News

ਬਿਹਤਰੀਨ ਫ਼ਾਇਦਿਆਂ ਲਈ ਆਂਵਲਾ ਜੂਸ ਕਿਹੜੇ ਸਮੇਂ ਪੀਣਾ ਚਾਹੀਦਾ ਹੈ? ਪੜ੍ਹੋ ਖ਼ਬਰ

ਆਂਵਲਾ ਪੋਸ਼ਕ ਤੱਤਾਂ ਦਾ ਇਕ ਬਿਹਤਰੀਨ ਸ੍ਰੋਤ ਹੈ ਜੋ ਕਿ ਤੁਹਾਡੀ ਸਿਹਤ ਨੂੰ ਤੰਦਰੁਸਤ ਰੱਖਦਾ ਹੈ। ਆਂਵਲੇ ਦੇ ਫਾਇਦੇ ਕਈ ਹਨ। ਨਾਲ ਹੀ ਆਂਵਲਾ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਸਭ ਤੋਂ ਬਿਹਤਰ ਤੁਸੀਂ ਆਂਵਲੇ ਦਾ ਜੂਸ ਕੱਢ ਕੇ ਪੀ ਸਕਦੇ ਹੋ। ਆਂਵਲੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਹੁੰਦੀ ਹੈ ਜੋ ਕਿ ਇਮਿਊਨਿਟੀ ਨੂੰ ਵਧਾਵਾ ਦੇਣ ਵਿੱਚ ਮਦਦ ਕਰ ਸਕਦੀ ਹੈ। ਇਹ ਤੁਹਾਡੀ ਚਮੜੀ ਅਤੇ ਵਾਲਾਂ ਲਈ ਵੀ ਵਧੀਆ ਹੁੰਦਾ ਹੈ।

Benefits of Amla: Amla juice is not less than a boon for health, these are  7 big benefits

ਇਹ ਫਲ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ, ਅੱਖਾਂ ਦੀ ਸਿਹਤ ਨੂੰ ਵਧਾਵਾ ਦੇਣ, ਪਾਚਨ ਵਿੱਚ ਸੁਧਾਰ ਅਤੇ ਭਾਰ ਘੱਟ ਵਿੱਚ ਸਹਾਇਤਾ ਕਰਦਾ ਹੈ। ਇਹ ਹਾਰਟ ਬਰਨ ਲਈ ਇਕ ਕਾਰਗਰ ਉਪਾਅ ਦੇ ਰੂਪ ਵਿੱਚ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਆਂਵਲੇ ਦਾ ਜੂਸ ਪੀਣ ਦੇ ਫ਼ਾਇਦੇ ਕਮਾਲ ਦੇ ਹਨ। ਆਂਵਲੇ ਦਾ ਰਸ ਕਈ ਸਿਹਤ ਸਮੱਸਿਆਵਾਂ ਲਈ ਇਕ ਉਪਾਅ ਦੇ ਰੂਪ ਵਿੱਚ ਵੀ ਪ੍ਰਯੋਗ ਕੀਤਾ ਜਾਂਦਾ ਹੈ। ਇਹ ਪੋਸ਼ਟਿਕ ਡ੍ਰਿੰਕ ਜ਼ਹਿਰੀਲੇ ਤੱਤਾਂ ਤੋਂ ਛੁਟਕਾਰਾ ਦਿਵਾਉਣ ਅਤੇ ਜਿਗਰ ਦੇ ਕਾਰਜਾਂ ਦਾ ਸਮਰਥਨ ਕਰ ਸਕਦਾ ਹੈ।

ਆਂਵਲੇ ਦਾ ਰਸ ਕੌੜਾ ਪਰ ਉੰਨਾ ਹੀ ਲਾਹੇਵੰਦ ਹੁੰਦਾ ਹੈ। ਆਂਵਲੇ ਦਾ ਰਸ ਪੀਣ ਦਾ ਸਹੀ ਸਮਾਂ ਸਵੇਰੇ ਖਾਲੀ ਪੇਟ ਹੈ। ਤੁਸੀਂ ਕੁਝ ਚਮਚ ਰਸ ਦਾ ਸੇਵਨ ਕਰ ਸਕਦੇ ਹੋ। ਇਹ ਪਾਚਨ ਪ੍ਰਕਿਰਿਆ ਵਿੱਚ ਮਦਦ ਕਰਨ ਲਈ ਕਾਰਗਰ ਸਾਬਿਤ ਹੋ ਸਕਦਾ ਹੈ। ਜੇ ਤੁਹਾਨੂੰ ਆਂਵਲੇ ਦਾ ਰਸ ਕੌੜਾ ਲਗਦਾ ਹੈ ਤਾਂ ਤੁਸੀਂ ਕੁਝ ਅਲੱਗ ਤਰੀਕਿਆਂ ਨਾਲ ਇਸ ਦਾ ਸੇਵਨ ਕਰ ਸਕਦੇ ਹੋ।

