News

ਬਾਦਲਾਂ ਦੇ ਘਰੋਂ ਦੋ ਹੋਰ ਨੂੰ ਹੋਇਆ ਕੋਰੋਨਾ

ਸੁਖਬੀਰ ਸਿੰਘ ਬਾਦਲ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਸੀ। ਇਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹੁਣ ਉਹਨਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਉਹਨਾਂ ਦੇ ਜੱਦੀ ਪਿੰਡ ਬਾਦਲ ਵਿੱਚ ਘਰ ਦੇ ਰਸੋਈਏ ਰਵੀ ਅਤੇ ਰਸੋਈਏ ਦੀ ਮਾਤਾ ਸੀਤੋ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ।

Will probe all assets of Badals during their 10-year rule: AAP | National  News – India TV

ਇਹਨਾਂ ਹਾਲਾਤਾਂ ਨੂੰ ਸਮਝਦਿਆਂ ਹੁਣ ਪ੍ਰਕਾਸ਼ ਸਿੰਘ ਬਾਦਲ ਵੀ ਕੱਲ੍ਹ ਚਾਰਟਰਡ ਪਲੇਨ ਰਾਹੀਂ ਭਿਸੀਆਣਾ ਤੋਂ ਦਿੱਲੀ ਰਵਾਨਾ ਹੋਣਗੇ। ਘਰ ਵਿੱਚ ਇਹਨਾਂ ਦੀ ਹਾਲਤ ਠੀਕ ਨਾ ਹੋਣ ਕਾਰਨ ਉਹ ਦਿੱਲੀ ਜਾ ਰਹੇ ਹਨ। ਦਸ ਦਈਏ ਕਿ ਸੁਖਬੀਰ ਬਾਦਲ ਨੇ ਅਪਣੇ ਕੋਰੋਨਾ ਪਾਜ਼ੀਟਿਵ ਹੋਣ ਦੀ ਖ਼ਬਰ ਅਪਣੇ ਟਵੀਟਰ ਤੇ ਦਿੱਤੀ ਸੀ।

ਸੁਖਬੀਰ ਬਾਦਲ ਨੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ  ਜੋ ਉਹਨਾਂ ਦੇ ਸੰਪਰਕ ਵਿੱਚ ਆਏ ਸਨ ਕਿ ਉਹ ਵੀ ਅਪਣੀ ਜਾਂਚ ਕਰਾਉਣ। ਉਹਨਾਂ ਨੇ ਲੋਕਾਂ ਦਾ ਧੰਨਵਾਦ ਵੀ ਕੀਤਾ ਕਿ ਉਹ ਉਹਨਾਂ ਦੀ ਅਰਦਾਸਾਂ ਕਰ ਰਹੇ ਹਨ।

Click to comment

Leave a Reply

Your email address will not be published. Required fields are marked *

Most Popular

To Top