News

ਬਿਜਲੀ ਸੰਕਟ ਨੂੰ ਲੈ ਕੇ ਭਗਵੰਤ ਮਾਨ ਦਾ ਕੈਪਟਨ ’ਤੇ ਹਮਲਾ, ਕਹੀ ਵੱਡੀ ਗੱਲ

ਆਮ ਆਦਮੀ ਪਾਰਟੀ ਵੱਲੋਂ ਅੱਜ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬਿਜਲੀ ਸੰਕਟ ਦੇ ਮੁੱਦੇ ’ਤੇ ਲਪੇਟੇ ਵਿੱਚ ਲਿਆ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਬੀਤੇ ਦਿਨੀਂ  300 ਯੂਨਿਟ ਬਿਜਲੀ ਮੁਫ਼ਤ ਕੀਤੇ ਜਾਣ ਦੇ ਐਲਾਨ ਨਾਲ ਵਿਰੋਧੀਆਂ ਨੂੰ ਮਿਰਚਾਂ ਲੱਗ ਰਹੀਆਂ ਹਨ।

Electrical Line Pole, for Construction, Rs 50 /kilogram Arya Iron & Steel  Industries | ID: 15314480397

ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਉਹਨਾਂ ਦੇ ਹੀ ਕਾਂਗਰਸੀ ਆਗੂ ਮੰਨ ਰਹੇ ਹਨ ਕਿ 300 ਯੂਨਿਟ ਮੁਫ਼ਤ ਬਿਜਲੀ ਦਿੱਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਜੋ ਅਜਿਹਾ ਕਹਿ ਰਹੇ ਹਨ ਕੈਪਟਨ ਉਹਨਾਂ ਨੂੰ ਬਿਜਲੀ ਵਿਭਾਗ ਵਾਲਾ ਮਹਿਕਮਾ ਦੇ ਬਣੇ। ਜੇ ਉਹਨਾਂ ਨੇ ਨਹੀਂ ਦੇਣਾ ਤਾਂ ਉਹ ਆਪ ਬਿਜਲੀ ਨੂੰ ਲੈ ਇਹ ਐਲਾਨ ਕਰ ਦੇਣ। ਮਾਨ ਨੇ ਕਿਹਾ ਕਿ ਉਹ ਵਾਅਦੇ ਸੋਚ-ਸਮਝ ਕੇ ਕਰਦੇ ਹਨ।

ਕੈਪਟਨ ਸਰਕਾਰ ਦੇ ਸਮੇਂ ਨਾ ਹੀ ਕਿਸਾਨਾਂ ਨੂੰ ਬਿਜਲੀ ਮਿਲ ਰਹੀ ਹੈ ਅਤੇ ਨਾ ਹੀ ਕਾਰੋਬਾਰ ਕਰਨ ਵਾਲਿਆਂ ਨੂੰ। ਆਮ ਲੋਕ ਬਿਜਲੀ ਦੀ ਸਮੱਸਿਆ ਤੋਂ ਬਹੁਤ ਪਰੇਸ਼ਾਨ ਹਨ। ਸਮਝੌਤੇ ਦੇ ਸਬੰਧ ’ਚ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਵੀ ਮੰਨ ਰਹੇ ਹਨ ਕਿ ਇਹ ਸਮਝੌਤੇ ਗ਼ਲਤ ਹਨ। ਉੱਥੇ ਹੀ ਨਵਜੋਤ ਸਿੱਧੂ ਵੱਲੋਂ ਇਸ ਸੰਕਟ ਨੂੰ ਲੈ ਕੇ ਲਗਾਤਾਰ ਟਵੀਟ ਕੀਤੇ ਜਾ ਰਹੇ ਹਨ। ਇਹਨਾਂ ਟਵੀਟਾਂ ਵਿੱਚ ਉਹਨਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਨਾਲ ਬਾਦਲਾਂ ਨੂੰ ਵੀ ਆੜੇ ਹੱਥੀਂ ਲਿਆ ਗਿਆ ਹੈ।

ਨਵਜੋਤ ਸਿੰਘ ਸਿੱਧੂ ਨੇ ਬਿਜਲੀ ਸਮਝੌਤਿਆਂ ‘ਤੇ ਟਵੀਟ ਕਰਕੇ ਕਾਂਗਰਸ ਦੇ ਨਾਲ-ਨਾਲ ਬਾਦਲਾਂ ਨੂੰ ਵੀ ਨਿਸ਼ਾਨੇ ‘ਤੇ ਲਿਆ ਹੈ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਬਾਦਲਾਂ ਦੇ ਦਸਤਖ਼ਤ ਕੀਤੇ ਬਿਜਲੀ ਸਮਝੌਤੇ ਪੰਜਾਬ ਨੂੰ ਲੁੱਟ ਰਹੇ ਹਨ ਅਤੇ ਇਨ੍ਹਾਂ ਖ਼ਿਲਾਫ਼ ਕਾਨੂੰਨੀ ਵਿਕਲਪ ਸੀਮਤ ਹਨ ਕਿਉਂਕਿ ਇਨ੍ਹਾਂ ਸਮਝੌਤਿਆਂ ਨੂੰ ਮਾਣਯੋਗ ਅਦਾਲਤਾਂ ਵੱਲੋਂ ਸੁਰੱਖਿਆ ਮਿਲੀ ਹੋਈ ਹੈ। ਸਿੱਧੂ ਨੇ ਕਿਹਾ ਕਿ ਇਨ੍ਹਾਂ ਤੋਂ ਬਚਣ ਲਈ ਇਕੋ-ਇਕ ਰਾਹ ਪੰਜਾਬ ਵਿਧਾਨ ਸਭਾ ਵੱਲੋਂ ਨਵਾਂ ਕਾਨੂੰਨ ਬਣਾਉਣਾ ਹੀ ਹੈ, ਜੋ ਬਿਜਲੀ ਖ਼ਰੀਦ ਕੀਮਤਾਂ ਦੀ ਹੱਦ ਤੈਅ ਕਰੇ, ਪਿਛਲੀ ਸਥਿਤੀ ਵੀ ਬਹਾਲ ਕਰੇ ਅਤੇ ਇਨ੍ਹਾਂ ਲੋਕ ਵਿਰੋਧੀ ਸਮਝੌਤਿਆਂ ਨੂੰ ਰੱਦ ਕਰੇ।

Click to comment

Leave a Reply

Your email address will not be published.

Most Popular

To Top