News

ਬਿਕਰਮ ਮਜੀਠੀਆ ਨੇ ਚੋਣਾਂ ਲਈ ਭਰਿਆ ਨਾਮਜ਼ਦਗੀ ਪੱਤਰ, ਸਿੱਧੂ ਤੇ ਮਜੀਠੀਆ ਹੋਣਗੇ ਆਹਮੋ-ਸਾਹਮਣੇ

ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਮਜੀਠਾ ਹਲਕੇ ਤੋਂ ਚੋਣ ਲੜਨ ਲਈ ਆਪਣਾ ਨਾਮਜ਼ਦਗੀ ਪੱਤਰ ਐਸਡੀਐਮ ਦਫ਼ਤਰ ਦਾਖਲ ਕਰਵਾਇਆ ਹੈ। ਇਸ ਮੌਕੇ ਉਹਨਾਂ ਨਾਲ ਦਫ਼ਤਰ ਵਿੱਚ 2 ਵਿਅਕਤੀਆਂ ਨੂੰ ਜਾਣ ਦਿੱਤਾ ਗਿਆ।

ਦੱਸ ਦਈਏ ਕਿ ਮਜੀਠਾ ਹਲਕੇ ਤੋਂ ਬਾਅਦ ਮਜੀਠੀਆ ਅੰਮ੍ਰਿਤਸਰ ਈਸਟ ਹਲਕੇ ਚੋਂ ਚੋਣ ਲੜਨ ਲਈ ਆਪਣਾ ਨਾਜ਼ਦਗੀ ਪੱਤਰ ਭਰਨ ਲਈ ਜਾਣਗੇ। ਅੰਮ੍ਰਿਤਸਰ ਈਸਟ ਹਲਕੇ ਵਿੱਚ ਇਸ ਵਾਰ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਆਹਮੋ-ਸਾਹਮਣੇ ਹੋਣਗੇ। ਦੱਸ ਦਈਏ ਕਿ ਵਿਧਾਨ ਸਭਾ ਚੋਣਾਂ 2022 ਦੀਆਂ ਚੋਣਾਂ ਬਿਕਰਮ ਮਜੀਠੀਆ 2 ਹਲਕਿਆਂ ਤੋਂ ਲੜ ਰਹੇ ਹਨ।

ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੇ ਖਿਲਾਫ਼ ਵਿਰੋਧੀ ਧਿਰਾਂ ਵੱਲੋਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਮੈਂ ਹਮੇਸ਼ਾ ਲੋਕਾਂ ਦੇ ਭਲੇ ਲਈ ਕੰਮ ਕਰ ਰਿਹਾ ਹਾਂ ਅਤੇ ਅੱਗੇ ਵੀ ਇਸੇ ਤਰ੍ਹਾਂ ਕਰਦਾ ਰਹਾਂਗਾ।

ਮਜੀਠੀਆ ਨੇ ਕਾਂਗਰਸ ਪਾਰਟੀ ’ਤੇ ਤੰਜ ਕੱਸਦੇ ਹੋਏ ਕਿ ਕਿਹਾ ਕਿ ਕਾਂਗਰਸੀ ਪਾਰਟੀਆਂ ਨੇ ਮੇਰੇ ਨਾਲ ਇਹ ਸਭ ਕੁਝ ਤਾਂ ਕੀਤਾ ਤਾਂਕਿ ਮੈਂ ਨਾਮਜ਼ਦਗੀ ਪੱਤਰ ਨਾ ਭਰ ਸਕਾ ਅਤੇ ਚੋਣ ਨਾ ਲੜ ਸਕਾ।

ਮਜੀਠੀਆ ਨੇ ਕਿਹਾ ਕਿ ਬਿਨਾਂ ਕਿਸੇ ਨੋਟਿਸ ਦੇ ਮੇਰੇ ਘਰ ਰੇਡ ਮਾਰੀ ਗਈ, ਜਿਸ ਨਾਲ ਮੇਰੇ ਪਰਿਵਾਰ ਮੈਂਬਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।  ਨਵਜੋਤ ਸਿੱਧੂ ’ਤੇ ਹਮਲਾ ਕਰਦੇ ਹੋਏ ਮਜੀਠੀਆ ਨੇ ਕਿਹਾ ਕਿ ਇਹ ਬੰਦਾ ਪਰਿਵਾਰ ਦਾ ਨਹੀਂ ਹੋ ਸਕਿਆ, ਲੋਕਾਂ ਦਾ ਕਿਵੇਂ ਹੋ ਸਕਦਾ ਹੈ। 

Click to comment

Leave a Reply

Your email address will not be published.

Most Popular

To Top