ਇਸ ਨੂੰ ਐਲੋਵੇਰਾ ਜੂਸ ਨਾਲ ਮਿਲਾਓ

ਐਲੋਵੇਰਾ ਦੀ ਵਰਤੋਂ ਜੂਸ ਬਣਾਉਣ ਲਈ ਕੀਤੀ ਜਾਂਦੀ ਹੈ। ਤੁਸੀਂ ਐਲੋਵੇਰਾ ਜੂਸ ਅਤੇ ਆਂਵਲੇ ਦੇ ਰਸ ਨੂੰ ਮਿਲਾ ਕੇ ਪੀ ਸਕਦੇ ਹੋ। ਇਹ ਡ੍ਰਿੰਕ ਇਕ ਸੰਪੂਰਨ ਇਮਿਊਨਿਟੀ ਬੂਸਟਰ ਹੈ। ਇਹ ਤੁਹਾਡੀ ਚਮੜੀ ਅਤੇ ਵਾਲਾਂ ਨੂੰ ਤੰਦਰੁਸਤ ਬਣਾਉਣ ਵਿੱਚ ਮਦਦ ਕਰਦਾ ਹੈ।

ਲੌਕੀ, ਆਂਵਲਾ ਜੂਸ ਅਤੇ ਸ਼ਹਿਦ

ਲੌਕੀ ਇਕ ਸਬਜ਼ੀ ਹੈ ਜੋ ਕਿ ਪਾਣੀ ਨਾਲ ਭਰੀ ਹੁੰਦੀ ਹੈ। ਭਾਰ ਘਟਾਉਣ ਲਈ ਇਸ ਜੂਸ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ਜੂਸ ਨੂੰ ਪੀਣ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲ ਸਕਦੀ ਹੈ। ਇਹ ਰਸ ਡਾਇਬਟੀਜ ਰੋਗੀਆਂ ਲਈ ਵੀ ਫਾਇਦੇਮੰਦ ਹੈ। ਤੁਸੀਂ ਲੌਕੀ ਅਤੇ ਆਂਵਲਾ ਦੇ ਨਾਲ ਇਕ ਇਮਿਉਨਿਟੀ ਵਧਾਉਣ ਵਾਲੀ ਡ੍ਰਿੰਕ ਤਿਆਰ ਕਰ ਸਕਦੇ ਹਨ। ਦੋ ਆਂਵਲੇ ਅਤੇ ਦੋ ਜਾਂ ਤਿੰਨ ਵੱਡੀਆਂ ਲੌਕੀਆਂ ਲਓ। ਇਕ ਪੇਸਟ ਤਿਆਰ ਕਰਨ ਲਈ ਉਹਨਾਂ ਨੂੰ ਚੰਗੀ ਤਰ੍ਹਾਂ ਪੀਹ ਲਓ। ਹੁਣ ਇਸ ਮਿਸ਼ਰਣ ਦਾ ਜੂਸ ਕੱਢਣ ਲਈ ਦਬਾਓ। ਪੀਣ ਤੋਂ ਪਹਿਲਾਂ ਸੁਆਦ ਲਈ ਥੋੜਾ ਸ਼ਹਿਦ ਮਿਲਾਓ।

ਪਾਣੀ ਵਿੱਚ ਆਂਵਲਾ ਰਸ ਮਿਲਾਓ

ਅੱਧਾ ਕੱਪ ਆਂਵਲੇ ਦਾ ਰਸ ਇਕ ਗਿਲਾਸ ਪਾਣੀ ਵਿੱਚ ਮਿਲਾਇਆ ਜਾ ਸਕਦਾ ਹੈ। ਇਸ ਨੂੰ ਤੁਸੀਂ ਸਵੇਰ ਦੇ ਸਮੇਂ ਪੀ ਸਕਦੇ ਹਨ। ਸਵਾਦ ਲਈ ਕੁਝ ਸ਼ਹਿਦ ਮਿਲਾ ਲਓ। ਤੁਸੀਂ ਕੋਸਾ ਪਾਣੀ ਵੀ ਪੀ ਸਕਦੇ ਹਨ। ਇਹ ਰਸ ਭਾਰ ਘਟਾਉਣ ਅਤੇ ਕੋਲੇਸਟ੍ਰਾਲ ਦੇ ਪੱਧਰ ਨੂੰ ਘਟ ਕਰਨ ਵਿੱਚ ਮਦਦ ਕਰਦਾ ਹੈ।

Click to comment

Leave a Reply

Your email address will not be published.

Most Popular

To Top