ਬਿਹਾਰ ਤੋਂ ਕਣਕ ਦੇ ਭਰੇ ਟਰੱਕ ਪਹੁੰਚੇ ਬਠਿੰਡਾ ਅਨਾਜ ਮੰਡੀ

ਪੰਜਾਬ ਵਿੱਚ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋ ਜਾਵੇਗੀ। ਉੱਥੇ ਹੀ ਕੱਲ੍ਹ ਰਾਤ ਇਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਦੇਖ ਪ੍ਰਸ਼ਾਸ਼ਨ ਵੀ ਪਰੇਸ਼ਾਨ ਹੈ। ਬਠਿੰਡਾ ਦੀ ਅਨਾਜ ਮੰਡੀ ਵਿੱਚ 25 ਤੋਂ ਜ਼ਿਆਦਾ ਕਣਕ ਦੇ ਭਰੇ ਟਰੱਕ ਬਿਹਾਰ ਦੇ ਦਰਭੰਗਾ ਤੋਂ ਬਠਿੰਡਾ ਪਹੁੰਚੇ।

ਬਠਿੰਡਾ ਦੀ ਅਨਾਜ ਮੰਡੀ ਵਿੱਚ ਭਾਜਪਾ ਦੇ ਆਗੂ ਸੁਖਪਾਲ ਸਰਾ ਪਹੁੰਚੇ ਅਤੇ ਉਹਨਾਂ ਨੇ ਦਾਅਵਾ ਕੀਤਾ ਕਿ ਦਾਣਾ ਮੰਡੀ ਵਿੱਚ ਖੜ੍ਹੇ ਪੱਚੀ ਦੇ ਕਰੀਬ ਕਣਕ ਦੇ ਭਰੇ ਟਰੱਕ ਬਿਹਾਰ ਤੋਂ ਆਏ ਹਨ। ਉਹਨਾਂ ਇਲਜ਼ਾਮ ਲਾਇਆ ਕਿ ਸਸਤੇ ਰੇਟਾਂ ’ਤੇ ਉੱਥੋਂ ਦੀ ਕਣਕ ਖਰੀਦ ਦੇ ਹੁਣ ਪੰਜਾਬ ਵਿੱਚ ਐਮਐਸਪੀ ਦੇ ਹਿਸਾਬ ਨਾਲ ਵੇਚੀ ਜਾਵੇਗੀ।
ਮਿਲੀ ਜਾਣਕਾਰੀ ਮੁਤਾਬਕ 1100 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦ ਕੇ ਇਹ ਕਣਕ 1900 ਰੁਪਏ ਦੇ ਕਰੀਬ ਸਰਕਾਰੀ ਰੇਟਾਂ ’ਤੇ ਪੰਜਾਬ ਵਿੱਚ ਵਿਕਣੀ ਹੈ। ਲਗਭਗ 25 ਟਰੱਕ ਬਠਿੰਡਾ ਵਿੱਚ ਵੱਖ-ਵੱਖ ਥਾਵਾਂ ’ਤੇ ਖੜ੍ਹੇ ਹਨ ਜਿਸ ਵਿੱਚ ਜ਼ਿਆਦਾ ਟਰੱਕ ਬਠਿੰਡਾ ਦੀ ਅਨਾਜ ਮੰਡੀ ਵਿੱਚ ਦੇਖੇ ਗਏ।
ਭਾਜਪਾ ਆਗੂ ਨੇ ਦਾਅਵਾ ਕੀਤਾ ਕਿ ਇਹ ਕਣਕ ਕਾਂਗਰਸ ਦੇ ਵੱਡੇ ਲੀਡਰ ਇਸ ਕਾਲਾਬਾਜ਼ਾਰੀ ਵਿੱਚ ਲੱਗੇ ਹਨ। ਕੇਂਦਰ ਸਰਕਾਰ ਪਹਿਲਾਂ ਹੀ ਕਿਸਾਨਾਂ ਦੇ ਖਾਤੇ ਵਿੱਚ ਫ਼ਸਲ ਦੇ ਸਿੱਧੇ ਪੈਸੇ ਅਦਾ ਕਰਨ ਲਈ ਕਾਨੂੰਨ ਲਾਗੂ ਕਰਨ ਦੀ ਗੱਲ ਕਰ ਰਹੀ ਹੈ, ਪਰ ਕਿਸਾਨ ਜੱਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ।
ਉਹਨਾਂ ਨੇ ਸੀਬੀਆਈ ਤੋਂ ਜਾਂਚ ਦੀ ਮੰਗ ਕੀਤੀ ਹੈ। ਸੁਖਪਾਲ ਖਹਿਰਾ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਦੇ ਵੱਡੇ ਅਧਿਕਾਰੀਆਂ ਨੂੰ ਫੋਨ ਕੀਤੇ ਤੇ ਮੌਕੇ ’ਤੇ ਐਸਐਚਓ ਪੁਲਿਸ ਥਾਣਾ ਕੋਤਵਾਲੀ ਪਹੁੰਚੇ ਅਤੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਉਹਨਾਂ ਕਿਹਾ ਕਿ ਇਸ ਦੀ ਜਾਂਚ ਕਰਨਾ ਉਹਨਾਂ ਦਾ ਕੰਮ ਨਹੀਂ ਹੈ ਇਸ ਦੀ ਕਾਰਵਾਈ ਸਬੰਧਿਤ ਏਜੰਸੀ ਕਰੇਗੀ।
