ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦੀ ਹੋਈ ਮੌਤ
By
Posted on

ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦੀ ਮੌਤ ਹੋ ਗਈ ਹੈ। ਦਿਲੀਪ ਕੁਮਾਰ 98 ਸਾਲਾਂ ਦਾ ਸੀ ਅਤੇ ਉਨ੍ਹਾਂ ਅੱਜ ਸਵੇਰੇ 7.30 ਵਜੇ ਆਖਰੀ ਸਾਹ ਲਏ। ਦਿਲੀਪ ਕੁਮਾਰ ਨੂੰ ਇੱਕ ਵਾਰ ਫਿਰ 29 ਜੂਨ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਦਿਲੀਪ ਕੁਮਾਰ ਦੇ ਪਰਿਵਾਰਕ ਦੋਸਤ ਫੈਜ਼ਲ ਫਾਰੂਕੀ ਨੇ ਅੱਜ ਟਵਿੱਟਰ ‘ਤੇ ਅਦਾਕਾਰ ਦੀ ਮੌਤ ਦੀ ਜਾਣਕਾਰੀ ਦਿੱਤੀ। ਉਸ ਨੇ ਲਿਖਿਆ, “ਇਹ ਭਾਰੀ ਦਿਲ ਨਾਲ ਕਹਿਣਾ ਪਏਗਾ ਕਿ ਦਿਲੀਪ ਸਾਬ ਸਾਡੇ ਨਾਲ ਨਹੀਂ ਹਨ। ਇਹ ਖ਼ਬਰ ਮਿਲਦਿਆਂ ਹੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਹੈ। ਸਾਰੇ ਸਿਤਾਰੇ ਉਨ੍ਹਾਂ ਦੀ ਮੌਤ ‘ਤੇ ਸੋਗ ਜ਼ਾਹਰ ਕਰ ਰਹੇ ਹਨ।
