ਸਾਲ 2020 ਸਿਨੇਮਾ ਜਗਤ ਲਈ ਚੰਗੀਆਂ ਖ਼ਬਰਾਂ ਬਹੁਤ ਹੀ ਘੱਟ ਲੈ ਕੇ ਆਇਆ ਹੈ। ਇਸ ਸਾਲ ਕਈ ਸਿਤਾਰਿਆਂ ਨੇ ਦੁਨੀਆ ਨੂੰ ਅਲਵਿਦਾ ਆਖਿਆ ਹੈ। ਕਿਸੇ ਦੀ ਜ਼ਿੰਦਗੀ ਨੂੰ ਬੀਮਾਰੀ ਨੇ ਖੋਹ ਲਿਆ ਤੇ ਕਿਸੇ ਨੇ ਆਪ ਖ਼ੁਦਕੁਸ਼ੀ ਕਰ ਲਈ। 9 ਸਤੰਬਰ ਨੂੰ ਉਸ ਸਮੇਂ ਤੇਲੁਗੂ ਟੀ. ਵੀ. ਇੰਡਸਟਰੀ ‘ਚ ਸੋ-ਗ ਦੀ ਲਹਿਰ ਦੌੜ ਪਈ, ਜਦੋਂ ਅਚਾਨਕ ਅਦਾਕਾਰਾ ਸ਼੍ਰਾਵਣੀ ਦੀ ਖ਼ੁਦਕੁਸ਼ੀਦੀ ਖ਼ਬਰ ਸਾਹਮਣੇ ਆਈ।
ਇਸ ਤੋਂ ਬਾਅਦ ਉਸ ਦੇ ਪ੍ਰਸ਼ੰਸਕ ਤੇ ਸਹਿਯੋਗੀ ਸਿਤਾਰੇ ਦੁੱਖ ‘ਚ ਡੁੱਬ ਗਏ। ਦੱਸ ਦਈਏ ਕਿ ਇੱਕ ਦਿਨ ਪਹਿਲਾਂ ਯਾਨੀ ਕਿ 8 ਸਤੰਬਰ ਨੂੰ ਦੱਖਣ ਭਾਰਤੀ ਸਿਨੇਮਾ ਦੇ ਅਦਾਕਾਰ ਜੈਪ੍ਰਕਾਸ਼ ਰੈੱਡੀ ਦਾ ਵੀ ਦਿਹਾਂਤ ਹੋਇਆ ਹੈ।
