Business

ਬਿਜਲੀ ਖਪਤਕਾਰਾਂ ਲਈ ਵੱਡੀ ਖੁਸ਼ਖਬਰੀ, ਸਰਕਾਰ ਲੈ ਕੇ ਆ ਰਹੀ ਤੋਹਫ਼ਾ

ਬਿਜਲੀ ਖਪਤਕਾਰਾਂ ਨੂੰ ਲੈ ਕੇ ਸਰਕਾਰ ਵੱਡਾ ਫ਼ੈਸਲਾ ਲੈਣ ਜਾ ਰਹੀ ਹੈ। ਪਹਿਲੀ ਵਾਰ ਕੇਂਦਰ ਸਰਕਾਰ ਖਪਤਕਾਰਾਂ ਦੇ ਅਧਿਕਾਰਾਂ ਦੀ ਰਾਖੀ ਲਈ ਨਵਾਂ ਡਰਾਫਟ ਤਿਆਰ ਕਰਨ ਜਾ ਰਹੀ ਹੈ। ਦੋ ਮਹੀਨੇ ਪਹਿਲਾਂ ਖਪਤਕਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਕੇਂਦਰ ਸਰਕਾਰ ਨੇ ਦੇਸ਼ ਵਿੱਚ ਖਪਤਕਾਰ ਸੁਰੱਖਿਆ ਐਕਟ-2020 ਲਾਗੂ ਕੀਤਾ ਸੀ।

ਉੱਥੇ ਹੀ ਵਿਭਾਗ ਦਾ ਕਹਿਣਾ ਹੈ ਕਿ ਇਹ ਨਵਾਂ ਕਾਨੂੰਨ ਖਪਤਕਾਰਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤਾ ਜਾ ਰਿਹਾ ਹੈ। ਵਿਭਾਗ ਨੇ ਕਿਹਾ ਕਿ ਕੇਂਦਰੀ ਊਰਜਾ ਵਿਭਾਗ ਇਕ ਇਤਿਹਾਸਿਕ ਪ੍ਰੋ-ਖਪਤਕਾਰ ਮੂਵ ਡ੍ਰਾਫਟ ਇਲੈਕਟ੍ਰੀਸਿਟੀ ਨਿਯਮ, 2020 ਵਿੱਚ ਸੁਝਾਅ ਅਤੇ ਟਿੱਪਣੀਆਂ ਮੰਗਦਾ ਹੈ।

ਇਹ ਵੀ ਪੜ੍ਹੋ: ਬੀਬੀ ਜਗੀਰ ਕੌਰ ਨੇ ਸੁਖਬੀਰ ਬਾਦਲ ਦੀਆਂ ਤਰੀਫ਼ਾਂ ਦੇ ਬੰਨ੍ਹੇ ਪੁਲ

ਇਸ ਦਾ ਮਕਸਦ ਉਪਭੋਗਤਾਵਾਂ ਨੂੰ ਵਧੀਆ ਸੇਵਾਵਾਂ ਅਤੇ ਸਹੂਲਤਾਂ ਪ੍ਰਦਾਨ ਕਰਨਾ ਹੈ। ਬਿਜਲੀ ਵਿਭਾਗ ਨੇ ਖਰੜੇ ਵਿੱਚ ਕੁਨੈਕਸ਼ਨ ਜਾਰੀ ਕਰਨ ਦੀ ਆਖਰੀ ਤਰੀਕ ਪੱਕੀ ਕਰ ਦਿੱਤੀ ਹੈ। ਨਵਾਂ ਕੁਨੈਕਸ਼ਨ ਲੈਣ ਲਈ ਖਪਤਕਾਰਾਂ ਨੂੰ ਜ਼ਿਆਦਾ ਸਮਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ।

ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਇਕ-ਇਕ ਸਰੂਪ ਦਾ ਦੇਵੇ ਹਿਸਾਬ: ਧਿਆਨ ਸਿੰਘ ਮੰਡ

ਤੁਹਾਨੂੰ 10 ਕਿਲੋਵਾਟ ਤੱਕ ਦੇ ਲੋਡ ਲਈ ਸਿਰਫ ਦੋ ਦਸਤਾਵੇਜ਼ਾਂ ਦੀ ਜ਼ਰੂਰਤ ਹੋਵੇਗੀ। ਕੁਨੈਕਸ਼ਨ ਦੇਣ ਵਿੱਚ ਤੇਜ਼ੀ ਲਿਆਉਣ ਲਈ 150 ਕਿਲੋਵਾਟ ਤੱਕ ਲੋਡ ਲਈ ਕੋਈ ਡਿਮਾਂਡ ਚਾਰਜ ਨਹੀਂ ਹੈ। ਮੈਟਰੋ ਸ਼ਹਿਰਾਂ ਵਿਚ ਨਵਾਂ ਬਿਜਲੀ ਕੁਨੈਕਸ਼ਨ 7 ਦਿਨਾਂ ਵਿਚ ਮਿਲ ਜਾਵੇਗਾ।

