News

ਬਿਹਾਰ ਤੋਂ ਬਾਅਦ ਉੱਤਰਾਖੰਡ ’ਚ ਵੀ 1 ਜੂਨ ਤੱਕ ਵਧਿਆ ਲਾਕਡਾਊਨ

ਹਾਲ ਹੀ ਵਿੱਚ ਖ਼ਬਰ ਆਈ ਸੀ ਕਿ ਬਿਹਾਰ ਵਿੱਚ ਲਾਕਡਾਊਨ ਵਧਾ ਦਿੱਤਾ ਗਿਆ ਹੈ। ਉੱਥੇ ਹੀ ਹੁਣ ਉੱਤਰਾਖੰਡ ਵਿੱਚ ਵੀ ਕਰਫਿਊ 1 ਜੂਨ ਤੱਕ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਮੰਗਲਵਾਰ 25 ਮਈ ਦੀ ਸਵੇਰ 6 ਵਜੇ ਕਰਫਿਊ ਦੀ ਮਿਆਦ ਖ਼ਤਮ ਹੋ ਰਹੀ ਸੀ। ਪ੍ਰਦੇਸ਼ ਦੇ ਕੈਬਨਿਟ ਮੰਤਰੀ ਅਤੇ ਸੂਬਾ ਸਰਕਾਰ ਦੇ ਬੁਲਾਰੇ ਸੁਬੋਧ ਓਨਿਆਲ ਨੇ ਸੋਮਵਾਰ ਨੂੰ ਇੱਥੇ ਦਸਿਆ ਕਿ ਇਸ ਦੌਰਾਨ ਜ਼ਰੂਰੀ ਸਮਾਨਾਂ ਜਿਵੇਂ ਦੁੱਧ, ਮੀਟ, ਮੱਛੀ, ਫ਼ਲ ਅਤੇ ਸਬਜ਼ੀ ਦੀਆਂ ਦੁਕਾਨਾਂ ਸਵੇਰੇ 8 ਵਜੇ ਤੋਂ 11 ਵਜੇ ਤੱਕ ਖੁੱਲ੍ਹਣਗੀਆਂ।

corona curfew in Uttarakhand extended till May 18 Uttarakhand begin  vaccination for 18-44 age group from May 10 SPUP | Uttarakhand में 18 मई तक  बढ़ा Lockdown, कल से 18 से ऊपर

ਇਸ ਤੋਂ ਪਹਿਲਾਂ ਦੁਕਾਨਾਂ ਖੁੱਲ੍ਹਣ ਦਾ ਸਮਾਂ ਸਵੇਰੇ 7 ਵਜੇ ਤੋਂ 10 ਵਜੇ ਤੱਕ ਦਾ ਸੀ। ਓਨਿਆਲ ਨੇ ਦਸਿਆ ਕਿ ਇਹ ਤਬਦੀਲੀ ਵਪਾਰੀਆਂ ਦੀ ਮੰਗ ਦੇ ਅਨੁਰੂਪ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨਾਲ ਵਿਚਾਰ ਕਰਨ ਤੋਂ ਬਾਅਦ ਕੀਤਾ ਗਿਆ। ਰਾਸ਼ਨ ਅਤੇ ਕਰਿਆ ਦੀਆਂ ਦੁਕਾਨਾਂ 28 ਮਈ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹਣਗੀਆਂ।

ਉਹਨਾਂ ਅੱਗੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਕੋਵਿਡ ਦਾ ਗ੍ਰਾਫ਼ ਪ੍ਰਦੇਸ਼ ਵਿੱਚ ਘੱਟ ਹੁੰਦਾ ਨਜ਼ਰ ਆ ਰਿਹਾ ਹੈ। ਕੋਰੋਨਾ ਵਾਇਰਸ ਦੇ ਅੰਕੜਿਆਂ ਵਿੱਚ ਕਮੀ ਆਉਣ ਤੋਂ ਬਾਅਦ ਹੀ ਸਥਿਤੀਆਂ ਮੁਤਾਬਕ ਕੋਰੋਨਾ ਕਰਫਿਊ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ।

Click to comment

Leave a Reply

Your email address will not be published.

Most Popular

To Top