ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਲਾਇਆ ਧਰਨਾ, ਅੱਧੀ ਰਾਤ ਨੂੰ ਸੜਕਾਂ ’ਤੇ ਉਤਰੇ ਲੋਕ

ਪੰਜਾਬ ਵਿੱਚ ਬਿਜਲੀ ਦੀ ਸਮੱਸਿਆ ਹੋਣਾ ਆਮ ਗੱਲ ਹੋ ਗਈ ਹੈ। ਲੁਧਿਆਣਾ ਸ਼ਹਿਰ ਵਾਸੀਆਂ ਵਿੱਚ ਬਿਜਲੀ ਦੇ ਲਗਾਤਾਰ ਲੱਗ ਰਹੇ ਲੰਬੇ ਲੰਬੇ ਕੱਟਾਂ ਕਾਰਨ ਰੋਸ ਪਾਇਆ ਜਾ ਰਿਹਾ ਹੈ। ਬਿਜਲੀ ਦੇ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਬਿਜਲੀ ਬੋਰਡ ਦੇ ਦਫਤਰ ਸਾਹਮਣੇ ਰਾਤ ਦੇ ਸਮੇਂ ਧਰਨਾ ਪ੍ਰਦਰਸ਼ਨ ਕਰਕੇ ਸੜਕ ਜਾਮ ਕਰ ਦਿੱਤੀ ਜਦੋਂ ਧਰਨਾ ਦੇ ਰਹੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਓਹਨਾਂ ਦੱਸਿਆ ਕਿ ਲੋਕਾਂ ਨੂੰ ਇਹ ਸਮੱਸਿਆ ਦਾ ਸਾਹਮਣਾ ਪਿਛਲੇ ਕਈ ਦਿਨਾਂ ਤੋਂ ਕਰਨਾ ਪੈ ਰਿਹਾ ਹੈ।

ਜਦੋਂ ਉਹਨਾਂ ਵੱਲੋਂ ਬਿਜਲੀ ਸਮੱਸਿਆ ਦੀ ਸ਼ਿਕਾਇਤ ਕਰਨ ਲਈ ਅਧਿਕਾਰੀਆਂ ਨੂੰ ਫੋਨ ਕੀਤਾ ਗਿਆ ਤਾਂ ਅਧਿਕਾਰੀਆਂ ਵੱਲੋਂ ਓਹਨਾਂ ਦਾ ਫੋਨ ਨਹੀਂ ਚੁੱਕਿਆ ਗਿਆ, ਜਿਸ ਤੋਂ ਦੁੱਖੀ ਹੋ ਕੇ ਓਹਨਾਂ ਵੱਲੋ ਸੜਕ ਜਾਮ ਕਰ ਦਿੱਤੀ ਗਈ। ਉੱਧਰ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣੈ ਕਿ ਬਿਜਲੀ ਦੇ 2 ਫੀਡਰ ਓਵਰਲੋਡ ਨੇ, ਜਿਹਨਾਂ ਵਿੱਚੋਂ 1 ਫੀਡਰ ਦਾ ਲੋਡ ਘੱਟ ਕਰਨ ਲਈ ਵਿਭਾਗ ਵਲੋਂ ਕੰਮ ਸ਼ੁਰੂ ਕੀਤਾ ਜਾ ਰਿਹਾ ਅਤੇ ਦੂਜੇ ਫੀਡਰ ਦਾ ਲੋਡ ਘੱਟ ਕਰਨ ਲਈ ਸਰਕਾਰ ਨੂੰ ਉਹਨਾਂ ਵੱਲੋਂ ਪ੍ਰਪੋਸਲ ਭੇਜ ਦਿੱਤੀ ਗਈ ਹੈ ਜਿਸ ਦੇ ਮਨਜੂਰ ਹੋਣ ਤੋਂ ਬਾਅਦ ਲੋਕਾਂ ਦੀ ਸਮੱਸਿਆ ਨੂੰ ਹੱਲ ਕਰ ਦਿੱਤਾ ਜਾਵੇਗਾ।
ਦੱਸ ਦਈਏ ਕੀ ਪੰਜਾਬ ਸਰਕਾਰ ਵੱਲੋਂ ਸਰਕਾਰ ਦੇ ਵਿੱਤੀ ਬਜਟ ਵਿੱਚ 300 ਯੂਨਿਟ ਮੁਫ਼ਤ ਦੇਣ ਦੀ ਗੱਲ ਕਹੀ ਗਈ ਹੈ ਪਰ ਆਮ ਲੋਕਾਂ ਵੱਲੋਂ ਉਹਨਾਂ ਨੂੰ ਪੂਰੀ ਬਿਜਲੀ ਨਾ ਮਿਲਣ ਦੇ ਇਲਜ਼ਾਮ ਸਰਕਾਰ ਤੇ ਲਗਾਏ ਜਾ ਰਹੇ ਨੇ, ਹੁਣ ਦੇਖਣਾ ਹੋਵੇਗਾ ਕੀ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਕਦੋਂ ਤੱਕ ਦੂਰ ਕੀਤਾ ਜਾਂਦਾ ਹੈ।