ਇੱਕ ਨਵਾਂ ਬਿਜਲੀ ਕੁਨੈਕਸ਼ਨ ਹੋਰ ਨਗਰ ਪਾਲਿਕਾ ਖੇਤਰਾਂ ਵਿਚ 15 ਦਿਨਾਂ ਵਿਚ ਅਤੇ ਪੇਂਡੂ ਖੇਤਰਾਂ ਵਿਚ 30 ਦਿਨਾਂ ਵਿਚ  ਨਵਾਂ ਬਿਜਲੀ ਕੁਨੈਕਸ਼ਨ ਉਪਲਬਧ ਹੋਵੇਗਾ। ਇਸ ਨਵੇਂ ਖਰੜੇ ਵਿਚ ਹੁਣ ਸਾਰੇ ਨਾਗਰਿਕਾਂ ਨੂੰ ਬਿਜਲੀ ਦੇਣਾ ਅਤੇ ਖਪਤਕਾਰਾਂ ਦੀ ਸੰਤੁਸ਼ਟੀ ‘ਤੇ ਧਿਆਨ ਕੇਂਦਰਿਤ ਕਰਨਾ ਮਹੱਤਵਪੂਰਨ ਬਣ ਜਾਵੇਗਾ।

ਇਸਦੇ ਲਈ ਇਹਨਾਂ ਸੇਵਾਵਾਂ ਦੇ ਸਬੰਧ ਵਿਚ ਮੁੱਖ ਸੇਵਾਵਾਂ ਦੀ ਪਛਾਣ ਕਰਨਾ, ਘੱਟੋ-ਘੱਟ ਸੇਵਾ ਪੱਧਰ ਅਤੇ ਮਾਪਦੰਡ ਨਿਰਧਾਰਤ ਕਰਨ ਅਤੇ ਉਨ੍ਹਾਂ ਨੂੰ ਖਪਤਕਾਰਾਂ ਦੇ ਅਧਿਕਾਰਾਂ ਵਜੋਂ ਮਾਨਤਾ ਦੇਣਾ ਲਾਜ਼ਮੀ ਹੋਵੇਗਾ। ਖਰੜੇ ਮੁਤਾਬਕ ਐਸਈਆਰਸੀ ਪ੍ਰਤੀ ਸਾਲ ਪ੍ਰਤੀ ਉਪਭੋਗਤਾ ਲਈ ਆਊਟੇਜ ਦੀ ਔਸਤ ਸੰਖਿਆ ਅਤੇ ਮਿਆਦ ਤੈਅ ਕਰੇਗਾ।

ਭੁਗਤਾਨ ਕਰਨ ਲਈ ਨਕਦ, ਚੈੱਕ, ਡੈਬਿਟ ਕਾਰਡ, ਨੈੱਟ ਬੈਂਕਿੰਗ ਦੀ ਸਹੂਲਤ ਮਿਲੇਗੀ ਪਰ 1000 ਜਾਂ ਵਧ ਬਿੱਲਾਂ ਦਾ ਭੁਗਤਾਨ ਆਨਲਾਈਨ ਕੀਤਾ ਜਾਵੇਗਾ। ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਕਿਸੇ ਗਾਹਕ ਨੂੰ 60 ਦਿਨਾਂ ਦੀ ਦੇਰੀ ਨਾਲ ਬਿੱਲ ਮਿਲਦਾ ਹੈ ਤਾਂ ਉਸ ਨੂੰ ਬਿੱਲ ਵਿੱਚ 2-5 ਪ੍ਰਤੀਸ਼ਤ ਛੋਟ ਮਿਲੇਗੀ।

ਡਰਾਫਟ ਵਿਚ 24*7 ਟੌਲ-ਮੁਕਤ ਕਾਲ ਸੈਂਟਰ, ਵੈਬ-ਬੇਸਡ ਅਤੇ ਮੋਬਾਈਲ ਸੇਵਾਵਾਂ ਨਵੇਂ ਕੁਨੈਕਸ਼ਨਾਂ ਲਈ ਚਾਲੂ ਰਹਿਣਗੀਆਂ। ਇਸ ਵਿਚ ਗਾਹਕ ਐਸਐਮਐਸ, ਈਮੇਲ ਅਲਰਟਸ, ਕੁਨੈਕਸ਼ਨ ਬਾਰੇ ਆਨਲਾਈਨ ਸਟੇਟਸ ਟਰੈਕਿੰਗ, ਕੁਨੈਕਸ਼ਨ ਬਦਲਣ, ਨਾਮ ਅਤੇ ਵੇਰਵਿਆਂ ਵਿਚ ਤਬਦੀਲੀ, ਲੋਡ ਤਬਦੀਲੀ, ਮੀਟਰ ਬਦਲਣ, ਕੋਈ ਸਪਲਾਈ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਵਿਭਾਗ ਨੇ ਆਖਿਆ ਕਿ 30 ਸਤੰਬਰ 2020 ਤਕ ਖਪਤਕਾਰਾਂ ਦੇ ਸੁਝਾਅ ਲਏ ਜਾਣਗੇ। 9 ਸਤੰਬਰ 2020 ਨੂੰ ਖਰੜੇ ਦੇ ਨਿਯਮਾਂ ਬਾਰੇ ਵਿਭਾਗ ਦੀ ਵੈਬਸਾਈਟ ਤੇ ਲੋਕਾਂ ਦੇ ਸੁਝਾਅ ਮੰਗੇ ਗਏ ਹਨ।

Click to comment

Leave a Reply

Your email address will not be published.

Most Popular

To Top