤਵਾਰ ਨੂੰ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਫਾਜ਼ਿਲਕਾ ਦੀ ਅਨਾਜ ਮੰਡੀ ਵਰਕਰਾਂ ਅਤੇ ਕਿਸਾਨਾਂ ਨਾਲ ਪ੍ਰਭਾਵੀ ਮੀਟਿੰਗ ਕੀਤੀ।

ਇਸ ਦੌਰਾਨ ਵਰਕਰਾਂ ਅਤੇ ਕਿਸਾਨਾਂ ਦੇ ਸਨਮੁੱਖ ਬੀਬੀ ਬਾਦਲ ਨੇ ਅਪਣਾ ਪੱਖ ਰੱਖਦੇ ਹੋਏ ਕਿਹਾ ਕਿ ਮੰਤਰੀ ਮੰਡਲ ਦੇ ਮੈਂਬਰ ਰਹਿੰਦੇ ਹੋਏ ਉਹਨਾਂ ਨੇ ਹਰ ਪੱਧਰ ਤੇ ਖੇਤੀ ਬਿੱਲਾਂ ਦਾ ਕਈ ਵਾਰ ਵਿਰੋਧ ਕੀਤਾ ਹੈ। ਹਰਸਿਮਰਤ ਕੌਰ ਨੇ ਖੇਤੀਬਾੜੀ ਮੰਤਰੀ ਨੂੰ ਮਿਲ ਕੇ ਕਿਸਾਨਾਂ ਦੇ ਖਦਸ਼ੇ ਅਤੇ ਉਹਨਾਂ ਦੇ ਹਿੱਤਾਂ ਬਾਰੇ ਗੱਲ ਕੀਤੀ ਹੈ ਅਤੇ ਉਹਨਾਂ ਦੇ ਸਨਮੁੱਖ ਮੰਗਾਂ ਰੱਖੀਆਂ ਪਰ ਉਹਨਾਂ ਦੀਆਂ ਮੰਗਾਂ ਅਤੇ ਪੱਖ ਨੂੰ ਅਣਦੇਖਿਆਂ ਕੀਤਾ ਗਿਆ।

ਇਹ ਵੀ ਪੜ੍ਹੋ: ਅੱਜ ਫਿਰ ਪੰਜਾਬੀ ਗਾਇਕਾਂ ਨੇ ਕਰਤਾ ਵੱਡਾ ਐਲਾਨ, ਖੇਤੀ ਬਿੱਲਾਂ ਖਿਲਾਫ਼ ਬਟਾਲਾ ’ਚ…

ਪੰਜਾਬ ਦੇ ਮੁੱਖ ਮੰਤਰੀ ਤੇ ਹਮਲਾ ਬੋਲਦੇ ਹੋਏ ਉਹਨਾਂ ਕਿਹਾ ਕਿ ਇਹਨਾਂ ਬਿੱਲਾਂ ਦੇ ਡਰਾਫਟ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਸੀ ਕਿਉਂ ਕਿ ਕੇਂਦਰ ਸਰਕਾਰ ਨੇ ਇਹਨਾਂ ਬਿੱਲਾਂ ਬਾਰੇ ਪੰਜਾਬ ਸਰਕਾਰ ਨੂੰ ਭਰੋਸੇ ਵਿੱਚ ਲਿਆ ਸੀ ਅਤੇ ਨੀਤੀ ਕਮਿਸ਼ਨ ਦੀ ਮੀਟਿੰਗ ਵਿੱਚ ਇਹਨਾਂ ਨੂੰ ਪਾਸ ਕੀਤਾ ਹੈ ਜਿਸ ਵਿੱਚ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਹਾਜ਼ਰ ਸਨ।

ਇਹ ਵੀ ਪੜ੍ਹੋ: ਖੇਤੀਬਾੜੀ ਬਿੱਲਾਂ ’ਤੇ ਰਾਸ਼ਟਰਪਤੀ ਦੇ ਦਸਤਖ਼ਤ ਨੂੰ ਲੈ ਕੇ ਕੈਪਟਨ ਅਮਰਿੰਦਰ ਦਾ ਬਿਆਨ, ਕਹੀ ਇਹ ਵੱਡੀ ਗੱਲ!

