Business

ਬਿਨਾਂ ਬਾਹਾਂ ਵਾਲੇ ਨੌਜਵਾਨ ਨਾਲ ਵਿਆਹ ਕਰਾਉਣ ਵਾਲੀ ਕੁੜੀ ਦੀਆਂ ਗੱਲਾਂ ਤੁਹਾਨੂੰ ਕੀਲ ਲੈਣਗੀਆਂ

ਪਾਤੜਾਂ ਦਾ ਅਮ੍ਰਿਤਧਾਰੀ ਸਿੱਖ ਅੰਗਹੀਣ ਸਾਇਕਲਿਟਸ ਜਗਵਿੰਦਰ ਸਿੰਘ ਦਾ ਵਿਵਾਹ ਮੋਗਾ ਦੇ ਪਿੰਡ ਕੜਿਆਲ ਦੀ ਅਮ੍ਰਿਤਧਾਰੀ ਸੁਖਪ੍ਰੀਤ ਕੌਰ ਨਾਲ ਹੋਇਆ। ਚਿੱਤਰਕਾਰੀ ਦੇ ਖੇਤਰ ਵਿਚ ਜਗਵਿੰਦਰ ਸਿੰਘ ਨੇ ਬਹੁਤ ਇਨਾਮ ਹਾਸਿਲ ਕੀਤੇ ਹਨ। ਉਸਦੇ ਬਾਅਦ ਉਸਨੇ ਦੋਨੋ ਹਥਾ ਦੇ ਨਾ ਹੋਣ ਦੇ ਬਾਅਦ ਵੀ ਪੈਰਾਂ ਨਾਲ ਸਾਰਾ ਕੰਮ ਕਰਨਾ ਸ਼ੁਰੂ ਕੀਤਾ ਹੈ। ਜਿਸਦੀ ਪ੍ਰੇਰਨਾ ਉਸਦੀ ਮਾਂ ਅਮਰਜੀਤ ਕੌਰ ਨੇ ਉਸਨੂੰ ਜ਼ਿੰਦਗੀ ਵਿਚ ਸੰਘਰਸ਼ ਕਰਕੇ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਅੰਤਰ ਰਾਸ਼ਟਰੀ ਸਤਰ ਤੇ ਸਾਇਕਲਿਸਟ ਅੰਗਹੀਣ ਖਿਡਾਰੀਆਂ ਦੀ ਪ੍ਰਤੀਯੋਗਿਤਾ ਵਿਚ ਸਿੰਗਾਪੁਰ ਵਿਚ ਪਹਿਲਾ ਸਥਾਨ ਹਾਸਿਲ ਕੀਤਾ,

ਆਪਣੇ ਦੇਸ਼ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਉਸਦਾ ਵਿਵਾਹ ਸੁਖਪ੍ਰੀਤ ਕੌਰ ਨਾਲ ਹੋਇਆ। ਉਹ ਵੀ ਐਮ. ਏ ਹਿਸਟਰੀ ਤਕ ਸਿੱਖਿਆ ਹਾਸਿਲ ਕਰ ਚੁਕੀ ਹੈ ਅਤੇ ਰੰਗਮੰਚ ਨਾਲ ਜੁੜੀ ਹੋਈ ਹੈ। ਦੋਨਾਂ ਦਾ ਪਿਆਰ ਇੰਸਟਾਗ੍ਰਾਮ ਤੇ ਪ੍ਰਵਾਨ ਚੜ੍ਹਿਆ ਹੈ। ਲੋਕ ਕਹਿੰਦੇ ਹੈ ਜਿਸਦੇ ਦੋਨੋ ਹੱਥ ਨਹੀਂ ਹਨ, ਉਸ ਨਾਲ ਸ਼ਾਦੀ ਕਰ ਰਹੇ ਹੋ ਪਰ ਮੇਨੂ ਜੋ ਜਗਵਿੰਦਰ ਵਿਚ ਜੋ ਦਿਖਾਈ ਦਿਤਾ। ਉਸਨੂੰ ਮੈਂ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੀ। ਸਾਡਾ ਪੂਰਾ ਪਰਿਵਾਰ ਜਗਵਿੰਦਰ ਨਾਲ ਵਿਵਾਹ ਤੋਂ ਖੁਸ਼ ਹੈ।

ਜਗਵਿੰਦਰ ਸਿੰਘ ਨੇ ਕਿਹਾ ਕਿ ਨੌਜਵਾਨ ਨਸ਼ਿਆਂ ਵਿਚ ਫਸ ਰਹੇ ਹਨ ਬਲਕਿ ਕਿਸੇ ਨੂੰ ਵੀ ਆਪਣੇ ਮੁਕਾਮ ਨੂੰ ਹਾਸਿਲ ਕਾਰਨ ਦੇ ਲਈ ਜ਼ਿੰਦਗੀ ਵਿਚ ਸੰਗਰਸ਼ ਕਰਨਾ ਪੈਂਦਾ ਹੈ। ਚੰਗੇ ਦੋਸਤ ਮਿਲਦੇ ਹਨ ਪਰ ਮਾੜੇ ਵੀ ਮਿਲਦੇ ਹਨ ਪਰ ਸਾਨੂ ਆਪਣੀ ਮੰਜਿਲ ਨੂੰ ਹਾਸਿਲ ਕਰਨ ਦੇ ਲਈ ਪਿੱਛੇ ਨਹੀਂ ਹਟਣਾ ਚਾਹੀਦਾ। ਉਨ੍ਹਾਂ ਕਿਹਾ ਕਿ ਰੱਬ ਦੀ ਕ੍ਰਿਪਾ ਨਾਲ ਮੇਨੂ ਸੁਖਪ੍ਰੀਤ ਵਰਗੀ ਜੀਵਨਸਾਥੀ ਵੀ ਮਿਲ ਗਈ ਜ਼ਿੰਦਗੀ ਵਿਚ ਵਿਵਾਹ ਹੋਣਾ ਵੀ ਜਰੂਰੀ ਹੈ।

ਉਸਨੇ ਆਪਣੇ ਸਾਰੀ ਕਾਮਯਾਬੀ ਆਪਣੇ ਮਾਤਾ ਪਿਤਾ ਨੂੰ ਦਿਤੀ ਜੋ ਸਿੱਖਿਆ ਮਿਲੀ ਉਸਦੇ ਕਾਰਨ ਹੀ ਸਬ ਕੁਝ ਮਿਲਿਆ ਹੈ। ਜਗਵਿੰਦਰ ਸਿੰਘ ਪੰਜਾਬ ਸਰਕਾਰ ਦੇ ਭੂਮੀ ਰੱਖਿਆ ਮਹਿਕਮੇ ਵਿਚ ਨੌਕਰੀ ਕਰ ਰਿਹਾ ਹੈ ਪਰ ਅਜੇ ਉਸਨੂੰ ਬੇਸਿਕ ਤਨਖਾਹ ਹੀ ਮਿਲ ਰਹੀ ਹੈ। ਇਸ ਨਾਲ ਪੰਜਾਬ ਸਰਕਾਰ ਨੂੰ ਪੂਰਾ ਵੇਤਨ ਅੰਤਰ ਰਾਸ਼ਟਰੀ ਖਿਲਾਡੀ ਨੂੰ ਦੇਣਾ ਚਾਹੀਦਾ ਹੈ। ਉਸ ਨੇ ਦੇਸ਼ ਦੇ ਲਈ ਤਗਮੇ ਵੀ ਹਾਸਿਲ ਕੀਤੇ ਹਨ।

Click to comment

Leave a Reply

Your email address will not be published. Required fields are marked *

Most Popular

To Top