ਬਿਜਲੀ ਬੋਰਡ ਨੇ ਸ਼ਹੀਦ ਭਗਤ ਸਿੰਘ ਦੇ ਪਾਰਕ ਦਾ ਕੱਟਿਆ ਕੁਨੈਕਸ਼ਨ, ਵਿਰੋਧੀਆਂ ਨੇ ਮਾਨ ਸਰਕਾਰ ‘ਤੇ ਕੀਤਾ ਹਮਲਾ  

 ਬਿਜਲੀ ਬੋਰਡ ਨੇ ਸ਼ਹੀਦ ਭਗਤ ਸਿੰਘ ਦੇ ਪਾਰਕ ਦਾ ਕੱਟਿਆ ਕੁਨੈਕਸ਼ਨ, ਵਿਰੋਧੀਆਂ ਨੇ ਮਾਨ ਸਰਕਾਰ ‘ਤੇ ਕੀਤਾ ਹਮਲਾ  

ਬਿਜਲੀ ਬੋਰਡ ਵੱਲੋਂ ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀ ਪਾਰਕ ਦਾ ਬਿਜਲੀ ਦਾ ਕੂਨੈਕਸ਼ਨ ਕੱਟ ਦਿੱਤਾ ਹੈ। ਕਰੀਬ 20 ਹਜ਼ਾਰ ਦਾ ਬਿੱਲ ਨਾ ਭਰਨ ਤੇ ਬਿਜਲੀ ਬੋਰਡ ਨੇ ਇਹ ਕਾਰਵਾਈ ਕੀਤੀ ਹੈ। ਪੰਜਾਬ ਭਾਜਪਾ ਦੇ ਮੁੱਖ ਬੁਲਾਰੇ ਅਨਿਲ ਸਰੀਨ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਦਾ ਦੋਹਰਾ ਚਰਿੱਤਰ ਸਾਹਮਣੇ ਆਇਆ ਹੈ।

Shaheed Bhagat Singh Park | Osaapa Shaheed Bhagat Singh Park

ਦੱਸ ਦਈਏ ਕਿ ਇਹ ਉਹੀ ਜਗ੍ਹਾ ਹੈ, ਜਿੱਥੇ ਭਗਵੰਤ ਮਾਨ ਨੇ 16 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਉਹਨਾਂ ਨੇ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਤੋਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ। ਸਹੁੰ ਚੁੱਕ ਸਮਾਗਮ ਮੌਕੇ ਪੂਰਾ ਖਟਕੜ ਕਲਾਂ ਬਸੰਤੀ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਸੀ।

Punjab CM Bhagwant Mann Slams Opposition, Says 'Rival Political Leaders  Chronic Liars' - Fresh Headline

ਖਟਕੜ ਕਲਾਂ ਵਿਖੇ ਸਹੁੰ ਚੁੱਕਣ ਤੋਂ ਪਹਿਲਾਂ ਭਗਵੰਤ ਮਾਨ ਵੱਲੋਂ ਟਵੀਟ ਕੀਤਾ ਗਿਆ ਸੀ ਕਿ ਸੂਰਜ ਦੀ ਸੁਨਹਿਰੀ ਕਿਰਨ ਇੱਕ ਨਵੀਂ ਸਵੇਰ ਲੈ ਕੇ ਆਈ ਹੈ। ਉਹਨਾਂ ਕਿਹਾ ਸੀ ਕਿ ਪੂਰਾ ਪੰਜਾਬ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਜੀ ਦੇ ਸੁਫ਼ਨਿਆਂ ਨੂੰ ਸਾਕਾਰ ਕਰਨ ਦੀ ਸਹੁੰ ਚੁੱਕੇਗਾ।

 

 

 

Leave a Reply

Your email address will not be published.