News

ਬਾਦਲਾਂ ਦੇ ਗੜ੍ਹ ਲੰਬੀ ’ਚ ਗਰਜੇ ਕੇਜਰੀਵਾਲ, ਕਿਹਾ, ਚੰਨੀ ਸਰਕਾਰ ਸਭ ਤੋਂ ਵੱਧ ਡਰਾਮੇਬਾਜ਼ ਸਰਕਾਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅੱਜ ਬਾਦਲਾਂ ਦੇ ਹਲਕਾ ਲੰਬੀ ਦੇ ਪਿੰਡ ਖੁੱਡੀਆਂ ਵਿੱਚ ਰੈਲੀ ਕੀਤੀ ਗਈ। ਇਸ ਦੌਰਾਨ ਚੰਨੀ ਸਰਕਾਰ ਤੇ ਵੱਡੇ ਹਮਲੇ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਚੰਨੀ ਦੀ ਸਰਕਾਰ ਨੂੰ ਨੌਟੰਕੀਬਾਜ਼ ਅਤੇ ਡਰਾਮੇਬਾਜ਼ਾਂ ਦੀ ਸਰਕਾਰ ਕਰਾਰ ਦਿੱਤਾ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਦੀ ਪਾਰਟੀ ਹੁਣ ਸਰਕਸ ਬਣ ਚੁੱਕੀ ਹੈ।

Image

ਕਾਂਗਰਸ ਦੇ ਸਾਰੇ ਆਪਸ ਵਿੱਚ ਲੜ ਰਹੇ ਹਨ। ਕੈਬਨਿਟ ਮੀਟਿੰਗ ਵਿੱਚ ਕਾਂਗਰਸੀ ਆਗੂ ਮੁੱਕਾ-ਮੁੱਕੀ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਦੀ ਮੁੱਖ ਮੰਤਰੀ ਚੰਨੀ ਨਾਲ ਨਹੀਂ ਬਣਦੀ, ਚੰਨੀ ਦੀ ਜਾਖੜ ਨਾਲ ਨਹੀਂ ਬਣਦੀ ਅਤੇ ਜਾਖੜ ਦੀ ਪ੍ਰਤਾਪ ਬਾਜਵਾ ਨਾਲ ਨਹੀਂ ਬਣਦੀ। ਉਹਨਾਂ ਕਾਂਗਰਸ ਤੇ ਨਿਸ਼ਾਨਾ ਲਾਇਆ ਕਿ, ਕਾਂਗਰਸ ਦੀ ਸਰਕਾਰ ਸਮੇਂ ਇੱਕ ਵੀ ਵਿਅਕਤੀ ਨੂੰ ਨੌਕਰੀ ਨਹੀਂ ਮਿਲੀ।

Image

ਮੁੱਖ ਮੰਤਰੀ ਚੰਨੀ ਤੇ ਤੰਜ ਕੱਸਦੇ ਉਹਨਾਂ ਕਿਹਾ ਕਿ, ਮੈਨੂੰ ਟੈਂਟ ਲਾਉਣਾ ਨਹੀਂ ਆਉਂਦਾ, ਗਾਂ ਦਾ ਦੁੱਧ ਚੋਣਾ ਨਹੀਂ ਆਉਂਦਾ, ਗੁੱਲੀ ਡੰਡਾ ਨਹੀਂ ਖੇਡਣਾ ਆਉਂਦਾ ਪਰ ਮੈਨੂੰ ਚੰਗੇ ਸਕੂਲ ਬਣਾਉਣੇ ਆਉਂਦੇ, ਚੰਗੇ ਹਸਪਤਾਲ ਬਣਾਉਂਦੇ ਆਉਂਦੇ, ਬਿਜਲੀ ਬਿੱਲ ਮੁਆਫ਼ ਕਰਨੇ ਆਉਂਦੇ ਹਨ। ਪੰਜਾਬ ਦੀ ਕਾਂਗਰਸ ਸਰਕਾਰ ਹੁਣ ਤੱਕ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਹੈ।

ਕਾਂਗਰਸ ਸਰਕਾਰ ਨਹੀਂ ਸਰਕਰ ਚੱਲ ਰਹੀ ਹੈ ਅਤੇ ਇਸ ਦੇ ਆਗੂ ਆਪਸ ਵਿੱਚ ਲੜ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਅਜਿਹੀ ਡਰਾਮੇਬਾਜ਼ਾਂ ਦੀ ਸਰਕਾਰ ਅੱਜ ਤੱਕ ਨਹੀਂ ਵੇਖੀ। ਅਰਵਿੰਦ ਕੇਜਰੀਵਾਲ ਕੈਪਟਨ ਨੂੰ ਨਿਸ਼ਾਨਾ ਲਾਉਂਦੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਸੱਤਾ ਵਿੱਚ ਆਉਣ ਲਈ ਬੀਤੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਝੂਠੇ ਵਾਅਦੇ ਕੀਤੇ ਜੋ ਅਜੇ ਤੱਕ ਪੂਰੇ ਹੀ ਨਹੀਂ ਹੋਏ।

ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਰਗੀ ਡਰਾਮੇਬਾਜ਼ ਅਤੇ ਨੋਟੰਕੀਬਾਜ਼ ਭਾਰਤ ਦੇ ਇਤਿਹਾਸ ਵਿੱਚ ਅੱਜ ਤੱਕ ਨਹੀਂ ਆਈ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਇਨ੍ਹਾਂ ਲੋਕਾਂ ਨੇ ਪੰਜਾਬ ਦੀ ਜਨਤਾ ਨੂੰ ਸਿਰਫ਼ ਲੁੱਟਿਆ ਹੀ ਹੈ। ਪੰਜਾਬ ਦੇ ਬਜਟ ‘ਚੋਂ 34 ਹਜ਼ਾਰ ਕਰੋੜ ਤਾਂ ਲੀਡਰ ਹੀ ਖਾ ਜਾਂਦੇ ਹਨ ਤਾਂ ਅਜਿਹੇ ‘ਚ ਪੰਜਾਬ ਦਾ ਵਿਕਾਸ ਕਿਵੇਂ ਹੋਵੇਗਾ।

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਬਣਨ ‘ਤੇ ਇਹ ਸਾਰਾ ਪੈਸਾ ਅਸੀਂ ਵਾਪਸ ਲਵਾਂਗੇ ਅਤੇ ਬੀਬੀਆਂ ਦੇ ਖਾਤਿਆਂ ‘ਚ ਪਾਵੇਗਾ। ਇਹ ਸਾਰਾ ਪੈਸਾ ਸਾਡੀਆਂ ਮਾਵਾਂ, ਭੈਣਾਂ ਦੀਆਂ ਜੇਬਾਂ ਭਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਜੇਕਰ 25 ਸਾਲ ਕਾਂਗਰਸ ਦੀ ਪਾਰਟੀ ਨੂੰ ਦਿੱਤੇ ਤਾਂ ਕਾਂਗਰਸੀਆਂ ਨੇ ਵੀ ਕੁਝ ਨਹੀਂ ਕੀਤਾ ਅਤੇ ਜੇਕਰ 19 ਸਾਲ ਅਕਾਲੀਆਂ ਨੂੰ  ਦਿੱਤੇ ਤਾਂ ਅਕਾਲੀਆਂ ਨੇ ਵੀ ਕੁਝ ਨਹੀਂ ਕੀਤਾ।

ਇਸ ਵਾਰ ਇਕ ਮੌਕੇ ਸਾਨੂੰ ਦਿਓ ਅਤੇ ਜੇਕਰ 5 ਸਾਲਾਂ ‘ਚ ਵਿਕਾਸ ਦਾ ਕਾਰਜ ਨਾ ਹੋਏ ਤਾਂ ਫਿਰ ਭਾਵੇਂ ਮੌਕਾ ਨਾ ਦੇਣਾ। ਲੰਬੀ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਲੋਕ ਪੁੱਛਦੇ ਉਨ੍ਹਾਂ ਦਾ ਮੁਕਾਬਲਾ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨਾਲ ਹੈ, ਕਿਸ ਤਰ੍ਹਾ ਚੋਣ ਮੁਕਾਬਲਾ ਕਰਨਗੇ ਤਾਂ ਉਨ੍ਹਾਂ ਦਾ ਸਿੱਧਾ ਜਵਾਬ ਆ ਕਿ ਮੁੱਖ ਮੰਤਰੀ ਲੋਕ ਬਣਾਉਂਦੇ ਹਨ ਕੋਈ ਵਿਅਕਤੀ ਜਨਮ ਤੋਂ ਹੀ ਮੁੱਖ ਮੰਤਰੀ ਨਹੀਂ ਹੁੰਦਾ।

ਇਸ ਮੌਕੇ ਹਰਪਾਲ ਸਿੰਘ ਚੀਮਾ ਵਿਰੋਧੀ ਧਿਰ ਨੇਤਾ ਨੇ ਕਿਹਾ ਕਿ ਦੋ ਵਾਰ ਅਕਾਲੀ ਸਰਕਾਰ ਸਮੇਂ ਬੇਅਦਬੀ ਹੋਈ ਅਤੇ ਦੋਵੇ ਵਾਰ ਬੇਅਦਬੀ ਦੇ ਦੋਸ਼ੀਆਂ ਨੂੰ ਸ਼ਜਾਵਾਂ ਦੇਣ ਦੀ ਮੰਗ ਕਰਦੇ ਲੋਕਾਂ ‘ਤੇ ਗੋਲ਼ੀ ਚੱਲੀ। ਇਕ ਵਾਰ ਨਕੋਦਰ ਅਤੇ ਇਕ ਵਾਰ ਬਹਿਬਲ ਕਲਾਂ ‘ਤੇ ਦੋਵੇਂ ਵਾਰ ਪੰਥਕ ਕਹਾਉਂਦੀ ਅਕਾਲੀ ਸਰਕਾਰ ਸੀ। 

Click to comment

Leave a Reply

Your email address will not be published.

Most Popular

To Top