ਦਸ ਦਈਏ ਕਿ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਪੰਜਾਬ ਦੇ ਲੋਕਾਂ ਦਾ ਰੋਸ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਉੱਥੇ ਹੀ ਅੱਜ ਪੰਜਾਬੀ ਕਲਾਕਾਰ ਵੀ ਕਿਸਾਨਾਂ ਦੇ ਹੱਕ ‘ਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ। 25 ਸਤੰਬਰ ਨੂੰ ਕਿਸਾਨਾਂ ਦੇ ਹੱਕ ਨਿੱਤਰੇ ਪੰਜਾਬੀ ਕਲਾਕਾਰਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਿਸਾਨ ਸਿਰਫ਼ ਇਕੱਲੇ ਨਹੀਂ ਹਨ ਸਗੋਂ ਕਿਸਾਨਾਂ ਨਾਲ ਪੂਰਾ ਕਲਾਕਾਰ ਭਾਈਚਾਰਾ ਮੋਢਾ ਨਾਲ ਜੋੜ ਕੇ ਖੜ੍ਹਾ ਹੈ।

ਮਾਨਸਾ, ਨਾਭਾ ਤੇ ਸ਼ੰਭੂ ਬਾਰਡਰ ਤੋਂ ਬਾਅਦ ਹੁਣ ਕਿਸਾਨ ਜੱਥੇਬੰਦੀਆਂ ਅਤੇ ਕਲਾਕਾਰਾਂ ਵੱਲੋਂ ਬਟਾਲਾ ਵਿਖੇ ਅੱਜ ਵੱਡੇ ਪੱਧਰ ਉੱਤੇ ਧਰਨਾ ਲਾਇਆ ਜਾ ਰਿਹਾ ਹੈ। ਦੱਸ ਦਈਏ ਕਿ ਅੱਜ ਸ਼ਹੀਦ ਭਗਤ ਸਿੰਘ ਦਾ ਜਨਮਦਿਨ। ਪੱਗੜੀ ਸੰਭਾਲ ਓ ਜੱਟਾ ਲਹਿਰ ਰਾਹੀਂ ਅੱਜ ਕਲਾਕਾਰ ਸਰਕਾਰ ਦੇ ਕੰਨਾਂ ਵਿਚ ਆਵਾਜ਼ ਪਹੁੰਚਾਉਣਗੇ।

ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ। ਇਸ ਪੋਸਟ ਸਾਂਝੀ ਕਰਦਿਆਂ ਰਣਜੀਤ ਬਾਵਾ ਲਿਖਦੇ ਹਨ – ਗੱਲ ਇਹ ਹੈ ਕਿ ਹੁਣ ਨਾ ਇਕੱਠੇ ਹੋਏ ਤੇ ਕਦੇ ਹੋਣਾ, ਇਸ ਤੋਂ ਬਾਅਦ ਸਾਰੇ ਇੱਕ ਵੱਡਾ ਧਰਨਾ ਦਿੱਲੀ ਵੱਲ ਲਾਵਾਂਗੇ। ਕਲਾਕਾਰ ਭਰਾ ਸਾਰੇ ਕਿਸਾਨਾਂ ਦੇ ਪੁੱਤ ਬਣ ਕੇ ਇਸ ਸਮੇਂ ਕਿਸਾਨ ਨਾਲ ਪੂਰਾ ਪੰਜਾਬ ਖੜ੍ਹਾ ਹੈ। ਸਾਰੇ ਇਸ ਧਰਨੇ ਉੱਤੇ ਆ ਰਹੇ, ਮੈਂ ਬੇਨਤੀ ਕਰਦਾ ਸਾਰੇ ਬਿਨਾ ਕਿਸੇ ਮਤਲਬ ਤੋਂ ਅਤੇ ਨਫ਼ਰਤ ਛੱਡ ਕੇ ਇਸ ਵਿਚ ਸ਼ਾਮਿਲ ਹੋਵੋ।

Click to comment

Leave a Reply

Your email address will not be published. Required fields are marked *

Most Popular

To Top