News

ਬਿਜਲੀ ਸੰਕਟ ਦੌਰਾਨ ਪੰਜਾਬ ਸਰਕਾਰ ਦਾ ਐਲਾਨ, ਨਹੀਂ ਚੱਲਣਗੇ ਸਰਕਾਰੀ ਦਫ਼ਤਰਾਂ ’ਚ ਏਸੀ

ਪੰਜਾਬ ਵਿੱਚ ਬਿਜਲੀ ਦੇ ਕੱਟਾਂ ਨੇ ਹਾਹਾਕਾਰ ਮਚਾ ਦਿੱਤੀ ਹੈ। ਕਿਸਾਨਾਂ ਦੇ ਨਾਲ-ਨਾਲ ਸ਼ਹਿਰੀ ਲੋਕ ਵੀ ਸੜਕਾਂ ਉੱਪਰ ਆ ਕੇ ਕੈਪਟਨ ਸਰਕਾਰ ਖਿਲਾਫ ਡਟ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਰਫ 4 ਤੋਂ 5 ਘੰਟੇ ਬਿਜਲੀ ਮਿਲ ਰਹੀ ਹੈ ਜਦੋਂਕਿ ਘਰੇਲੂ ਬਿਜਲੀ ਸਾਰੀ-ਸਾਰੀ ਰਾਤ ਨਹੀਂ ਆ ਰਹੀ। ਹੁਣ ਸਰਕਾਰ ਨੇ ਨਵਾਂ ਫ਼ੈਸਲਾ ਲਿਆ ਹੈ। ਸਰਕਾਰ ਨੇ ਹੁਕਮ ਜਾਰੀ ਕੀਤੇ ਹਨ ਕਿ ਸਰਕਾਰੀ ਦਫ਼ਤਰਾਂ ਵਿੱਚ ਅਗਲੇ ਤਿੰਨ ਦਿਨ ਏਸੀ ਬੰਦ ਰੱਖੇ ਜਾਣ। ਲਾਈਟਾਂ ਵੀ ਲੋੜ ਮੁਤਾਬਕ ਹੀ ਜਗਾਈਆਂ ਜਾਣ।

Captain Amarinder's ship in troubled waters - India Today Insight News

ਪੰਜਾਬ ਸਰਕਾਰ ਵੱਲੋਂ ਜਾਰੀ ਸਰਕੂਲਰ ਮੁਤਾਬਕ ਸਾਰੇ ਸਰਕਾਰੀ ਦਫ਼ਤਰਾਂ, ਨਿਗਮਾਂ ਅਤੇ ਬੋਰਡਾਂ ਵਿੱਚ ਅਗਲੇ ਤਿੰਨ ਦਿਨ ਏਸੀ ਬੰਦ ਰੱਖੇ ਜਾਣ।ਇਸ ਤੋਂ ਇਲਾਵਾ ਜ਼ਰੂਰਤ ਨਾ ਹੋਣ ਤੇ ਲਾਈਟਾਂ ਵੀ ਬੰਦ ਰੱਖੀਆਂ ਜਾਣ। ਪੰਜਾਬ ਸਰਕਾਰ ਤਿੰਨ ਪ੍ਰਾਈਵੇਟ ਤਾਪ ਬਿਜਲੀ ਘਰਾਂ ਨੂੰ 20.000 ਕਰੋੜ ਰੁਪਏ ਦੀ ਫ਼ਿਕਸਡ ਰਾਸ਼ੀ ਅਦਾ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਵਿੱਤ ਵਿਭਾਗ ਨੂੰ 500 ਕਰੋੜ ਰੁਪਏ ਕਿਤੋਂ ਬਚਾ ਕੇ ਹੋਰ ਬਿਜਲੀ ਖਰੀਦਣ ਦੀ ਗੱਲ ਕਰ ਰਹੇ ਹਨ।

