News

ਬਾਬਾ ਰਾਮਦੇਵ ਖਿਲਾਫ਼ ਡਾਕਟਰਾਂ ਦਾ ਵੱਡਾ ਐਕਸ਼ਨ, ਕੀਤੀ ਗ੍ਰਿਫ਼ਤਾਰੀ ਦੀ ਮੰਗ

ਪਿਛਲੇ ਦਿਨੀਂ ਬਾਬਾ ਰਾਮਦੇਵ ਵੱਲੋਂ ਐਲੋਪੈਥੀ ਨੂੰ ਲੈ ਕੇ ਟਿੱਪਣੀ ਕੀਤੀ ਗਈ ਸੀ। ਇਸ ਟਿੱਪਣੀ ਦੇ ਵਿਰੋਧ ਵਿੱਚ ਦੇਸ਼ ਭਰ ਦੇ ਡਾਕਟਰ ਅੱਜ ‘ਕਾਲਾ ਦਿਵਸ’ ਮਨਾ ਰਹੇ ਹਨ। ਉਹਨਾਂ ਨੇ ਆਧੁਨਿਕ ਦਵਾਈ ਨੂੰ ਬੇਕਾਰ ਕਿਹਾ ਸੀ। ਡਾਕਟਰਾਂ ਅਤੇ ਮੈਡੀਕਲ ਐਸੋਸੀਏਸ਼ਨਾਂ ਨੇ ਰਾਮਦੇਵ ਦੀ ਕਥਿਤ ਸੰਵੇਦਨਸ਼ੀਲ ਤੇ ਅਪਮਾਨਜਨਕ ਟਿੱਪਣੀਆਂ ਲਈ ਬਿਨਾਂ ਸ਼ਰਤ ਖੁੱਲ੍ਹੇ ਤੌਰ ਤੇ ਜਨਤਕ ਮੁਆਫ਼ੀ ਦੀ ਮੰਗ ਕੀਤੀ ਹੈ।

Police arrest woman for extortion in name of police - Kashmir Reporter -  Latest breaking news from Kashmir, Jammu, feature stories, videos,  information & indepth analysis on Kashmir, politics, cricket and more.

ਰਾਮਦੇਵ ਨੇ ਕਥਿਤ ਤੌਰ ਤੇ ਕਿਹਾ ਸੀ ਕਿ ਕੋਰੋਨਾ ਵਾਇਰਸ ਨਾਲੋਂ ਵੱਧ ਆਧੁਨਿਕ ਦਵਾਈ ਕਾਰਨ ਲੋਕਾਂ ਦੀ ਮੌਤ ਕੋਵਿਡ ਨਾਲ ਹੋਈ ਹੈ। ਰਾਮਦੇਵ ਵੱਲੋਂ ਕੋਰੋਨਾ ਵਾਇਰਸ ਪੀੜਤਾਂ ਦੇ ਇਲਾਜ ਲਈ ਵਰਤੀ ਜਾਣ ਵਾਲੀ ਦਵਾਈ ਤੇ ਸਵਾਲ ਖੜ੍ਹੇ ਕੀਤੇ ਜਾਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਰਾਮਦੇਵ ਨੇ ਕਿਹਾ ਸੀ ਕਿ, “ਕੋਵਿਡ-19 ਦੇ ਇਲਾਜ ਵਿੱਚ ਐਲੋਪੈਥੀ ਦਵਾਈਆਂ ਦੀ ਵਰਤੋਂ ਕਾਰਨ ਲੱਖਾਂ ਲੋਕਾਂ ਦੀ ਮੌਤ ਹੋ ਗਈ ਹੈ।”

ਰਾਮਦੇਵ ਦੀਆਂ ਟਿੱਪਣੀਆਂ ਦਾ ਸਖ਼ਤ ਵਿਰੋਧ ਕੀਤਾ ਗਿਆ ਜਿਸ ਤੋਂ ਬਾਅਦ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਉਹਨਾਂ ਨੂੰ ਬਹੁਤ ਮੰਦਭਾਗਾ ਬਿਆਨ ਵਾਪਸ ਲੈਣ ਲਈ ਕਿਹਾ ਹੈ। ਰਾਮਦੇਵ ਨੂੰ ਆਪਣਾ ਬਿਆਨ ਵਾਪਸ ਲੈਣ ਲਈ ਮਜ਼ਬੂਰ ਕੀਤਾ ਗਿਆ। ਅਗਲੇ ਦਿਨ ਉਸ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ 25 ਪ੍ਰਸ਼ਨ ਪੁੱਛੇ।

ਉਸ ਨੇ ਪੁੱਛਿਆ ਕਿ ਕੀ ਐਲੋਪੈਥੀ ਰੋਗਾਂ ਤੋਂ ਪੱਕਾ ਰਾਹਤ ਦਿੰਦੀ ਹੈ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਡਾਕਟਰਾਂ ਤੋਂ ਮੰਗ ਪੱਤਰ ਮਿਲਿਆ ਹੈ। ਡਿਪਟੀ ਕਮਿਸ਼ਨਰ (ਜ਼ੋਨ -1) ਰਵਿੰਦਰ ਪਟੇਲ ਨੇ ਕਿਹਾ, “ਉਨ੍ਹਾਂ ਨੇ ਜਿਹੜਾ ਮੁੱਦਾ ਚੁੱਕਿਆ ਹੈ, ਉਹ ਸਾਡੇ ਅਧਿਕਾਰ ਖੇਤਰ ਤੋਂ ਬਾਹਰ ਹੈ।” ਉਨ੍ਹਾਂ ਕਿਹਾ ਕਿ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ।

ਇੰਡੀਅਨ ਮੈਡੀਕਲ ਐਸੋਸੀਏਸ਼ਨ ਤੇ ਅਹਿਮਦਾਬਾਦ ਮੈਡੀਕਲ ਐਸੋਸੀਏਸ਼ਨ ਦੀ ਗੁਜਰਾਤ ਇਕਾਈ ਦੇ ਸੀਨੀਅਰ ਡਾਕਟਰਾਂ ਤੇ ਅਹੁਦੇਦਾਰਾਂ ਨੇ ਨਵਰੰਗਪੁਰਾ ਪੁਲਿਸ ਨੂੰ ਵੱਖ-ਵੱਖ ਦਰਖਾਸਤਾਂ ਦਿੱਤੀਆਂ ਤੇ ਰਾਮਦੇਵ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਐਲੋਪੈਥੀ ਤੇ ਟੀਕਿਆਂ ਵਿਰੁਧ ਟਿੱਪਣੀਆਂ ਕਰਦਿਆਂ ਰਾਮਦੇਵ ਵਿਵਾਦਾਂ ਵਿੱਚ ਘਿਰ ਗਏ ਹਨ। ਦੋਵਾਂ ਸੰਗਠਨਾਂ ਨੇ ਪੁਲਿਸ ਨੂੰ ਅਪੀਲ ਕੀਤੀ ਕਿ ਉਹ ਮਹਾਂਮਾਰੀ ਬਿਮਾਰੀ ਐਕਟ ਤੇ ਆਪਦਾ ਪ੍ਰਬੰਧਨ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਰਾਮਦੇਵ ਖਿਲਾਫ਼ ਐਫਆਈਆਰ ਦਰਜ ਕੀਤੀ ਜਾਵੇ।

Click to comment

Leave a Reply

Your email address will not be published.

Most Popular

To Top