News

ਬਿਹਾਰ ‘ਚ ਐਨਡੀਏ ਦੀ ਹੋਈ ਜਿੱਤ, ਨਿਤਿਸ਼ ਕੁਮਾਰ 7ਵੀਂ ਵਾਰ ਚੁੱਕਣਗੇ ਸੀਐਮ ਅਹੁਦੇ ਦੀ ਸਹੁੰ

ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਦੀਆਂ ਸਾਰੀਆਂ 243 ਸੀਟਾਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਬਿਹਾਰ ਦੇ ਲੋਕਾਂ ਨੇ ਇਸ ਗੱਲ ਦਾ ਫੈਸਲਾ ਕਰ ਲਿਆ ਕਿ ਸੂਬੇ ‘ਚ ਅਗਲੀ ਸਰਕਾਰ ਕਿਸ ਦੀ ਬਣੇਗੀ। ਨਤੀਜਿਆਂ ਤੋਂ ਸਾਫ ਜ਼ਾਹਰ ਹੈ ਕਿ ਬਿਹਾਰ ‘ਚ ਐਡੀਏ ਸੱਤਾ ‘ਤੇ ਕਾਬਜ਼ ਹੋਵੇਗੀ।

ਫਾਇਨਲ ਅੰਕੜਿਆਂ ਦੇ ਮੁਤਾਬਕ ਬਿਹਾਰ ‘ਚ ਇਕ ਵਾਰ ਨਿਤਿਸ਼ ਕੁਮਾਰ ਦੀ ਅਗਵਾਈ ‘ਚ ਐਨਡੀਏ ਦੀ ਸਰਕਾਰ ਬਣਨ ਜਾ ਰਹੀ ਹੈ। ਅੰਕੜਿਆਂ ਮੁਤਾਬਕ ਐਨਡੀਏ ਦੇ ਖਾਤੇ 125 ਸੀਟਾਂ ਆਈਆਂ ਹਨ। ਜਦਕਿ ਸ਼ੁਰੂਆਤੀ ਲੜਾਈ ‘ਚ ਅੱਗੇ ਚੱਲ ਰਿਹਾ ਮਹਾਗਠਜੋੜ 111 ‘ਤੇ ਹੀ ਰੁਕ ਗਿਆ।

ਐਨਡੀਏ ‘ਚ ਸੀਟਾਂ ਦੀ ਗੱਲ ਕਰੀਏ ਤਾਂ ਬੀਜੇਪੀ ਦੇ ਖਾਤੇ 74 ਸੀਟਾਂ ਆਈਆਂ ਹਨ। ਉੱਥੇ ਹੀ ਐਨਡੀਏ ਦੇ ਸਹਿਯੋਗੀ ਜੇਡੀਯੂ ਨੂੰ 43 ਵੀਆਈਪੀ ਨੂੰ 4 ਤੇ ਹਮ ਨੂੰ 4 ਸੀਟਾਂ ਮਿਲੀਆਂ ਹਨ। ਮਹਾਗਠਜੋੜ ‘ਚ ਆਰਜੇਡੀ ਨੂੰ 76, ਕਾਂਗਰਸ ਨੂੰ 19 ਤੇ ਲੈਫਟ ਨੂੰ 16 ਸੀਟਾਂ ਮਿਲੀਆਂ ਹਨ।

ਵੋਟ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਵੋਟ ਸ਼ੇਅਰ 23.1 ਫੀਸਦ ਆਰਜੇਡੀ ਦੇ ਖਾਤੇ ਆਇਆ। ਕਾਂਗਰਸ ਹਿੱਸੇ 9.48, ਲੈਫਟ ਦੇ ਹਿੱਸੇ 1.48 ਫੀਸਦ ਵੋਟਆਂ ਆਈਆਂ। ਐਨਡੀਏ ਦੀ ਗੱਲ ਕਰੀਏ ਤਾਂ ਬੀਜੇਪੀ ਨੇ 19.46, ਜੇਡੀਯੂ ਨੇ 15.38 ਫੀਸਦ ਵੋਟਾਂ ਹਾਸਲ ਕੀਤੀਆਂ।

Click to comment

Leave a Reply

Your email address will not be published. Required fields are marked *

Most Popular

To Top