ਬਿਮਾਰ ਹੋਣ ’ਤੇ ਖਾਓ ਇਹ ਚੀਜ਼ਾਂ, ਸਰੀਰ ਮੁੜ ਜਲਦ ਹੋਵੇਗਾ ਫਿੱਟ

ਬਿਮਾਰ ਹੋਣ ਤੋਂ ਬਾਅਦ ਸਰੀਰ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦਾ ਹੈ। ਬਿਮਾਰ ਰਹਿਣ ਕਾਰਨ ਰੋਗ ਪ੍ਰਤੀਰੋਧਕ ਸਮਰੱਥਾ ਨਹੀਂ ਵਧਦੀ ਅਤੇ ਉਹ ਜਲਦੀ ਰਿਕਵਰ ਨਹੀਂ ਹੋ ਪਾਉਂਦੇ। ਜੇ ਤੁਸੀਂ ਬਿਮਾਰੀ ਤੋਂ ਜਲਦੀ ਠੀਕ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਪਵੇਗਾ, ਜਿਸ ਨਾਲ ਤੁਹਾਡੀ ਇਮਨਿਊਟੀ ਵਧ ਜਾਵੇਗੀ ਅਤੇ ਤੁਸੀਂ ਹਰੇਕ ਬਿਮਾਰੀ ਤੋਂ ਠੀਕ ਹੋ ਜਾਓਗੇ।

ਜੇ ਤੁਸੀਂ ਬਿਮਾਰ ਹੋ ਤਾਂ ਤੁਹਾਨੂੰ ਆਰਾਮ ਕਰਨ ਤੋਂ ਇਲਾਵਾ ਆਪਣਾ ਥੋੜਾ ਸਮਾਂ ਘਰ ਦੀ ਛੱਤ, ਬਾਲਕਨੀ ਅਤੇ ਬਗੀਚੇ ਵਿੱਚ ਬਿਤਾਉਣਾ ਚਾਹੀਦਾ ਹੈ। ਇਸ ਨਾਲ ਮਨ ਨੂੰ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਹੈ। ਇਹ ਬਿਮਾਰੀ ਤੋਂ ਜਲਦ ਠੀਕ ਹੋਣ ਦਾ ਸਭ ਤੋਂ ਵਧੀਆ ਤੇ ਸੌਖਾ ਤਰੀਕਾ ਹੈ। ਬਿਮਾਰ ਹੋਣ ਤੇ ਕੁਝ ਸਮਾਂ ਧੁੱਪ ਵਿੱਚ ਜ਼ਰੂਰ ਆਰਾਮ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਨੂੰ ਵਿਟਾਮਿਨ ਡੀ ਮਿਲਦਾ ਹੈ ਜਿਸ ਨਾਲ ਇਮਿਊਨਿਟੀ ਵਧਦੀ ਹੈ।
ਹਰ ਬੀਮਾਰੀ ਠੀਕ ਕਰਨ ਲਈ ਰੋਗ ਪ੍ਰਤੀਰੋਧਕ ਸ਼ਮਤਾ ਮਜ਼ਬੂਤ ਹੋਣੀ ਬਹੁਤ ਜ਼ਰੂਰੀ ਹੁੰਦੀ ਹੈ। ਇਸਦੇ ਲਈ ਰੋਗ ਪ੍ਰਤੀਰੋਧਕ ਸ਼ਮਤਾ ਵਧਾਉਣ ਵਾਲਾ ਕਾੜ੍ਹਾ ਬਣਾ ਕੇ ਪੀਓ। ਇਸ ਲਈ ਕਾੜ੍ਹਾ ਬਣਾਉਣ ਲਈ ਹਲਦੀ, ਲੌਂਗ, ਦਾਲਚੀਨੀ ਅਤੇ ਤੁਲਸੀ ਦੇ ਪੱਤੇ ਪੀਸ ਕੇ ਪਾਣੀ ਵਿੱਚ ਉਬਾਲ ਲਓ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਵਿੱਚ ਸ਼ਹਿਦ ਮਿਲਾ ਕੇ ਪੀਓ।
