ਬੀਕੇਯੂ ਦੇ ਭਾਨੂ ਗੁੱਟ ਨੇ ਟਿਕੈਤ ‘ਤੇ ਲਾਇਆ ਇਲਜ਼ਾਮ, ਗਾਜ਼ੀਪੁਰ ਬਾਰਡਰ ‘ਤੇ ਧਰਨੇ ਪਿਛੇ ਦੱਸੀ ਪਲਾਨਿੰਗ

ਟ੍ਰੈਕਟਰ ਪਰੇਡ ‘ਚ ਹਿੰਸਾ ਤੋਂ ਬਾਅਦ ਖੁਦ ਨੂੰ ਕਿਸਾਨਾਂ ਦੇ ਧਰਨੇ ਤੋਂ ਵੱਖ ਕਰਨ ਵਾਲੇ ਭਾਰਤੀ ਕਿਸਾਨ ਯੂਨੀਅਨ ਦੇ ਭਾਨੂ ਗੁੱਟ ਨੇ ਰਾਕੇਸ਼ ਟਿਕੈਤ ‘ਤੇ ਵੱਡਾ ਇਲਜ਼ਾਮ ਲਾਇਆ ਹੈ। ਬੀਕੇਯੂ ਭਾਨੂ ਗੁੱਟ ਦੇ ਮੁਖੀ ਭਾਨੂ ਪ੍ਰਤਾਪ ਸਿੰਘ ਨੇ ਕਿਹਾ ਕਿ ਰਾਕੇਸ਼ ਟਿਕੈਤ ਆਪਣੇ ‘ਤੇ ਦਰਜ ਮੁਕੱਦਮੇ ਹਟਾਉਣ ਲਈ ਗਾਜ਼ੀਪੁਰ ਧਰਨੇ ‘ਤੇ ਬੈਠੇ ਹੋਏ ਹਨ।

ਜਿਵੇਂ ਹੀ ਮੁਕੱਦਮੇ ਹਟਾ ਲਏ ਜਾਣਗੇ, ਰਾਕੇਸ਼ ਟਿਕੈਤ ਆਪਣੇ ਪਿੇੰਡ ਵਾਪਸ ਚਲੇ ਜਾਣਗੇ। ਨਵੇਂ ਖੇਤੀ ਕਾਨੂੰਨਾਂ ਨੂੰ ਲੈਕੇ ਕਰੀਬ ਦੋ ਮਹੀਨੇ ਤੋਂ ਚਿੱਲਾ ਬਾਰਡਰ ‘ਤੇ ਧਰਨੇ ਦੇ ਰਹੇ ਭਾਰਤੀ ਕਿਸਾਨ ਯੂਨੀਅਨ ਨੇ ਬੁੱਧਵਾਰ ਆਪਣਾ ਧਰਨਾ ਵਾਪਸ ਲੈ ਲਿਆ ਸੀ।
ਦਿੱਲੀ ‘ਚ ਮੰਗਲਵਾਰ ਟ੍ਰੈਕਟਰ ਪਰੇਡ ਦੌਰਾਨ ਹੋਈ ਹਿੰਸਕ ਘਟਨਾ ਤਿਰੰਗੇ ਦੇ ਅਪਮਾਨ ਤੋਂ ਨਿਰਾਸ਼ ਹੋਕੇ ਭਾਨੂ ਗੁੱਟ ਨੇ ਧਰਨਾ ਵਾਪਸ ਲੈਣ ਦਾ ਫੈਸਲਾ ਕੀਤਾ ਸੀ। ਬੀਕੇਯੂ ਦੇ ਵਿਰੋਧ ਵਾਪਸ ਲੈਣ ਦੇ ਨਾਲ ਹੀ ਚਿੱਲਾ ਬਾਰਡਰ ਦੇ ਮਾਧਿਅਮ ਤੋਂ ਦਿੱਲੀ-ਨੌਇਡਾ ਮਾਰਗ 57 ਦਿਨ ਬਾਅਦ ਆਵਾਜਾਈ ਲਈ ਫਿਰ ਤੋਂ ਖੋਲ੍ਹ ਦਿੱਤਾ ਗਿਆ।
ਭਾਨੂ ਪ੍ਰਤਾਪ ਸਿੰਘ ਨੇ ਕਿਹਾ, ਰਾਕੇਸ਼ ਟਿਕੈਤ ਦੇ ਉੱਪਰ ਮੁਕੱਦਮੇ ਲੱਗੇ ਹੋਏ ਹਨ। ਇਸ ਲਈ ਡਟੇ ਹੋਏ ਹਨ। ਮੁਕੱਦਮੇ ਵਾਪਸ ਹੁੰਦਿਆਂ ਹੀ ਉਹ ਪਿੰਡ ਚਲੇ ਜਾਣਗੇ। ਸਾਡੇ ‘ਤੇ ਮੁਕੱਦਮਾ ਲਾਉਣ ਦੀ ਕਿਸੇ ਦੀ ਹਿੰਮਤ ਨਹੀਂ।
