ਬੀਐਸਐਫ ਨੇ ਅਜਨਾਲਾ ‘ਚ ਪਾਕਿਸਤਾਨੀ ਡਰੋਨ ਕੀਤਾ ਬਰਾਮਦ, ਰਾਉਂਡ ਫਾਇਰ ਕਰਕੇ ਡੇਗਿਆ ਡਰੋਨ

 ਬੀਐਸਐਫ ਨੇ ਅਜਨਾਲਾ ‘ਚ ਪਾਕਿਸਤਾਨੀ ਡਰੋਨ ਕੀਤਾ ਬਰਾਮਦ, ਰਾਉਂਡ ਫਾਇਰ ਕਰਕੇ ਡੇਗਿਆ ਡਰੋਨ

ਬੀਐਸਐਫ ਨੇ ਭਾਰਤ-ਸਰਕਾਰ ਸਰਹੱਦ ਤੇ ਅੰਮ੍ਰਿਤਸਰ ਦੇ ਅਧੀਨ ਪੈਂਦੇ ਅਜਨਾਲਾ ਵਿੱਚ ਪਾਕਿਸਤਾਨੀ ਡਰੋਨ ਨੂੰ ਡੇਗਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਡੇਗਿਆ ਗਿਆ ਡਰੋਨ ਕਾਫ਼ੀ ਵੱਡਾ ਹੈ ਅਤੇ ਇਸ ਵਿੱਚ ਨਸ਼ੀਲੇ ਪਦਾਰਥਾਂ ਜਾਂ ਹਥਿਆਰਾਂ ਦੀ ਖੇਪ ਵੀ ਹੋ ਸਕਦੀ ਹੈ। ਡੀਆਈਜੀ ਬੀਐਸਐਫ ਮੌਕੇ ਤੇ ਪੁੱਜੇ ਅਤੇ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ।

BSF downed Pakistani drone in Ajnala  fired 17 rounds searched the area Amritsar News: BSF ਨੇ ਅਜਨਾਲਾ 'ਚ ਪਾਕਿਸਤਾਨੀ ਡਰੋਨ ਕੀਤਾ ਬਰਾਮਤ, 17 ਰਾਉਂਡ ਕੀਤੇ ਫਾਇਰ

ਦੱਸ ਦਈਏ ਕਿ ਬੀਐਸਐਫ ਬਟਾਲੀਅਨ 73 ਦੇ ਜਵਾਨ ਅਜਨਾਲਾ ਦੇ ਪਿੰਡ ਸ਼ਾਹਪੁਰ ਦੇ ਬੀਓਪੀ ਤੇ ਗਸ਼ਤ ਤੇ ਸਨ। ਸਵੇਰੇ ਉਹਨਾਂ ਨੇ ਡਰੋਨ ਦੀ ਆਵਾਜ਼ ਸੁਣੀ। ਜਵਾਨਾਂ ਨੇ 17 ਰਾਉਂਡ ਫਾਇਰ ਕੀਤੇ ਅਤੇ ਡਰੋਨ ਨੂੰ ਗੋਲੀਆਂ ਵੀ ਮਾਰੀਆਂ ਗਈਆਂ।

ਬਰਾਮਦ ਕੀਤਾ ਗਿਆ ਡਰੋਨ ਚੀਨ ਦਾ ਬਣਿਆ ਕਵਾਡ ਹੈਲੀਕਾਪਟਰ DJI Matrice-300 ਹੈ, ਜੋ 10 ਕਿਲੋ ਤੋਂ ਵੱਧ ਦਾ ਭਾਰ ਚੁੱਕ ਕੇ ਕਈ ਕਿਲੋਮੀਟਰ ਦੂਰ ਸੁੱਟ ਸਕਦਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਆਈਜੀ ਬੀਐਸਐਫ ਖ਼ੁਦ ਸ਼ਾਹਪੁਰ ਬੀਓਪੀ ਪੁੱਜੇ। ਇਸ ਤੋਂ ਬਾਅਦ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ।

 

Leave a Reply

Your email address will not be published.