ਇਸ ਨਾਲ ਇਮਿਊਨਿਟੀ ਬਹੁਤ ਜਲਤ ਮਜ਼ਬੂਤ ਹੁੰਦੀ ਹੈ ਅਤੇ ਹਰ ਬੀਮਾਰੀ ਠੀਕ ਹੋ ਜਾਂਦੀ ਹੈ। ਕੋਈ ਵੀ ਬਿਮਾਰੀ ਹੋਣ ਤੇ ਆਪਣੇ ਆਪ ਨੂੰ ਜ਼ਿਆਦਾ ਹਾਈਡ੍ਰੇਟ ਰੱਖੋ, ਤਾਂ ਤੁਸੀਂ ਬਹੁਤ ਜਲਦ ਠੀਕ ਹੋ ਜਾਓਗੇ। ਇਸ ਲਈ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ ਅਤੇ ਨਿੰਬੂ ਪਾਣੀ, ਐਪਲ ਜੂਸ, ਗ੍ਰੀਨ-ਟੀ ਵੀ ਲੈ ਸਕਦੇ ਹੋ। ਜੇਕਰ ਤੁਸੀਂ ਘੱਟ ਪਾਣੀ ਪੀਂਦੇ ਹੋ ਅਤੇ ਤੁਹਾਡਾ ਸਰੀਰ ਡੀਹਾਈਡ੍ਰੇਟ ਹੈ, ਤਾਂ ਇਸ ਨੂੰ ਤਬੀਅਤ ਵਿਗੜ ਸਕਦੀ ਹੈ।
ਜਲਦ ਠੀਕ ਹੋਣ ਲਈ ਖਾਓ ਇਹ ਚੀਜ਼ਾਂ
ਜਦੋਂ ਵੀ ਤੁਹਾਨੂੰ ਕੋਈ ਵੀ ਬੀਮਾਰੀ ਹੁੰਦੀ ਹੈ, ਤਾਂ ਸਵੇਰੇ ਉੱਠਦੇ ਤੁਲਸੀ ਦੀਆਂ 4-5 ਪੱਤੀਆਂ ਜ਼ਰੂਰ ਖਾਓ ਅਤੇ ਹਲਦੀ ਵਾਲਾ ਦੁੱਧ ਪੀਓ।
. ਸਵੇਰੇ ਨਾਸ਼ਤੇ ਵਿੱਚ ਬਾਜਰੇ ਦੇ ਆਟੇ ਦਾ ਸੂਪ ਬਣਾ ਕੇ ਪੀ ਸਕਦੇ ਹੋ। ਅਦਰਕ ਦਾ ਪਾਊਡਰ, ਗੁੜ, ਅਜਵਾਇਨ ਅਤੇ ਘਿਓ ਮਿਲਾ ਕੇ ਪੀਓ।
. ਦੁਪਹਿਰ ਦੇ ਸਮੇਂ ਮੂੰਗ ਦੀ ਦਾਲ ਦੀ ਖਿੱਚੜੀ ਖਾਓ। ਇਸ ’ਚ ਪ੍ਰੋਟੀਨ, ਹੈਲਦੀ ਫੈਟਸ, ਫਾਈਬਰ, ਵਿਟਾਮਿਨ-ਸੀ ਜਿਹੇ ਪੋਸ਼ਕ ਤੱਤ ਹੁੰਦੇ ਹਨ।
. ਸ਼ਾਮ ਦੇ ਸਮੇਂ ਬਾਦਾਮ ਅਤੇ ਨਟਸ ਵਾਲਾ ਸ਼ੇਕ ਬਣਾ ਕੇ ਪੀ ਸਕਦੇ ਹੋ। ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ।