ਲੰਬੇ-ਲੰਬੇ ਬਿਜਲੀ ਕੱਟਾਂ ਕਾਰਨ ਆਮ ਜਨਤਾ ਤ੍ਰਾਹ-ਤ੍ਰਾਹ ਕਰ ਉੱਠੀ ਹੈ ਤੇ ਆਮ ਲੋਕ ਕੈਪਟਨ ਸਰਕਾਰ ਤੋਂ ਔਖੇ-ਭਾਰੇ ਹੋ ਰਹੇ ਹਨ। ਅੱਜਕੱਲ੍ਹ ਬਿਜਲੀ ਦੇ ਲੰਮੇਰੇ ਕੱਟ ਪਿੰਡਾਂ ’ਚ ਹੀ ਨਹੀਂ, ਸਗੋਂ ਸ਼ਹਿਰੀ ਇਲਾਕਿਆਂ ਵਿੱਚ ਵੀ ਲੱਗ ਰਹੇ ਹਨ। ਮਾਲਵਾ ਖਿੱਤੇ ਦੇ ਕਿਸਾਨ ਆਪਣੀਆਂ ਝੋਨੇ ਦੀਆਂ ਤੇ ਹੋਰ ਫ਼ਸਲਾਂ ਦੀ ਸਿੰਜਾਈ ਲਈ ਬਿਜਲੀ ਨਾ ਮਿਲਣ ਕਾਰਣ ਡਾਢੇ ਪ੍ਰੇਸ਼ਾਨ ਹਨ ਤੇ ਉਨ੍ਹਾਂ ਨੂੰ ਮਜਬੂਰਨ ਅੰਤਾਂ ਦੀ ਗਰਮੀ ਵਿੱਚ ਧਰਨੇ ਦੇਣੇ ਪੈ ਰਹੇ ਹਨ। ਅੱਜ ਵੀ ਪਟਿਆਲਾ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਮੁਹਾਲੀ ਤੇ ਜਲੰਧਰ ਦੇ ਵੱਖੋ-ਵੱਖਰੇ ਇਲਾਕਿਆਂ ਵਿੱਚ ਅਣ ਐਲਾਨੇ ਕੱਟ ਲੱਗ ਰਹੇ ਹਨ।

ਰਾਜ ਵਿੱਚ ਬਿਜਲੀ ਦੀ ਵੱਧਦੀ ਮੰਗ ਇਸ ਸਾਲ 14,225 ਮੈਗਾਵਾਟ ਨੂੰ ਛੋਹ ਗਈ ਹੈ, ਜੋ ਪੀਐਸਪੀਸੀਐਲ ਦੁਆਰਾ ਸਪਲਾਈ ਕੀਤੀ ਜਾ ਰਹੀ 12,800 ਮੈਗਾਵਾਟ ਬਿਜਲੀ ਤੋਂ 1,425 ਮੈਗਾਵਾਟ ਘੱਟ ਹੈ। ਸ਼ਾਮ ਦੇ ਸਭ ਤੋਂ ਵਧੇਰੇ ਮੰਗ ਵਾਲੇ ਘੰਟਿਆਂ ਦੌਰਾਨ ਔਸਤਨ 725 ਮੈਗਾਵਾਟ ਬਿਜਲੀ ਦੀ ਘਾਟ ਹੈ। ਪੰਜਾਬ ਵਿੱਚ ਸੋਲਰ ਸਮੇਤ ਵੱਖ-ਵੱਖ ਸਰੋਤਾਂ ਨਾਲ 5500 ਮੈਗਾਵਾਟ ਅਪਣੀ ਖੁਦ ਦੀ ਬਿਜਲੀ ਹੁੰਦੀ ਹੈ।

ਪੰਜਾਬ ਰਾਜ ਉੱਤਰੀ ਗਰਿੱਡ ਤੋਂ ਵੱਧ ਤੋਂ ਵੱਧ 7300 ਮੈਗਾਵਾਟ ਬਿਜਲੀ ਲੈ ਸਕਦਾ ਹੈ। ਮੌਜੂਦਾ ਹਾਲਾਤ ਵਿੱਚ ਪੰਜਾਬ ਲਗਭਗ 12,800 ਮੈਗਾਵਾਟ ਸਪਲਾਈ ਕਰ ਸਕਦਾ ਹੈ। ਇਹ ਜਾਣਕਾਰੀ ‘ਆਲ-ਇੰਡੀਆ ਪਾਵਰ ਇੰਜੀਨੀਅਰਜ਼ ਫੈਡਰੇਸ਼ਨ’ ਦੇ ਬੁਲਾਰੇ ਵੀ.ਕੇ. ਗੁਪਤਾ ਨੇ ਦਿੱਤੀ।

Click to comment

Leave a Reply

Your email address will not be published.

Most Popular

To Top