ਬਿਜਲੀ ਬੰਦ ਹੋਣ ਤੋਂ ਪਹਿਲਾਂ ਐਸਐਮਐਸ ਭੇਜਣ ਦੀ ਸ਼ੁਰੂਆਤ, ਹਰਭਜਨ ਸਿੰਘ ETO ਨੇ ਦਿੱਤੀ ਜਾਣਕਾਰੀ  

 ਬਿਜਲੀ ਬੰਦ ਹੋਣ ਤੋਂ ਪਹਿਲਾਂ ਐਸਐਮਐਸ ਭੇਜਣ ਦੀ ਸ਼ੁਰੂਆਤ, ਹਰਭਜਨ ਸਿੰਘ ETO ਨੇ ਦਿੱਤੀ ਜਾਣਕਾਰੀ  

ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਹੁਕਮਾਂ ਮੁਤਾਬਕ ਪਾਵਰਕਾਮ ਮੈਨੇਜਮੈਂਟ ਵੱਲੋਂ ਆਪਣੇ ਵੱਡਮੁੱਲੇ ਖਪਤਕਾਰਾਂ ਨੂੰ ਬਿਜਲੀ ਬੰਦ ਹੋਣ ਦੀ ਸੂਚਨਾ ਪਹਿਲਾਂ ਹੀ ਐਸਐਮਐਸ ਰਾਹੀਂ ਦੇਣ ਦੀ ਸੇਵਾ ਜੰਡਿਆਲਾ ਗੁਰੂ ਸ਼ਹਿਰ ਵਿੱਚ ਸ਼ੁਰੂ ਕੀਤੀ ਗਈ। ਇਸ ਤੋਂ ਪਹਿਲਾਂ ਬਟਾਲਾ, ਅੰਮ੍ਰਿਤਸਰ ਸ਼ਹਿਰੀ ਅਤੇ ਲੁਧਿਆਣਾ ਵਿੱਚ ਇਹ ਸੇਵਾ ਦਿੱਤੀ ਜਾ ਰਹੀ ਹੈ।

ਇਹ ਸੇਵਾ ਦਾ ਟ੍ਰਾਇਲ ਪ੍ਰਾਜੈਕਟ ਬਟਾਲਾ ਵਿੱਚ ਸ਼ੁਰੂ ਕੀਤਾ ਗਿਆ ਸੀ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਆਪਣੀ ਬਟਾਲਾ ਫੇਰੀ ਦੌਰਾਨ ਪਾਇਲਟ ਪ੍ਰੋਜੈਕਟ ਬਟਾਲਾ ਦੀ ਕਾਫ਼ੀ ਤਾਰੀਫ਼ ਕੀਤੀ ਗਈ ਸੀ ਅਤੇ ਇਹ ਸੇਵਾ ਪੂਰੇ ਪੰਜਾਬ ਵਿੱਚ ਸ਼ੁਰੂ ਕਰਨ ਦੀ ਇੱਛਾ ਪ੍ਰਗਟਾਈ ਗਈ ਸੀ। ਬਿਜਲੀ ਮੰਤਰੀ ਦੇ ਹੁਕਮਾਂ ਅਨੁਸਾਰ ਇਸ ਸੇਵਾ ਨੂੰ ਲਾਗੂ ਕਰਨ ਲਈ ਪੀਐਸਪੀਸੀਐਲ ਦੀ ਨਵੀਨਤਾ ਟੀਮ  ਪਿਛਲੇ ਕਾਫ਼ੀ ਸਮੇਂ ਤੋਂ ਬੈਂਕ ਐਂਡ ਤੇ ਤਿਆਰੀ ਕਰ ਰਹੀ ਸੀ।

Image

ਅੱਜ ਜੰਡਿਆਲਾ ਗੁਰੂ ਸ਼ਹਿਰ ਦੇ ਵੱਡਮੁੱਲੇ ਖਪਤਕਾਰਾਂ ਲਈ ਇਹ ਸੇਵਾ ਰਸਮੀ ਤੌਰ ਤੇ ਪਾਵਰਕਾਮ ਦਫ਼ਤਰ ਜੰਡਿਆਲਾ ਗੁਰੂ ਤੋਂ ਬਿਜਲੀ ਮੰਤਰੀ ਈਟੀਓ ਵੱਲੋਂ ਸ਼ੁਰੂ ਕੀਤੀ ਗਈ। ਇਸ ਵਿੱਚ ਤਿੰਨ ਸਟੇਸ਼ਨਾਂ ਤੋਂ ਚਲਦੇ ਲਗਭਗ 12 ਨੰਬਰ 11 ਕੇਵੀ ਫੀਡਰ ਸ਼ਾਮਲ ਕੀਤੇ ਗਏ ਹਨ।

ਇਸ ਮੌਕੇ ‘ਤੇ ਇੰਜੀਨੀਅਰ ਬਾਲ ਕਿਸ਼ਨ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਵਲੋਂ ਬਿਜਲੀ ਮੰਤਰੀ ਜੀ ਦਾ ਸਵਾਗਤ ਕੀਤਾ ਗਿਆ ਅਤੇ ਪਾਵਰਕਾਮ ਦੇ ਨਵੀਨਤਾ ਇੰਚਾਰਜ ਇੰਜੀਨੀਅਰ ਪਰਉਪਕਾਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਇਸ ਉਪਲੱਬਧੀ ਲਈ ਵਧਾਈ ਦਿੱਤੀ।

Leave a Reply

Your email address will not be published. Required fields are marked *