ਬਿਹਾਰ ਵਿੱਚ 7 ਆਈਪੀਐਸ ਅਧਿਕਾਰੀਆਂ ਨੂੰ ਮਿਲੀ ਤਰੱਕੀ, ਪੰਜਾਬੀ ਪਤੀ ਪਤਨੀ ਬਣੇ ਡੀਆਈਜੀ

ਬਿਹਾਰ ਵਿੱਚ 7 ਆਈਪੀਐਸ ਅਧਿਕਾਰੀਆਂ ਦਾ ਡੀਆਈਜੀ ਰੈਂਕ ਵਿੱਚ ਪ੍ਰਮੋਸ਼ਨ ਹੋਈ ਹੈ। ਆਈਜੀ ਰੈਂਕ ਦੇ 4 ਆਈਪੀਐਸ ਅਧਿਕਾਰੀਆਂ ਨੂੰ ਏਡੀਜੀ ਬਣਾਇਆ ਗਿਆ ਹੈ ਅਤੇ 9 ਡੀਆਈਜੀ ਨੂੰ ਆਈਜੀ ਰੈਂਕ ਵਿੱਚ ਪ੍ਰਮੋਸ਼ਨ ਮਿਲਿਆ ਹੈ। ਇਹ ਪ੍ਰਮੋਸ਼ਨ 1 ਜਨਵਰੀ 2023 ਤੋਂ ਲਾਗੂ ਹੋਣਗੀਆਂ। ਗ੍ਰਹਿ ਵਿਭਾਗ ਵੱਲੋਂ ਇਸ ਸਬੰਧੀ ਸੂਚਨਾ ਜਾਰੀ ਕਰ ਦਿੱਤੀ ਗਈ ਹੈ।
ਅਹਿਮ ਅਤੇ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਡੀਆਈਜੀ ਵਿੱਚ ਪੰਜਾਬ ਦੇ ਪਤੀ ਪਤਨੀ ਦਾ ਰੈਂਕ ਵੀ ਵਧਿਆ ਹੈ। ਪਟਨਾ ਦੇ ਮਾਨਵਜੀਤ ਸਿੰਘ ਢਿੱਲੋਂ ਦਾ ਪ੍ਰਮੋਸ਼ਨ ਹੁਣ ਐਸਪੀ ਰੈਂਕ ਤੋਂ ਡੀਆਈਜੀ ਵਿੱਚ ਹੋ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਦੀ ਪਤਨੀ ਐਸਐਸਪੀ ਹਰਪ੍ਰੀਤ ਕੌਰ ਤੋਂ ਇਲਾਵਾ ਨਵੀਨ ਚੰਦਰ, ਬਾਬੂ ਰਾਮ, ਜਯੰਤਕਾਂਤ, ਮੋ. ਅਬਦੁੱਲਾਹ, ਵਿਨੋਦ ਕੁਮਾਰ ਨੂੰ ਵੀ ਡਾਆਈਜੀ ਬਣਾਇਆ ਗਿਆ ਹੈ।