News

ਬਾਰਿਸ਼ ਕਾਰਨ ਘਟਿਆ ਪਾਰਾ, ਆਉਣ ਵਾਲੇ ਦਿਨਾਂ ’ਚ ਅਜਿਹਾ ਰਹੇਗਾ ਮੌਸਮ

ਜਿਵੇਂ ਜਿਵੇਂ ਕਿਸਾਨ ਦਿੱਲੀ ਵੱਲ ਵਧ ਰਹੇ ਹਨ ਉਹਨਾਂ ਦਾ ਪਾਰਾ ਹੋ ਰਿਹਾ ਹੈ ਤੇ ਪਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਬਾਰਿਸ਼ ਹੋਣ ਕਾਰਨ ਤਾਪਮਾਨ ਵਿੱਚ ਗਿਰਾਵਟ ਆਈ ਹੈ। ਇਸ ਤਹਿਤ ਚੰਡੀਗੜ੍ਹ ਦਾ ਤਾਪਮਾਨ ਪੰਜਾਬ, ਦਿੱਲੀ ਤੇ ਜੰਮੂ ਦੇ ਮੁਕਾਬਲੇ ਕਾਫੀ ਘੱਟ ਦਰਜ ਕੀਤਾ ਗਿਆ।

ਮੌਸਮ ਵਿਭਾਗ ਦੇ ਨਿਰਦੇਸ਼ਕ ਸੁਰੇਂਦਰ ਪਾਲ ਸ਼ਰਮਾ ਨੇ ਦੱਸਿਆ ਕਿ ਅਜੇ ਆਉਣ ਵਾਲੇ ਦੋ ਦਿਨ ਬਾਅਦ ਫਿਰ ਤੋਂ ਬੱਦਲ ਛਾਅ ਸਕਦੇ ਹਨ। ਇਸ ਨਾਲ ਠੰਡ ਹੋਰ ਵਧੇਗੀ। ਪੰਜਾਬ ‘ਚ ਮੌਸਮ ਸਾਫ ਰਹਿਣ ਦੀ ਸੰਭਵਨਾ ਹੈ। ਓਧਰ ਦੋ-ਤਿੰਨ ਦਿਨ ਬਾਅਦ ਨਿੱਕਲੀ ਕੜਕਵੀਂ ਧੁੱਪ ਦਾ ਵੀ ਲੋਕਾਂ ਨੇ ਖੂਬ ਨਜ਼ਾਰਾਂ ਲਿਆ।

ਸੁਖਨਾ ਲੇਕ ਤੇ ਵੀ ਲੋਕ ਟਹਿਲਦੇ ਨਜ਼ਰ ਆਏ। ਹਾਲਾਂਕਿ ਸ਼ਾਮ ਦੇ ਵੇਲੇ ਠੰਡ ਇਕਦਮ ਵਧ ਗਈ। ਮੰਨਿਆ ਜਾ ਰਿਹਾ ਕਿ ਇਸ ਵਾਰ ਠੰਡ ਦੇ ਰਿਕਰਾਡ ਟੁੱਟਣਗੇ ਤੇ ਪਿਛਲੇ ਸਾਲਾਂ ਦੇ ਮੁਕਾਬਲੇ ਜ਼ਿਆਦਾ ਠੰਡ ਪਵੇਗੀ। ਦਸ ਦਈਏ ਮੀਂਹ ਪੈਣ ਕਾਰਨ ਬਹੁਤ ਸਾਰੇ ਸੂਬਿਆਂ ਵਿੱਚ ਠੰਡ ਘੱਟ ਗਈ ਹੈ।  

Click to comment

Leave a Reply

Your email address will not be published. Required fields are marked *

Most Popular

To Top