News

ਬਿਕਰਮ ਮਜੀਠੀਆ ਨੂੰ ਹੋਇਆ ਕੋਰੋਨਾ ਵਾਇਰਸ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਉਨ੍ਹਾਂ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਉਨ੍ਹਾਂ ਕਿਹਾ ਕਿ ਜੋ ਵੀ ਪਿਛਲੇ ਦੋ ਦਿਨਾਂ ਤੋਂ ਮੇਰੇ ਸੰਪਰਕ ਵਿੱਚ ਆਏ ਹਨ, ਆਪਣੀ ਸਿਹਤ ਪ੍ਰਤੀ ਸੁਚੇਤ ਰਹਿਣ, ਖੁਦ ਨੂੰ ਕੁਆਰੰਟੀਨ ਕਰਨ ਤੇ ਆਪਣੇ ਆਪ ਦਾ ਟੈਸਟ ਕਰਵਾਉਣ।

ਦਸ ਦਈਏ ਕਿ ਸੂਬੇ ਵਿੱਚ 25 ਨਵੀਆਂ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 4396 ਹੋ ਗਈ ਹੈ। ਬੁੱਧਵਾਰ ਇਕ ਦਿਨ ਵਿੱਚ 644 ਨਵੇਂ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹਨ। ਸੂਬੇ ਵਿੱਚ ਕੁੱਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1,29,549 ਹੋ ਗਈ ਹੈ।

ਹੁਣ ਦਸੰਬਰ ਵਿੱਚ ਸਰਕਾਰੀ ਵਿਭਾਗਾਂ ਦੇ ਕਰਮਚਾਰੀ, ਖੇਡ ਕੋਚ ਵੀ ਚਲਾਨ ਕੱਟ ਸਕਣਗੇ। ਇਹਨਾਂ ਦੇ ਨਾਲ ਪੁਲਿਸ ਟੀਮ ਵੀ ਮੌਜੂਦ ਰਹੇਗੀ। ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਤੋਂ ਬਾਅਦ ਨਵੀਂ ਵਿਵਸਥਾ ਲਾਗੂ ਕੀਤੀ ਜਾਵੇਗੀ।

ਸੋਸ਼ਲ ਡਿਸਟੈਂਸ ਦੀ ਪਾਲਣਾ ਨਾ ਕਰਨ, ਮਾਸਕ ਨਾ ਪਹਿਨਣ, ਜਨਤਕ ਸਥਾਨਾਂ ਤੇ ਥੁੱਕਣ ਆਦਿ ਦੇ ਚਲਾਨ ਕੱਟਣ ਦਾ ਅਧਿਕਾਰ ਸੁਪਰਟੈਂਡੈਂਟ, ਕਲਰਕ, ਖੇਡ ਕੋਚਾਂ ਸਮੇਤ ਕਈ ਕਰਮਚਾਰੀਆਂ ਨੂੰ ਦਿੱਤਾ ਗਿਆ ਹੈ। ਇਸ ਸਬੰਧੀ ਸਿਹਤ ਤੇ ਸਥਾਨਕ ਵਿਭਾਗ ਦੀ ਬੈਠਕ ਹੋ ਚੁੱਕੀ ਹੈ। ਹੁਣ ਦਰਜਾ-2 ਅਧਿਕਾਰੀ ਵੀ ਕੋਰੋਨਾ ਪ੍ਰੋਟੋਕੋਲ ਦਾ ਪਾਲਣ ਨਾ ਕਰਨ ਵਾਲਿਆਂ ਦੇ ਚਲਾਨ ਕੱਟ ਸਕਣਗੇ।

Click to comment

Leave a Reply

Your email address will not be published.

Most Popular

To Top