Uncategorized

ਬਿਮਾਰੀਆਂ ਤੋਂ ਦੂਰ ਰਹਿਣ ਲਈ ਪੀਓ ਇਹ ਦੁੱਧ, ਮਿਲਣਗੇ ਪੌਸ਼ਟਿਕ ਤੱਤ

ਜ਼ਿਆਦਾਤਰ ਲੋਕ ਰਾਤ ਨੂੰ ਦੁੱਧ ਜ਼ਰੂਰ ਪੀਂਦੇ ਹਨ। ਦੁੱਧ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਦੁੱਧ ਵਿੱਚ ਕੈਲਸ਼ੀਅਮ, ਵਿਟਾਮਿਨ ਡੀ, ਵਿਟਾਮਿਨ ਬੀ ਅਤੇ ਪ੍ਰੋਟੀਨ ਪਾਏ ਜਾਂਦੇ ਹਨ। ਤੁਹਾਨੂੰ ਰੋਜ਼ਾਨਾ ਘੱਟੋ-ਘੱਟ 1 ਗਲਾਸ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ। ਦੁੱਧ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਤੁਸੀਂ ਸਿਹਤਮੰਦ ਰਹਿੰਦੇ ਹੋ। ਜੇ ਤੁਸੀਂ ਦੁੱਧ ਦੀ ਸ਼ਕਤੀ ਨੂੰ ਹੋਰ ਵਧਾਉਣਾ ਚਾਹੁੰਦੇ ਹੋ ਤਾਂ ਇਸ ਵਿੱਚ ਇਹਨਾਂ 3 ਚੀਜ਼ਾਂ ਨੂੰ ਮਿਲਾ ਕੇ ਪੀਓ। ਇਸ ਨਾਲ ਦੁੱਧ ਦਾ ਪੋਸ਼ਣ ਹੋਰ ਵਧਾ ਸਕਦੇ ਹੋ।

Milk and Juice Are Not as Needed as You Might Think - The New York Times

ਬਦਾਮ ਦਾ ਦੁੱਧ

ਬਦਾਮ ਨੂੰ ਦੁੱਧ ‘ਚ ਮਿਲਾ ਕੇ ਪੀਣ ਨਾਲ ਸਰੀਰ ਨੂੰ ਜ਼ਿਆਦਾ ਪੋਸ਼ਣ ਮਿਲਦਾ ਹੈ। ਵਧਦੀ ਉਮਰ ਦੇ ਬੱਚਿਆਂ ਨੂੰ ਦੁੱਧ ‘ਚ ਬਦਾਮ ਮਿਲਾ ਕੇ ਦੇ ਸਕਦੇ ਹੋ। ਬਦਾਮ ਦਾ ਦੁੱਧ ਬਣਾਉਣ ਲਈ 1 ਗਲਾਸ ਦੁੱਧ ਲੈ ਕੇ 5-6 ਬਦਾਮ ਪੀਸ ਲਓ ਜਾਂ ਛੋਟੇ-ਛੋਟੇ ਟੁਕੜਿਆਂ ‘ਚ ਕੱਟ ਕੇ ਇਸ ‘ਚ ਪਾ ਲਓ। ਹੁਣ ਦੁੱਧ ਨੂੰ ਚੰਗੀ ਤਰ੍ਹਾਂ ਉਬਾਲੋ ਅਤੇ ਇਸ ‘ਚ ਥੋੜ੍ਹੀ ਜਿਹੀ ਖੰਡ ਪਾਓ ਅਤੇ ਠੰਡਾ ਹੋਣ ‘ਤੇ ਬਦਾਮ ਦਾ ਦੁੱਧ ਪੀਓ।

ਦਾਲਚੀਨੀ ਵਾਲਾ ਦੁੱਧ

ਚੰਗੀ ਸਿਹਤ ਲਈ ਦਾਲਚੀਨੀ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਇਸ ਨਾਲ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ। ਤੁਹਾਨੂੰ ਹਰ ਰਾਤ ਦਾਲਚੀਨੀ ਵਾਲਾ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ। ਇਸ ਨੂੰ ਬਣਾਉਣ ਲਈ 1 ਗਲਾਸ ਦੁੱਧ ਨੂੰ ਉਬਾਲੋ ਅਤੇ ਇਸ ‘ਚ 2-3 ਦਾਲਚੀਨੀ ਦੀਆਂ ਡੰਡੀਆਂ ਪਾ ਦਿਓ। ਜਦੋਂ ਦੁੱਧ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਇਸ ਨੂੰ ਕੋਸਾ ਕੇ ਪੀਓ।

ਗੋਲਡਨ ਮਿਲਕ

ਗੋਲਡਨ ਦੁੱਧ ਦਾ ਮਤਲਬ ਹੈ ਕਿ ਹਲਦੀ ਵਾਲਾ ਦੁੱਧ। ਹਲਦੀ ਵਿੱਚ ਐਂਟੀ-ਇੰਫਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ ਜੋ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖਦੇ ਹਨ। ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਬਿਮਾਰੀਆਂ ਦੂਰ ਰਹਿੰਦੀਆਂ ਹਨ। ਇਸ ਦੇ ਲਈ 1 ਗਲਾਸ ਦੁੱਧ ਨੂੰ ਉਬਾਲਣ ਲਈ ਪਾਓ ਅਤੇ ਇਸ ਵਿੱਚ 1 ਚਮਚ ਹਲਦੀ ਪਾਊਡਰ ਮਿਲਾਓ। ਜਦੋਂ ਦੁੱਧ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਇਸ ਨੂੰ ਕੋਸਾ ਕਰਕੇ ਪੀਓ।

Click to comment

Leave a Reply

Your email address will not be published.

Most Popular

To Top