News

ਬਾਬਾ ਰਾਮਦੇਵ ਦੀ ਵੀਡੀਓ ’ਤੇ ਛਿੜਿਆ ਵਿਵਾਦ, ਆਈਐਮਏ ਨੇ ਮੁਕੱਦਮਾ ਦਰਜ ਕਰਨ ਦੀ ਕੀਤੀ ਮੰਗ

ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਤੋਂ ਬਾਅਦ  ਬਾਬਾ ਰਾਮਦੇਵ ਦੇ ਖਿਲਾਫ਼ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ ਹੈ। ਵੀਡੀਓ ਵਿੱਚ ਬਾਬਾ ਰਾਮਦੇਵ ਕਥਿਤ ਤੌਰ ’ਤੇ ਐਲੋਪੈਥੀ ਟਰੀਟਮੈਂਟ ਮੈਥਡ ਖਿਲਾਫ਼ ਬੋਲਦੇ ਹੋਏ ਨਜ਼ਰ ਆ ਰਹੇ ਹਨ।

Image
Image

ਜਿਸ ਤੋਂ ਬਾਅਦ ਸੰਸਥਾ ਨੇ ਇਕ ਪ੍ਰੈਸ ਰਿਲੀਜ਼ ਜਾਰੀ ਕਰ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦਸ ਦਈਏ ਕਿ ਕੋਰੋਨਾ ਵਾਇਰਸ ਕਾਲ ਵਿੱਚ ਬਾਬਾ ਰਾਮਦੇਵ ਖਿਲਾਫ਼ ਫੈਡਰੇਸ਼ਨ ਆਫ ਰੈਸਿਡੈਂਟ ਡਾਕਟਰ  ਐਸੋਸੀਏਸ਼ਨ ਨੇ ਵੀ ਕੋਵਿਡ-19 ਦੇ ਇਲਾਜ ਸਬੰਧੀ ਕਥਿਤ ਟਿੱਪਣੀ ਨੂੰ ਲੈ ਕੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।

ਆਈਐਮਏ ਨੇ ਅਪਣੇ ਪ੍ਰੈਸ ਰਿਲੀਜ਼ ਵਿੱਚ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੂੰ ਅਪੀਲ ਕੀਤੀ ਹੈ ਕਿ ਉਹ ਵੀਡੀਓ ਵਿੱਚ ਲਾਏ ਗਏ ਇਲਜ਼ਾਮਾਂ ਨੂੰ ਸਵੀਕਾਰ ਕਰ ਦੇਸ਼ ਦੇ ਆਧੁਨਿਕ ਮੈਡੀਕਲ ਸਹੂਲਤਾਂ ਨੂੰ ਭੰਗ ਕਰਨ ਜਾਂ ਫਿਰ ਬਾਬਾ ਰਾਮਦੇਵ ਖਿਲਾਫ਼ ਮਹਾਂਮਾਰੀ ਰੋਗ ਐਕਟ ਤਹਿਤ ਮਾਮਲਾ ਦਰਜ ਕਰ ਕਾਰਵਾਈ ਕਰਨ।

ਇਸ ਬਿਆਨ ਵਿੱਚ ਆਈਐਮਏ ਨੇ ਰਾਮਦੇਵ ਦੇ ਖਿਲਾਫ਼ ਕਾਰਵਾਈ ਨਾ ਕੀਤੇ ਜਾਣ ’ਤੇ ਕਾਨੂੰਨੀ ਕਾਰਵਾਈ ਕਰਨ ਦੀ ਧਮਕੀ ਦਿੱਤੀ ਹੈ। ਦਸ ਦਈਏ ਕਿ ਵਾਇਰਲ ਵੀਡੀਓ ਵਿੱਚ ਕਥਿਤ ਤੌਰ ’ਤੇ ਬਾਬਾ ਰਾਮਦੇਵ ਨੇ ਕਿਹਾ ਸੀ ਕਿ, “ਮਾਡਰਨ ਐਲੋਪੈਥੀ ਇਕ ਅਜਿਹੀ ਸਟੁਪਿਡ ਅਤੇ ਦੀਵਾਲੀਆ ਸਾਇੰਸ ਹੈ।”

ਆਈਐਮਏ ਨੇ ਇਹ ਵੀ ਕਿਹਾ ਕਿ, ‘ਰਾਮਦੇਵ ਇਕ  ਯੋਗਗੁਰੂ ਹੋਣ ਤੋਂ ਇਲਾਵਾ ਇਕ ਫਾਰਮਾਸਿਊਟਿਕਲ ਯੂਨਿਟ ਦੇ ਕਾਰਪੋਰੇਟ ਦਿਗਜ਼ ਹਨ। ਉਹ ਜਨਤਾ ਨੂੰ ਗੁੰਮਰਾਹ ਕਰਨ ਲਈ ਅਪਣੀ ਕੰਪਨੀ ਉਤਪਾਦਾਂ ਬਾਰੇ ਕਈ ਵਾਰ ਝੂਠ ਬੋਲਦੇ ਦੇਖੇ ਗਏ ਹਨ।’

Click to comment

Leave a Reply

Your email address will not be published.

Most Popular

To Top