Punjab

ਬਾਬੇ ਨਾਨਕ ਦੇ ਮੋਦੀਖਾਨੇ ’ਤੇ ਲਾਈ ਪੀਐਮ ਮੋਦੀ ਦੀ ਤਸਵੀਰ, ਹੁਣ ਮੰਗੀ ਮੁਆਫ਼ੀ

ਕੇਂਦਰ ਸਰਕਾਰ ਵੱਲੋਂ ਤਿੰਨ ਆਰਡੀਨੈਂਸ ਬਿੱਲ ਪਾਸ ਕੀਤੇ ਜਾਣ ਤੋਂ ਬਾਅਦ ਕਿਸਾਨਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਅਜੇ ਇਹ ਵਿਵਾਦ ਪੰਜਾਬ ਵਿੱਚੋਂ ਖ਼ਤਮ ਨਹੀਂ ਹੋਇਆ ਕਿ ਇੱਕ ਨਵਾਂ ਵਿਵਾਦ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿਸ ਵਿੱਚ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਮੋਦੀਖਾਨਾ ਖੋਲ੍ਹਿਆ ਗਿਆ।

ਇਸ ਬਾਬੇ ਨਾਨਕ ਦੇ ਮੋਦੀਖਾਨੇ ਦੀ ਤੁਲਨਾ ਨਰਿੰਦਰ ਮੋਦੀ ਨਾ ਕਰ ਕੇ ਮੋਦੀ ਦੀ ਫੋਟੋ ਸਟੋਰ ਦੇ ਬਾਹਰ ਲਗਾਈ ਗਈ ਜਿਸ ਤੋਂ ਬਾਅਦ ਸਿੱਖ ਸੰਗਤਾਂ ਵੱਲੋਂ ਇਸ ਦਾ ਕਾਫੀ ਵਿਰੋਧ ਕੀਤਾ ਗਿਆ ਤੇ ਅੱਜ ਜਥਾ ਸਿਰਲੱਥ ਖਾਲਸਾ ਤੋਂ ਪਰਮਜੀਤ ਸਿੰਘ ਅਕਾਲੀ ਆਪਣੇ ਕਾਫਲੇ ਦੇ ਨਾਲ ਉਸ ਦੁਕਾਨ ਤੇ ਪਹੁੰਚੇ।

28 ਸਤੰਬਰ ਨੂੰ ਹਰਸਿਮਰਤ ਕੌਰ ਬਾਦਲ ਬੈਠਕ ਦੌਰਾਨ ਵਰਕਰਾਂ ਨੂੰ ਕਰਨਗੇ ਸੰਬੋਧਨ

ਇਸ ਤੋਂ ਬਾਅਦ ਦੁਕਾਨ ਮਾਲਕ ਨੇ ਦੋਵੇਂ ਹੱਥ ਜੋੜ ਕੇ ਸਿੱਖ ਸੰਗਤਾਂ ਕੋਲੋਂ ਮੁਆਫੀ ਮੰਗੀ। ਉੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਦੇ ਜ਼ਰੀਏ ਪਤਾ ਚੱਲਿਆ ਸੀ ਕਿ ਕਿਸੇ ਨੇ ਮੋਦੀ ਦੀ ਫੋਟੋ ਲਗਾ ਕੇ ਥੱਲੇ ਮੋਦੀਖਾਨਾ ਲਿਖ ਕੇ ਦੁਕਾਨ ਦੇ ਬਾਹਰ ਫਲੈਕਸ ਬੋਰਡ ਲਗਾਏ ਹਨ ਜਿਸ ਦਾ ਸਖ਼ਤ ਵਿਰੋਧ ਕੀਤਾ ਗਿਆ। ਹੁਣ ਦੁਕਾਨਦਾਰ ਵੱਲੋਂ ਦੋਵੇਂ ਹੱਥ ਜੋੜ ਕੇ ਮਾਫੀ ਮੰਗ ਲਈ ਗਈ ਹੈ।

Click to comment

Leave a Reply

Your email address will not be published. Required fields are marked *

Most Popular

To Top