News

ਬਾਦਲ ਤੋਂ ਪੁੱਛਗਿੱਛ ਸਮੇਂ SIT ਨੇ ਲਿਆਂਦੇ ਦੋ ਨਕਲੀ ਡੀਐਸਪੀ, ਅਕਾਲੀ ਦਲ ਨੇ ਲਾਇਆ ਇਲਜ਼ਾਮ

ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਨਵੀਂ ਬਣਾਈ ਗਈ ਸਿੱਟ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਇਹ ਸਿੱਟ ਹੁਣ ਨਵੇਂ ਵਿਵਾਦਾਂ ਵਿੱਚ ਘਿਰ ਗਈ ਹੈ। ਸਿੱਟ ਨਾਲ ਦੋ ਅਜਿਹੇ ਪੁਲਿਸ ਅਧਿਕਾਰੀ ਵੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕਰਨ ਆਏ ਸਨ ਜਿਹਨਾਂ ਨੂੰ ਅਕਾਲੀ ਦਲ ਨੇ ਨਕਲੀ ਅਫ਼ਸਰ ਕਰਾਰ ਦਿੱਤਾ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਇਹ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਹੋਈ ਹੈ।

ਅਕਾਲੀ ਦਲ ਨੇ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਕਰ ਕੇ ਇਹ ਇਲਜ਼ਾਮ ਲਾਏ ਹਨ। ਸੀਨੀਅਰ ਲੀਡਰ ਬਿਕਰਮ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਚੰਡੀਗੜ੍ਹ ਪੁਲਿਸ ਨੂੰ ਐਸਆਈਟੀ ਤੇ ਫਰਜ਼ੀ ਪੁਲਿਸ ਅਧਿਕਾਰੀਆਂ ਖਿਲਾਫ਼ ਐਫਆਈਆਰ ਦਰਜ ਕਰਨ ਲਈ ਸ਼ਿਕਾਇਤ ਦੇਵੇਗਾ। ਉਹਨਾਂ ਅੱਗੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਪੁੱਛਗਿੱਛ ਵਿੱਚ 22 ਜੂਨ ਨੂੰ ਸੇਵਾ ਮੁਕਤ ਕਾਨੂੰਨ ਅਧਿਕਾਰੀ ਵਿਜੇ ਸਿੰਗਲਾ ਤੇ ਵਿਜੀਲੈਂਸ ਦੇ ਡਿਪਟੀ ਡਾਇਰੈਕਟਰ ਜਤਿੰਦਰਬੀਰ ਨੂੰ ਇਹ ਸਿੱਟ ਦਾ ਡੀਐਸਪੀ ਬਣਾ ਕੇ ਲਿਆਈ ਸੀ ਤੇ ਅਸੀਂ ਨਕਲੀ ਸਿੰਗਲਾ ਨੂੰ ਅੰਦਰ ਪਛਾਣ ਲਿਆ।

ਇਸ ਤੋਂ ਬਾਅਦ ਉਹਨਾਂ ਨੇ ਤਸਵੀਰਾਂ ਲੈ ਲਈਆਂ। ਅਕਾਲੀ ਦਲ ਨੇ ਇਲਜ਼ਾਮ ਲਾਇਆ ਕਿ ਸਿੱਟ ਨੇ ਉਸ ਦੇ ਉੱਚ ਆਗੂਆਂ ਨਾਲ ਝੂਠ ਬੋਲਿਆ ਕਿ ਉਹ ਦੋਵੇਂ ਡੀਐਸਪੀ ਹਨ। ਸਿੱਟ ਨੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਕਿਉਂ ਕਿ ਹਾਈਕੋਰਟ ਨੇ ਕਿਹਾ ਸੀ ਕਿ ਸਿਰਫ ਤਿੰਨ ਆਈਪੀਐਸ ਅਧਿਕਾਰੀਆਂ ਦੀ ਸਿੱਟ ਇਸ ਕੇਸ ਦੀ ਫ਼ਾਈਨਲ ਜਾਂਚ ਰਿਪੋਰਟ ਤੋਂ ਪਹਿਲਾਂ ਹੋਰ ਕਿਸੇ ਨਾਲ ਇਸ ਜਾਂਚ ਬਾਰੇ ਸਿੱਧੇ ਜਾਂ ਅਸਿੱਧੇ ਤੌਰ ਤੇ ਜਾਣਕਾਰੀ ਸ਼ੇਅਰ ਨਹੀਂ ਕਰੇਗੀ।

ਅਕਾਲੀ ਦਲ ਨੇ ਇਹ ਦਸਤਾਵੇਜ਼ ਪੇਸ਼ ਕੀਤੇ ਕਿ ਉਹੀ ਕਾਨੂੰਨੀ ਅਧਿਕਾਰੀ ਵਿਜੈ ਸਿੰਗਲਾ ਅਪਣੀ ਨੌਕਰੀ ਦੌਰਾਨ 1500 ਕਰੋੜ ਦੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਬਚਾਉਣ ਲਈ ਲੁਧਿਆਣਾ ਦੀ ਸੈਸ਼ਨ ਕੋਰਟ ਵਿੱਚ ਪੇਸ਼ ਹੋਇਆ ਕਰਦਾ ਸੀ ਤੇ ਕੇਸ ਰੱਦ ਵੀ ਹੋ ਗਿਆ ਸੀ। ਉਹਨਾਂ ਕਿਹਾ ਕਿ ਇਸ ਲਾਅ ਅਫ਼ਸਰ ਨੂੰ ਪੰਜਾਬ ਸਰਕਾਰ ਨੇ ਸਿੱਟ ਨਾਲ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਸਮੇਂ ਪਲਾਂਟ ਕੀਤਾ ਗਿਆ।

ਇਸ ਕੇਸ ਰਾਹੀਂ ਕਾਂਗਰਸ ਹੁਣ ਪੰਜਾਬ ਵਿੱਚ ਡਿੱਗਦੀ ਕੈਪਟਨ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਕਾਲੀ ਦਲ ਐਸਆਈਟੀ ਦੇ ਤਿੰਨ ਅਧਿਕਾਰੀਆਂ ਤੇ ਜਾਅਲੀ ਡੀਐਸਪੀ ਵਜੋਂ ਆਏ ਰਿਟਾਇਰਡ ਲਾਅ ਅਫ਼ਸਰ ਤੇ ਡਿਪਟੀ ਡਾਇਰੈਕਟਰ ਖਿਲਾਫ਼ ਐਫਆਈਆਰ ਦਰਜ ਕਰਨ ਲਈ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਕਰੇਗਾ। ਰਾਹੁਲ ਗਾਂਧੀ ਤੇ ਉਹਨਾਂ ਦੀ ਪੰਜਾਬ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ, ਵਿਜੀਲੈਂਸ ਚੀਫ਼ ਬੀਕੇ ਉੱਪਲ, ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਾਹਲ ਵਿਰੁੱਧ 120ਬੀ ਤਹਿਤ ਕਾਰਵਾਈ ਕਰਨ ਲਈ ਚੰਡੀਗੜ੍ਹ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾਵੇਗੀ।

Click to comment

Leave a Reply

Your email address will not be published.

Most Popular

To Top